ਫ਼ੌਜ ’ਚ ਤੁਰਤ ਕੱਢੋ ਭਰਤੀਆਂ, ਉਮਰ ਹੱਦ ਵਿਚ ਦੋ ਸਾਲ ਦੀ ਮਿਲੇ ਛੋਟ

ਏਜੰਸੀ

ਖ਼ਬਰਾਂ, ਪੰਜਾਬ

ਫ਼ੌਜ ’ਚ ਤੁਰਤ ਕੱਢੋ ਭਰਤੀਆਂ, ਉਮਰ ਹੱਦ ਵਿਚ ਦੋ ਸਾਲ ਦੀ ਮਿਲੇ ਛੋਟ

image

ਨਵੀਂ ਦਿੱਲੀ, 29 ਮਾਰਚ : ਕਾਂਗਰਸ ਦੀ ਉੱਤਰ ਪ੍ਰਦੇਸ਼ ਦੀ ਇੰਚਾਰਜ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ ਰਖਿਆ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਫ਼ੌਜ ਵਿਚ ਖ਼ਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਜਲਦ ਤੋਂ ਜਲਦ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਅਤੇ ਇਸ ਨਾਲ ਹੀ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਉਮਰ ਹੱਦ ਵਿਚ ਦੋ ਸਾਲ ਦੀ ਛੋਟ ਦਿਤੀ ਜਾਵੇ। ਪਿ੍ਰਯੰਕਾ ਨੇ ਰਾਜਨਾਥ ਨੂੰ ਲਿਖੀ ਚਿੱਠੀ ਵਿਚ ਕਿਹਾ ਨੌਜਵਾਨ ਫ਼ੌਜ ’ਚ ਭਰਤੀ ਹੋਣ ਲਈ ਲਗਾਤਾਰ ਮਿਹਨਤ ਕਰ ਰਹੇ ਹਨ ਪਰ ਭਰਤੀ ਕੇਂਦਰਾਂ ’ਤੇ ਭਰਤੀਆਂ ਨਾ ਹੋਣ ਕਾਰਨ ਤਿਆਰੀ ਕਰਨ ਵਾਲੇ ਨੌਜਵਾਨ ਨਿਰਾਸ਼ ਹੋ ਰਹੇ ਹਨ, ਇਸ ਲਈ ਉਨ੍ਹਾਂ ਦੀ ਖ਼ੁਸ਼ੀ ਲਈ ਤੁਰਤ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਨੇ ਹਵਾਈ ਫ਼ੌਜ ’ਚ 2020 ਵਿਚ ਸ਼ੁਰੂ ਕੀਤੀ ਗਈ ਭਰਤੀ ਪ੍ਰਕਿਰਿਆ ਨੂੰ ਵੀ ਪੂਰਾ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਫ਼ੌਜ ’ਚ ਭਰਤੀ ਲਈ ਲੱਖਾਂ ਨੌਜਵਾਨ ਮਿਹਨਤ ਕਰ ਕੇ ਦੇਸ਼ ਸੇਵਾ ਦੇ ਸੁਪਨੇ ਨਾਲ ਤਿਆਰੀ ਕਰਦੇ ਹਨ ਪਰ ਇਹ ਨੌਜਵਾਨ ਹਵਾਈ ਸੈਨਿਕ ਭਰਤੀ ਜਨਵਰੀ 2020 ਦੀ ਐਨਰੋਲਮੈਂਟ ਲਿਸਟ ਅਤੇ ਨਤੀਜੇ ਹਵਾਈ ਸੈਨਿਕ ਭਰਤੀ 2021 ਅਤੇ ਸਾਲਾਂ ਤੋਂ ਥਲ ਸੈਨਾ ’ਚ ਭਰਤੀ ਨਾ ਆਉਣ ਤੋਂ ਪਰੇਸ਼ਾਨ ਹਨ। ਵਾਡਰਾ ਨੇ ਰਾਜਨਾਥ ਸਿੰਘ ਨੂੰ ਇਹ ਚਿੱਠੀ ਭੇਜਣ ਤੋਂ ਬਾਅਦ ਇਸ ਦੀ ਜਾਣਕਾਰੀ ਟਵੀਟ ਕਰ ਦਿੰਦੇ ਹੋਏ ਕਿਹਾ,‘‘ਅੱਜ ਰਖਿਆ ਮੰਤਰੀ ਰਾਜਨਾਥ ਸਿੰਘ ਜੀ ਨੂੰ ਚਿੱਠੀ ਲਿਖ ਕੇ ਇਸ ਵਿਸ਼ੇ ’ਚ ਬਿਨਾਂ ਦੇਰੀ ਸਕਾਰਾਤਮਕ ਕਦਮ ਚੁਕਦੇ ਹੋਏ ਫ਼ੌਜ ਭਰਤੀ ਨਾਲ ਜੁੜੇ ਨੌਜਵਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਅਪੀਲ ਕੀਤੀ।’’     (ਏਜੰਸੀ)