2 ਦਿਨ ਪਹਿਲਾਂ ਦੋ ਸਹੇਲੀਆਂ ‘ਤੇ ਹੋਏ ਤੇਜ਼ਾਬੀ ਹਮਲੇ ‘ਚ ਹੋਇਆ ਵੱਡਾ ਖੁਲਾਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

2 ਦਿਨ ਪਹਿਲਾਂ ਕੰਮ ‘ਤੇ ਜਾ ਰਹੀਆਂ ਦੋ ਸਹੇਲੀਆਂ ਉੱਤੇ ਹੋਏ ਤੇਜ਼ਾਬੀ ਹਮਲੇ ਦੇ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ...

Acid Attack

ਲੁਧਿਆਣਾ : 2 ਦਿਨ ਪਹਿਲਾਂ ਕੰਮ ‘ਤੇ ਜਾ ਰਹੀਆਂ ਦੋ ਸਹੇਲੀਆਂ ਉੱਤੇ ਹੋਏ ਤੇਜ਼ਾਬੀ ਹਮਲੇ ਦੇ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ।  ਬਾਇਕ ਸਵਾਰਾਂ ਨੇ ਨਹੀਂ ਸਗੋਂ ਲੜਕੀ ਨੇ ਸਬਕ ਸਿਖਾਉਣ ਲਈ ਆਪਣੀ ਸਹੇਲੀ ਨਿਸ਼ਾ ‘ਤੇ ਤੇਜ਼ਾਬ ਸੁਟਿਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਨਿਧਿ ਅਤੇ ਉਸਦੇ ਬੁਆਏਫ੍ਰੈਂਡ ਦੀਪਵੰਸ਼ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਏਡੀਸੀਪੀ ਜਸਕਿਰਨਜੀਤ ਸਿੰਘ  ਤੇਜ਼ਾ ਨੇ ਦੱਸਿਆ ਕਿ ਨਿਧਿ ਦੀ ਦੀਪਵੰਸ਼ ਨਾਲ ਵਿਆਹ ਨਹੀਂ ਹੋਇਆ,  ਜਦਕਿ ਉਹ ਕਾਫ਼ੀ ਸਮੇਂ ਤੋਂ ਲਿਵ-ਇਸ-ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਸਨ।

ਉਹ ਦੋ ਮਹੀਨੇ ਪਹਿਲਾਂ ਹੀ ਨਿਸ਼ਾ ਨੂੰ ਮਿਲੇ ਸਨ ਪਰ ਬਾਅਦ ਵਿੱਚ ਨਿਸ਼ਾ ਅਤੇ ਦੀਪਵੰਸ਼ ਦੀਆਂ ਨਜਦੀਕੀਆਂ ਵੱਧ ਗਈਆਂ, ਜਿਸ ਬਾਰੇ ਨਿਧਿ ਨੂੰ ਪਤਾ ਚੱਲ ਗਿਆ ਸੀ। ਨਿਧਿ ਨੇ ਦੀਪਵੰਸ਼ ਨੂੰ ਸਮਝਾਇਆ ਸੀ ਲੇਕਿਨ ਉਹ ਨਹੀਂ ਸੁਧਰਿਆ। ਇਸ ਤੋਂ ਬਾਅਦ ਨਿਧਿ ਨੇ ਨਿਸ਼ਾ ਨੂੰ ਸਬਕ ਸਿਖਾਉਣ ਦੀ ਜਿੱਦ ਫੜ੍ਹ ਲਈ। 27 ਅਪ੍ਰੈਲ ਨੂੰ ਨਿਧਿ ਨੇ ਨੌਕਰੀ ਦੁਆਉਣ ਦੇ ਬਹਾਨੇ ਨਾਲ ਨਿਸ਼ਾ ਨੂੰ ਆਪਣੇ ਘਰ ਬੁਲਾਇਆ ਸੀ, ਜਿੱਥੇ ਉਸਨੇ ਨਿਸ਼ਾ ‘ਤੇ ਤੇਜ਼ਾਬੀ ਸੁੱਟਿਆ ਦਿੱਤਾ।  ਨਿਸ਼ਾ ‘ਤੇ ਤੇਜ਼ਾਬ ਸੁੱਟਦੇ ਸਮੇਂ ਨਿਧਿ ‘ਤੇ ਵੀ ਕੁਝ ਤੇਜ਼ਾਬ ਦੇ ਛਿੱਟੇ ਪੈ ਗਏ ਸਨ।

ਨਿਧਿ ਨੇ ਕਾਫ਼ੀ ਦੇਰ ਤੱਕ ਨਿਸ਼ਾ ਨੂੰ ਆਪਣੇ ਘਰ ‘ਤੇ ਹੀ ਰੱਖਿਆ। ਬਾਅਦ ‘ਚ ਦੀਪਵੰਸ਼ ਵੀ ਉੱਥੇ ਪਹੁੰਚ ਗਿਆ ਸੀ। ਦੋਨਾਂ ਨੇ ਪਹਿਲਾਂ ਨਿਸ਼ਾ ਨੂੰ ਜਾਣ ਨਹੀਂ ਦਿੱਤਾ ਲੇਕਿਨ ਬਾਅਦ ਵਿੱਚ ਉਨ੍ਹਾਂ ਨੇ ਨਿਸ਼ਾ ਨੂੰ ਧਮਕਾਇਆ ਕਿ ਜੇਕਰ ਉਸਨੇ ਇਹ ਗੱਲ ਕਿਸੇ ਨੂੰ ਦੱਸੀ ਤਾਂ ਉਸਨੂੰ ਜਾਨੋਂ ਮਾਰ ਦੇਵਾਂਗੇ। ਪੁਲਿਸ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਦੋਨਾਂ ਆਪਣੇ ਆਪ ਹੀ ਸਿਵਲ ਹਸਪਤਾਲ ਵਿੱਚ ਜਾ ਕੇ ਐਡਮਿਟ ਹੋ ਗਈਆਂ ਸਨ। 

ਸੂਚਨਾ ਤੋਂ ਬਾਅਦ ਮੌਕੇ ‘ਤੇ ਡਿਵੀਜਨ ਨੰਬਰ-6 ਦੀ ਪੁਲਿਸ ਪਹੁੰਚੀ ਸੀ ਲੇਕਿਨ ਦੋਨਾਂ ਲੜਕੀਆਂ ਨੇ ਬਿਆਨ ਦੇਣ ਵਿੱਚ ਟਾਲ-ਮਟੋਲ ਕਰਨਾ ਸ਼ੁਰੂ ਕਰ ਦਿੱਤਾ ਸੀ। ਪੁਲਿਸ ਨੂੰ ਪਹਿਲਾਂ ਤੋਂ ਹੀ ਮਾਮਲਾ ਸ਼ੱਕੀ ਲੱਗ ਰਿਹਾ ਸੀ। ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।