Punjab News : ਕਪੂਰਥਲਾ ’ਚ ਕਬਾੜ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab News : 3 ਫਾਇਰ ਬ੍ਰਿਗੇਡ ਟੀਮਾਂ ਨੇ 2 ਘੰਟੇ ’ਚ ਅੱਗ ’ਤੇ ਪਾਇਆ ਕਾਬੂ, ਕੋਈ ਜਾਨੀ ਨਹੀਂ ਹੋਇਆ  

fire broke out in junk warehouse

Punjab News : ਕਪੂਰਥਲਾ ਦੇ ਮੁਹੱਲਾ ਸ਼ਹਿਰੀਆਂ ਇਲਾਕੇ ਵਿਚ ਅੱਜ ਸਵੇਰੇ ਇੱਕ ਕਬਾੜ ਦੇ ਗੋਦਾਮ ’ਚ ਅਚਾਨਕ ਅੱਗ ਲੱਗਣ ਨਾਲ ਭਗਦੜ ਮਚ ਗਈ। ਘਟਨਾ ਵਿਚ ਲੱਖਾਂ ਰੁਪਏ ਦੇ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਚਲਾ ਕੇ 2 ਘੰਟੇ ’ਚ ਅੱਗ ’ਤੇ ਕਾਬੂ ਪਾਇਆ।

ਇਹ ਵੀ ਪੜੋ:Lok Sabha Election 2024: 5 ਅਪ੍ਰੈਲ ਨੂੰ ਘੋਸ਼ਣਾ ਪੱਤਰ ਜਾਰੀ ਕਰੇਗੀ ਕਾਂਗਰਸ!  

ਫਾਇਰ ਅਫ਼ਸਰ ਰਵਿੰਦਰ ਕੁਮਾਰ ਮੁਤਾਬਕ ਬਚਾਅ ਕਾਰਜ ਦੌਰਾਨ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਸਾਢੇ ਸੱਤ ਵਜੇ ਮੁਹੱਲਾ ਸ਼ਹਿਰੀਆਂ ਵਿਚ ਘਰ ਦੇ ਪਿੱਛੇ ਕਬਾੜ ਦੇ ਗੋਦਾਮ ਵਿੱਚ ਅਚਾਨਕ ਅੱਗ ਲੱਗ ਗਈ।

ਇਹ ਵੀ ਪੜੋ:Punjab News : ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਫਾਰਚੂਨਰ ਕਾਰ ’ਚ 260 ਗ੍ਰਾਮ ਹੈਰੋਇਨ ਬਰਾਮਦ

ਇਸ ਨੂੰ ਦੇਖ ਕੇ ਲੋਕਾਂ ਨੇ ਗੋਦਾਮ ਦੇ ਮਾਲਕ ਗੌਰਵ ਨਾਹਰ (ਗੋਲਡੀ) ਅਤੇ ਫਾਇਰ ਬ੍ਰਿਗੇਡ ਨੂੰ ਫੋਨ ’ਤੇ ਸੂਚਨਾ ਦਿੱਤੀ। ਜਿਸ ਤੋਂ ਬਾਅਦ ਫਾਇਰ ਅਫ਼ਸਰ ਰਵਿੰਦਰ ਕੁਮਾਰ ਅਤੇ ਗੁਰਪ੍ਰੀਤ ਸਿੰਘ ਦੀ ਟੀਮ ਮੌਕੇ ’ਤੇ ਪਹੁੰਚੇ।  ਜਿਸ ਤੋਂ ਬਾਅਦ ਅੱਗ ’ਤੇ ਕਾਬੂ ਪਾਉਣ ਲਈ 3 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਬਚਾਅ ਕਾਰਜ ਸ਼ੁਰੂ ਕੀਤਾ। ਕਬਾੜ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ ’ਤੇ ਕਾਬੂ ਪਾਉਣ ’ਚ ਕਰੀਬ 2 ਘੰਟੇ ਦਾ ਸਮਾਂ ਲੱਗਾ।

ਇਹ ਵੀ ਪੜੋ:Health news: ਸਿਹਤਮੰਦ ਰਹਿਣ ਲਈ ਚੰਗੀ ਅਤੇ ਗੂੜੀ ਨੀਂਦ ਲੈਣਾ ਬਹੁਤ ਜ਼ਰੂਰੀ, ਅਪਣਾਓ ਇਹ 5 ਤਰੀਕੇ

ਗੋਦਾਮ ਦੇ ਮਾਲਕ ਗੋਲਡੀ ਅਨੁਸਾਰ ਜਦੋਂ ਉਹ ਸਵੇਰੇ 4 ਵਜੇ ਜਾਗਿਆ ਤਾਂ ਸਭ ਕੁਝ ਠੀਕ ਸੀ ਪਰ ਸਵੇਰੇ ਕਰੀਬ 7.30 ਵਜੇ ਲੋਕਾਂ ਨੇ ਉਸ ਨੂੰ ਦੱਸਿਆ ਕਿ ਗੋਦਾਮ ਨੂੰ ਅੱਗ ਲੱਗੀ ਹੋਈ ਹੈ। ਉਨ੍ਹਾਂ ਫਾਇਰ ਬ੍ਰਿਗੇਡ ਦੀ ਟੀਮ ਸਮੇਤ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਉਸਨੇ ਇਹ ਵੀ ਦੱਸਿਆ ਕਿ ਉਸਦੇ ਗੋਦਾਮ ਵਿਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਇਹ ਵੀ ਪੜੋ:Delhi News : ਮੁੱਖ ਜਲ ਭੰਡਾਰਾਂ ’ਚ ਭੰਡਾਰਨ ਸਮਰੱਥਾ ਘਟ ਕੇ 36 ਪ੍ਰਤੀਸ਼ਤ ਰਹਿ ਗਈ 

(For more news apart from Fire broke out in junk warehouse in Kapurthala, causing a loss of lakhs  News in Punjabi, stay tuned to Rozana Spokesman)