ਕਪੂਰਥਲਾ ਵਿਚ ਮਹਿਲਾ ਅਧਿਆਪਕ ਨੇ ਕੀਤੀ ਖੁਦਕੁਸ਼ੀ, ਕਾਂਜਲੀ ਵੇਈ 'ਚ ਤੈਰਦੀ ਮਿਲੀ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥਾਣਾ ਕੋਤਵਾਲੀ ਦੀ ਪੁਲਿਸ ਨੇ ਔਰਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ।

File Photo



ਕਪੂਰਥਲਾ: ਕਪੂਰਥਲਾ ਦੀ ਕਾਂਜਲੀ ਵੇਈ 'ਚ ਇਕ ਔਰਤ ਦੀ ਲਾਸ਼ ਤੈਰਦੀ ਹੋਈ ਮਿਲੀ। ਮ੍ਰਿਤਕ ਦੀ ਪਛਾਣ ਪਿੰਡ ਨਡਾਲਾ ਦੀ ਅਧਿਆਪਕਾ ਨਰਿੰਦਰ ਕੌਰ (50 ਸਾਲ) ਵਜੋਂ ਹੋਈ ਹੈ। ਉਸ ਦੇ ਪਤੀ ਹਰਸ਼ਰਨਜੀਤ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਮਿਲੀ ਜਾਣਕਾਰੀ ਅਨੁਸਾਰ ਮਹਿਲਾ ਅਧਿਆਪਕ ਨੇ ਸੋਮਵਾਰ ਨੂੰ ਡਿਪਰੈਸ਼ਨ ਕਾਰਨ ਛਾਲ ਮਾਰ ਦਿੱਤੀ ਸੀ। ਥਾਣਾ ਕੋਤਵਾਲੀ ਦੀ ਪੁਲਿਸ ਨੇ ਔਰਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ।

ਇਹ ਵੀ ਪੜ੍ਹੋ: ਪਾਕਿਸਤਾਨ ਵਿਚ ਸਿੱਖ ਭਾਈਚਾਰੇ ਨੂੰ ਵੱਖਰੀ ਕੌਮ ਵਜੋਂ ਮਿਲੀ ਮਾਨਤਾ, ਜਨਗਣਨਾ ਸੂਚੀ ਵਿਚ ਮਿਲਿਆ ਕਾਲਮ 

ਜਾਂਚ ਅਧਿਕਾਰੀ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਔਰਤ ਵੱਲੋਂ ਕਾਂਜਲੀ ਵੇਈ ਵਿਚ ਛਾਲ ਮਾਰਨ ਤੋਂ ਬਾਅਦ ਗੋਤਾਖੋਰਾਂ ਦੀ ਮਦਦ ਨਾਲ ਦੋ ਦਿਨਾਂ ਤੋਂ ਔਰਤ ਦੀ ਭਾਲ ਜਾਰੀ ਸੀ। ਬੀਤੇ ਔਰਤ ਦੀ ਲਾਸ਼ ਪਾਣੀ ਵਿਚ ਤੈਰਦੀ ਹੋਈ ਮਿਲੀ। ਦੱਸਿਆ ਜਾ ਰਿਹਾ ਹੈ ਕਿ ਔਰਤ ਦੇ ਪਤੀ ਦੀ 1 ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਔਰਤ ਡਿਪ੍ਰੈਸ਼ਨ ਤੋਂ ਪੀੜਤ ਸੀ। ਮ੍ਰਿਤਕ ਦਾ ਇਕ ਪੁੱਤਰ ਹੈ ਜੋ ਕੈਨੇਡਾ ਵਿਚ ਰਹਿੰਦਾ ਹੈ।