ਪੇਂਡੂ ਇਲਾਕਿਆਂ 'ਚ ਬੰਦ ਪਏ ਸੇਵਾ ਕੇਂਦਰਾਂ ਨੂੰ ਖੋਲ੍ਹਣਾ 'ਆਪ' ਸਰਕਾਰ ਲਈ ਵੱਡੀ ਚੁਣੌਤੀ

ਏਜੰਸੀ

ਖ਼ਬਰਾਂ, ਪੰਜਾਬ

ਪੇਂਡੂ ਇਲਾਕਿਆਂ 'ਚ ਬੰਦ ਪਏ ਸੇਵਾ ਕੇਂਦਰਾਂ ਨੂੰ ਖੋਲ੍ਹਣਾ 'ਆਪ' ਸਰਕਾਰ ਲਈ ਵੱਡੀ ਚੁਣੌਤੀ

image

 

ਜਲੰਧਰ, 29 ਮਾਰਚ (ਨਿਰਮਲ ਸਿੰਘ, ਸਮਰਦੀਪ ਸਿੰਘ): ਪੰਜਾਬ ਸਰਕਾਰ ਵਲੋਂ ਸੇਵਾ ਕੇਂਦਰਾਂ 'ਤੇ ਦਿਤੀਆਂ ਜਾ ਰਹੀਆਂ ਸੇਵਾਵਾਂ 'ਚ ਦਿਨੋ-ਦਿਨ ਵਾਧਾ ਕੀਤਾ ਜਾ ਰਿਹਾ ਹੈ | ਸ਼ੁਰੂਆਤੀ ਦੌਰ 'ਚ 180 ਕਿਸਮ ਦੀਆਂ ਸੇਵਾਵਾਂ ਨਾਲ ਸ਼ੁਰੂ ਕੀਤੇ ਗਏ ਸੇਵਾ ਕੇਂਦਰਾਂ 'ਚ ਮੌਜੂਦਾ ਸਮੇਂ 323 ਕਿਸਮ ਦੀਆਂ ਸੇਵਾਵਾਂ ਲੋਕਾਂ ਨੂੰ  ਇਕ ਹੀ ਛੱਤ ਹੇਠ ਦਿਤੀਆਂ ਜਾ ਰਹੀਆਂ ਹਨ ਪਰ ਸੇਵਾ ਕੇਂਦਰਾਂ ਦੀ ਗਿਣਤੀ 'ਚ ਵਾਧਾ ਨਾ ਕੀਤੇ ਜਾਣ ਕਾਰਨ ਲੋਕਾਂ ਦੀ ਭੀੜ 'ਚ ਵਾਧਾ ਹੁੰਦਾ ਜਾ ਰਿਹਾ ਹੈ | ਉਥੇ ਹੀ ਪੇਂਡੂ ਇਲਾਕਿਆਂ 'ਚ ਰਹਿ ਰਹੇ ਲੋਕਾਂ ਨੂੰ  ਸ਼ਹਿਰੀ ਇਲਾਕਿਆਂ 'ਚ ਬਣੇ ਸੇਵਾ ਕੇਂਦਰਾਂ 'ਚ ਜਾਣ ਲਈ ਪੰਜ ਤੋਂ ਛੇ ਕਿਲੋਮੀਟਰ ਤਕ ਦਾ ਸਫ਼ਰ ਤੈਅ ਕਰਨਾ ਪੈ ਰਿਹਾ ਹੈ | ਉਧਰ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੇਂਡੂ ਇਲਾਕਿਆਂ ਦੇ ਲੋਕਾਂ ਨੂੰ  ਵੀ ਹੁਣ ਘਰ ਨੇੜੇ ਹੀ ਸਰਕਾਰੀ ਸੇਵਾਵਾਂ ਮਿਲਣ ਦੀ ਉਮੀਦ ਜਾਗੀ ਹੈ | ਇਸ ਲਈ ਜਿਥੇ ਪੇਂਡੂ ਇਲਾਕਿਆਂ ਦੇ ਲੋਕ ਅਪਣੇ ਘਰ ਨੇੜੇ ਹੀ ਸੇਵਾ ਕੇਂਦਰ ਖੋਲ੍ਹਣ ਦੀ ਮੰਗ ਕਰਨ ਲੱਗੇ ਹਨ | ਉਥੇ ਹੀ ਆਪ ਦੇ ਵਿਧਾਇਕ ਵੀ ਇਸ ਦੇ ਹੱਕ 'ਚ ਹਨ | ਇਸ ਲਈ ਉਹ ਸਰਕਾਰ ਸਾਹਮਣੇ ਇਹ ਮੁੱਦਾ ਚੁੱਕਣ ਦਾ ਵੀ ਭਰੋਸਾ ਦਿਵਾਉਂਦੇ ਹਨ | ਲਗਭਗ ਜਲੰਧਰ ਦੇ ਪੇਂਡੂ ਖੇਤਰਾਂ 'ਚ ਤਕਰੀਬਨ 80 ਦੇ ਕਰੀਬ ਸੇਵਾਂ ਕੇਦਰਾਂ ਨੂੰ  ਜਿੰਦੇ ਲੱਗੇ ਹੋਏ ਹਨ | ਜਿਨ੍ਹਾਂ ਨੂੰ  ਖੁਲਵਾਉਣ 'ਆਪ' ਸਰਕਾਰ ਲਈ ਵੱਡੀ ਚੁਣੌਤੀ ਹੋਵੇਗੀ |