ਫ਼ਿਰੋਜ਼ਪੁਰ 'ਚ ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਦਿਤੀ ਕੋਰੋਨਾ ਨੂੰ ਮਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਖਿਲਾਫ਼ ਜੰਗ ਲੜਦੇ ਸਮੇ ਰੋਗ ਗ੍ਰਸਤ ਹੋਏ ਪੁਲਿਸ ਕਾਸਟੇਬਲ ਪਰਮਜੋਤ ਸਿੰਘ ਵਾਸੀ ਵਾੜਾ ਭਾਈ ਕਾ ਪੂਰੀ ਤਰ੍ਹਾਂ ਸਿਹਤਯਾਬ ਹੋ ਗਏ ਹਨ।

File Photo

ਫ਼ਿਰੋਜ਼ਪੁਰ 28 ਅਪ੍ਰੈਲ (ਜਗਵੰਤ ਸਿੰਘ ਮੱਲ੍ਹੀ) : ਕੋਰੋਨਾ ਖਿਲਾਫ਼ ਜੰਗ ਲੜਦੇ ਸਮੇ ਰੋਗ ਗ੍ਰਸਤ ਹੋਏ ਪੁਲਿਸ ਕਾਸਟੇਬਲ ਪਰਮਜੋਤ ਸਿੰਘ ਵਾਸੀ ਵਾੜਾ ਭਾਈ ਕਾ ਪੂਰੀ ਤਰ੍ਹਾਂ ਸਿਹਤਯਾਬ ਹੋ ਗਏ ਹਨ। ਜਿਨ੍ਹਾਂ ਨੂੰ ਅੱਜ ਸਿਵਲ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਹੈ। ਅਨਿਲ ਕੁਮਾਰ ਸਮੇ ਜਿੰਦਗੀ ਹਾਰਣ ਵਾਲੇ ਅਨਿਲ ਕੁਮਾਰ ਏ. ਸੀ. ਪੀ ਲੁਧਿਆਣਾ ਪੁਲਿਸ ਦੇ ਪਾਜ਼ੇਟਿਵ ਪਾਏ ਗਏ ਗੰਨਮੈਨ ਕਾਂਸਟੇਬਲ ਪਰਮਜੋਤ ਸਿੰਘ ਵਾਸੀ ਵਾੜਾ ਭਾਈ ਕਾ ਸਿਹਤਯਾਬ ਹੋ ਗਏ ਹਨ।

ਹਸਪਤਾਲ ਤੋਂ ਛੁੱਟੀ ਮਿਲਣ 'ਤੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਸਿਵਲ ਸਰਜਨ ਡਾਕਟਰ ਨਵਦੀਪ ਸਿੰਘ, ਐਸ.ਡੀ.ਐਮ. ਅਮਿਤ ਗੁਪਤਾ, ਐਸ.ਪੀ.ਡੀ. ਅਜੇਰਾਜ ਸਿੰਘ ਆਦਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਿਹਤਯਾਬ ਹੋਏ ਪਰਮਜੋਤ ਸਿੰਘ ਨੂੰ ਫੁੱਲ ਭੇਟ ਕਰਦਿਆਂ ਸ਼ੁਭ ਕਾਮਨਾਵਾ ਦਿਤੀਆਂ। ਇਸ ਮੌਕੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਫ਼ਿਰੋਜ਼ਪੁਰ ਨੂੰ ਕੋਰੋਨਾ ਮੁਕਤ ਕਰਾਰ ਦਿੰਦਿਆਂ ਦਸਿਆ ਕਿ ਜ਼ਿਲ੍ਹੇ ਵਿਚ ਹੁਣ ਤਕ ਕੁਲ 524 ਲੋਕਾਂ ਦੇ ਸੈਂਪਲ ਕੋਰੋਨਾ ਟੈਸਟ ਲਈ ਭੇਜੇ ਗਏ ਸਨ, ਜਿਸ ਵਿਚੋਂ 251 ਦੀ ਰੀਪੋਰਟ ਨੈਗੇਟਿਵ ਆਈ ਹੈ ਅਤੇ 199 ਦੀ ਰੀਪੋਰਟ ਅਜੇ ਆਉਣਾ ਬਾਕੀ ਹੈ।