ਦਿੱਲੀ ਵਿਧਾਨ ਸਭਾ ’ਚੋਂ ਭਾਜਪਾ ਦੇ ਦੋ ਵਿਧਾਇਕਾਂ ਨੂੰ ਮਾਰਸ਼ਲ ਨੇ ਬਾਹਰ ਕਢਿਆ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਵਿਧਾਨ ਸਭਾ ’ਚੋਂ ਭਾਜਪਾ ਦੇ ਦੋ ਵਿਧਾਇਕਾਂ ਨੂੰ ਮਾਰਸ਼ਲ ਨੇ ਬਾਹਰ ਕਢਿਆ

image

ਨਵੀਂ ਦਿੱਲੀ, 29 ਮਾਰਚ : ਦਿੱਲੀ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਕਾਨੂੰਨ ਵਿਵਸਥਾ ਸਮੇਤ ਹੋਰ ਮੁੱਦੇ ਚੁਕੇ ਜਾਣ ਦੇ ਦੌਰਾਨ ਕਥਿਤ ਤੌਰ ’ਤੇ ਦਖ਼ਲ ਦੇਣ ’ਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਵਿਜੇਂਦਰ ਗੁਪਤਾ ਅਤੇ ਓਪੀ ਸ਼ਰਮਾ ਨੂੰ ਮੰਗਲਵਾਰ ਨੂੰ ਸਦਨ ਤੋਂ ਪੂਰੇ ਦਿਨ ਦੀ ਕਾਰਵਾਈ ਲਈ ਬਾਹਰ ਕੱਢ ਦਿਤਾ । ਰਾਸ਼ਟਰੀ ਰਾਜਧਾਨੀ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਸੱਤਾਧਾਰੀ ‘ਆਪ’ ਦੇ ਵਿਧਾਇਕਾਂ ਵਲੋਂ ਕੇਂਦਰ ’ਤੇ ਨਿਸ਼ਾਨਾ ਸਾਧਨ ਨੂੰ ਲੈ ਕੇ ਵਿਰੋਧੀ ਧਿਰ ਦੇ ਦੋਨੇ ਵਿਧਾਇਕਾਂ ਨੇ ਇਤਰਾਜ ਪ੍ਰਗਟ ਕੀਤਾ ਸੀ। 
ਜੰਗਪੁਰਾ ਤੋਂ ‘ਆਪ’ ਦੇ ਵਿਧਾਇਕ ਪ੍ਰਵੀਣ ਕੁਮਾਰ ਨੇ ਅਪਣੇ ਹਲਕੇ ’ਚ ਇਕ ਲੜਕੇ ਨੂੰ ਚਾਕੂ ਮਾਰਨ ਦੀ ਘਟਨਾ ਦਾ ਜ਼ਿਕਰ ਕੀਤਾ ਅਤੇ ਮੰਗ ਕੀਤੀ ਕਿ ਦਿੱਲੀ ਪੁਲਿਸ ਕਮਿਸ਼ਨਰ ਨੂੰ ਸਦਨ ਵਿਚ ਤਲਬ ਕੀਤਾ ਜਾਵੇ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਜਵਾਬ ਮੰਗਿਆ ਜਾਵੇ। ਵਿਧਾਨ ਸਭਾ ਸਪੀਕਰ ਰਾਮ ਨਿਵਾਸ ਗੋਇਲ ਨੇ ਦਿੱਲੀ ਦੇ ਉਪ ਰਾਜਪਾਲ ਦੇ ਆਦੇਸ਼ ਦਾ ਹਵਾਲਾ ਦਿੰਦੇ ਹੋਏ ਵੱਖ ਵੱਖ ਵਿਭਾਗਾਂ ਨੇ ਸਦਨ ਦੇ ਮੈਂਬਰਾਂ ਵਲੋਂ ਚੁਕੇ ਗਏ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿਤਾ। 
ਗੋਇਲ ਨੇ ਕਿਹਾ, ‘‘ਉਪ ਰਾਜਪਾਲ ਦੇ ਆਦੇਸ਼ ਨੇ ਵਿਭਾਗਾਂ ਦਾ ਹੌਂਸਲਾ ਵਧਾਇਆ ਹੈ ਅਤੇ ਜਵਾਬ ਨਹੀਂ ਦਿਤੇ ਗਏ ਹਨ। ਉਪ ਰਾਜਪਾਲ ਦੀ ਚਿੱਠੀ ਦਾ ਹਵਾਲਾ ਦਿੰਦੇ ਹੋਏ ਅੱਜ ਪੰਜ ਤੋਂ ਛੇ ਸਵਾਲਾਂ ਦੇ ਜਵਾਬ ਨਹੀਂ ਦਿਤੇ ਗਏ। ਉਸ ਆਦੇਸ਼ ਨੇ ਦਿੱਲੀ ਨੂੰ ਬਰਬਾਦ ਕਰ ਦਿਤਾ ਹੈ।’’ ਉਨ੍ਹਾਂ ਨੇ, ਭਾਜਪਾ ਵਿਧਾਇਕ ਵਿਜੇਂਦਰ ਗੁਪਤਾ ਅਤੇ ਓਮ ਪ੍ਰਕਾਸ਼ ਸ਼ਰਮਾ ਨੇ ਵਿਰੋਧ ਕਰਨ ਅਤੇ ਉਨ੍ਹਾਂ ਨਾਲ ਬਹਿਸ ਕਰਨ ’ਤੇ, ਉਨ੍ਹਾਂ ਨੂੰ ਸਦਨ ਤੋਂ ਬਾਹਰ ਕੱਢਣ ਦਾ ਨਿਰਦੇਸ਼ ਦਿਤਾ। ਗੋਇਲ ਨੇ ਇਹ ਵੀ ਦੋਸ਼ ਲਾਇਆ ਕੇਂਦਰ ਦੇ ਹੁਕਮਾਂ ਤਹਿਤ, ਉਪ ਰਾਜਪਾਲ ਦੇ ਜ਼ਰੀਏ ਦਿੱਲੀ ਵਿਧਾਨ ਸਭਾ ਨੂੰ ਅਯੋਗ ਬਣਾਇਆ ਜਾ ਰਿਹਾ ਹੈ। (ਏਜੰਸੀ)