Hoshiarpur News : ਪੰਜਾਬ ਯੂਨੀਵਰਸਿਟੀ ਕਤਲ ਹੋਏ ਨੌਜਵਾਨ ਦਾ ਹੋਇਆ ਅੰਤਿਮ ਸਸਕਾਰ
Hoshiarpur News : ਪਰਿਵਾਰ, ਪਿੰਡ ਵਾਸੀਆਂ ਅਤੇ ਸਹਿਪਾਠੀਆਂ ਨੇ ਦਿੱਤੀ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
Hoshiarpur News in Punjabi : ਹਾਲ ਹੀ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਇੱਕ ਸੰਗੀਤਕ ਰਾਤ ਦੌਰਾਨ, ਯੂਨੀਵਰਸਿਟੀ ਵਿੱਚ ਆਏ ਕੁਝ ਬਾਹਰੀ ਲੋਕਾਂ ਨੇ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ।
ਜਿਸ ’ਚ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਅਤੇ ਇੱਕ ਨੌਜਵਾਨ ਆਦਿਤਿਆ ਠਾਕੁਰ ਜੋ ਕਿ ਹੁਸ਼ਿਆਰਪੁਰ ਦੇ ਪਿੰਡ ਅਮਰੋਹਾ ਦੇ ਅਲੇਰਾ ਦਾ ਰਹਿਣ ਵਾਲਾ ਸੀ, ਨੂੰ ਕੁਝ ਬਾਹਰੀ ਲੋਕਾਂ ਨੇ ਚਾਕੂ ਮਾਰ ਕੇ ਮਾਰ ਦਿੱਤਾ। ਅੱਜ ਆਦਿਤਿਆ ਠਾਕੁਰ ਦਾ ਅੰਤਿਮ ਸੰਸਕਾਰ ਉਸਦੇ ਜੱਦੀ ਪਿੰਡ ’ਚ ਕੀਤਾ ਗਿਆ। ਆਦਿਤਿਆ ਠਾਕੁਰ ਨਾਲ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਵੀ ਇੱਥੇ ਮੌਜੂਦ ਸਨ। ਉਨ੍ਹਾਂ ਨੇ ਉਸ ਰਾਤ ਦੀ ਘਟਨਾ ਬਾਰੇ ਦੱਸਿਆ ਅਤੇ ਕਿਵੇਂ ਨੌਜਵਾਨਾਂ ਨੇ ਉਸਨੂੰ ਨਿਸ਼ਾਨਾ ਬਣਾਇਆ।
(For more news apart from last rites of the youth murdered at Panjab University were performed News in Punjabi, stay tuned to Rozana Spokesman)