Sangrur News: ਗੱਡੀ ਦਰੱਖਤ ਨਾਲ ਟਕਰਾਉਣ ਕਾਰਨ ਦੋ ਚਚੇਰੇ ਭਰਾਵਾਂ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਸਿਕੰਦਰ ਸਿੰਘ (35) ਅਤੇ ਕੁਲਵਿੰਦਰ ਸਿੰਘ (30) ਵਜੋਂ ਹੋਈ ਮ੍ਰਿਤਕਾਂ ਦੀ ਪਛਾਣ

Sangrur Two cousins ​​die after car hits tree

 

Sangrur News:  ਸੰਗਰੂਰ ਜ਼ਿਲ੍ਹੇ ਦੇ ਥਾਣਾ ਸ਼ੇਰਪੁਰ ਦੇ ਪਿੰਡ ਗੁਰਬਖਸਪੁਰਾ (ਗੰਡੇਵਾਲ) ਦੇ ਦੋ ਚਚੇਰੇ ਭਰਾਵਾਂ ਦੀ ਸੜਕ ਹਾਦਸੇ ਚ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਿਤਕਾਂ ਦੀ ਪਛਾਣ ਸਿਕੰਦਰ ਸਿੰਘ (35) ਪੁੱਤਰ ਜਸਦੇਵ ਸਿੰਘ ਅਤੇ ਕੁਲਵਿੰਦਰ ਸਿੰਘ (30) ਪੁੱਤਰ ਗੁਰਮੇਲ ਸਿੰਘ ਚੀਮਾ ਵਾਸੀ ਗੰਡੇਵਾਲ ਵਜੋਂ ਹੋਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸਿਕੰਦਰ ਸਿੰਘ ਤੇ ਕੁਲਵਿੰਦਰ ਸਿੰਘ ਵਾਸੀ ਗੁਰਬਖਸਪੁਰਾ (ਗੰਡੇਵਾਲ) ਆਪਣੇ ਦੋਸਤਾਂ ਨਾਲ ਪਿੰਡ ਸੰਦੌੜ ਜ਼ਿਲ੍ਹਾ ਮਲੇਰਕੋਟਲਾ ਤਕ ਕਿਸੇ ਕੰਮ ਲਈ ਗਏ ਸਨ। 

ਵਾਪਸੀ ਵੇਲੇ ਸਮਾਂ ਕਰੀਬ 8 ਵਜੇ ਪਿੰਡ ਮਾਣਕੀ ਥਾਣਾ ਸੰਦੌੜ ਨੇੜੇ ਇਨ੍ਹਾਂ ਦੀ ਗੱਡੀ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਸਿਕੰਦਰ ਸਿੰਘ ਪੁੱਤਰ ਜਸਦੇਵ ਸਿੰਘ ਤੇ ਕੁਲਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੇ ਤਿੰਨ ਦੋਸਤਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਇਸ ਘਟਨਾ ਮਗਰੋਂ ਇਲਾਕੇ ਅਤੇ ਨਗਰ ਵਿਚ ਮਾਤਮ ਛਾ ਗਿਆ।