ਕਿਸਾਨ ਪੂਸਾ 44 ਦੀ ਕਾਸ਼ਤ ਬਿਲਕੁਲ ਨਾ ਕਰਨ : ਸੁਤੰਤਰ ਕੁਮਾਰ ਐਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੂਸਾ 44 ਅਤੇ ਪੀਲੀ ਪੂਸਾ ਝੋਨਾ ਜੋ ਕਿ ਪੱਕਣ ਵਿਚ ਲਗਭਗ 140 ਦਿਨ ਲੈਂਦਾ ਹੈ ਅਤੇ ਝੋਨੇ ਦੀਆਂ ਦੂਜੀਆ ਕਿਸਮਾਂ ਦੇ ਮੁਕਾਬਲੇ 25% ਵੱਧ ਪਾਣੀ ਲੈਂਦਾ ਹੈ

File Photo

ਚੰਡੀਗੜ੍ਹ, 29 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ): ਪੂਸਾ 44 ਅਤੇ ਪੀਲੀ ਪੂਸਾ ਝੋਨਾ ਜੋ ਕਿ ਪੱਕਣ ਵਿਚ ਲਗਭਗ 140 ਦਿਨ ਲੈਂਦਾ ਹੈ ਅਤੇ ਝੋਨੇ ਦੀਆਂ ਦੂਜੀਆ ਕਿਸਮਾਂ ਦੇ ਮੁਕਾਬਲੇ 25% ਵੱਧ ਪਾਣੀ ਲੈਂਦਾ ਹੈ ਦੀ ਕਾਸ਼ਤ ਨੂੰ ਪੰਜਾਬ ਵਿਚ ਸਖ਼ਤੀ ਨਾਲ ਬੰਦ ਕਰਨ ਦੀ ਲੋੜ ਹੈ। ਇਸ ਬਾਰੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਨੇ ਦਸਿਆ ਕਿ ਝੋਨੇ ਦੀ ਇਹ ਕਿਸਮ  ਬਹੁਤ ਪੁਰਾਣੀ ਹੋ ਚੁੱਕੀ ਹੈ ਜਿਸ ਕਾਰਨ ਇਸ ਤੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦਾ ਹਮਲਾ ਦੂਜਿਆਂ ਕਿਸਮਾਂ ਨਾਲੋਂ ਵੱਧ ਹੁੰਦਾ ਹੈ।

ਉਨ੍ਹਾਂ ਦਸਿਆ ਕਿ ਭਾਰਤ ਸਰਕਾਰ ਦੇ ਭਾਰਤੀ ਖੇਤੀ ਖੋਜ ਸੰਸਥਾ ਨਵੀਂ ਦਿੱਲੀ ਵਲੋਂ ਭਾਰਤ ਸਰਕਾਰ ਨੂੰ ਸਿਫ਼ਾਰਸ ਕੀਤੀ ਗਈ ਹੈ ਕਿ ਪੂਸਾ 44 ਅਤੇ ਪੀਲੀ ਪੂਸਾ ਦੀ ਪੰਜਾਬ ਵਿਚ ਕਾਸ਼ਤ ਤੁਰਤ ਬੰਦ ਕੀਤੀ ਜਾਵੇ। ਐਰੀ  ਨੇ ਅੱਗੇ ਦਸਿਆ ਕਿ ਪੂਸਾ 44 ਅਤੇ ਪੀਲੀ ਪੂਸਾ ਕਾਫੀ ਲੇਟ ਪੱਕਦੀ ਹੈ ਅਤੇ ਇਸ ਦੇ ਪੱਕਣ ਸਮੇਂ ਕਾਫੀ ਕਿਸਾਨਾਂ ਵਲੋਂ ਕਣਕ ਦੀ ਫ਼ਸਲ ਦੀ ਬਿਜਾਈ ਵੀ ਕਰ ਲਈ ਹੁੰਦੀ ਹੈ ਜਿਸ ਕਾਰਨ ਪੂਸਾ  ਝੋਨੇ ਤੋਂ ਕੀੜ ੇਮਕੌੜੇ ਖਾਸ ਕਰ ਫ਼ੌਜੀ ਕੀੜਾ ਕਣਕ ਦੀ ਪੁੰਗਰ ਰਹੀ ਫ਼ਸਲ ਉਤੇ ਆ ਕੇ ਇਸ ਦਾ ਨੁਕਸਾਨ ਕਰਦੇ ਹਨ। ਪਿਛਲੇ ਸਾਲ ਇਸ ਕੀੜੇ ਦਾ ਕਾਫ਼ੀ ਨੁਕਸਾਨ ਕਣਕ ਦੇ ਉਸ ਰਕਬੇ ਵਿਚ ਦੇਖਿਆ ਗਿਆ ਜਿਸ ਦੇ ਨੇੜੇ ਤੇੜੇ ਪੂਸਾ ਕਿਸਮ ਦੇ ਝੋਨੇ ਦੀ ਬਿਜਾਈ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਵੀ ਪੂਸਾ 44 ਅਤੇ ਪੀਲੀ ਪੂਸਾ ਦੀ ਕਾਸ਼ਤ ਕਰਨ ਦੀ ਸਿਫ਼ਾਰਿਸ਼ ਨਹੀਂ ਕੀਤੀ ਗਈ ਹੈ, ਪਰ ਕੁਝ ਕਿਸਾਨ ਇਸ ਦੇ ਵੱਧ ਝਾੜ ਦੀ ਵਜ੍ਹਾ ਕਾਰਨ ਇਸ ਦੀ ਬਿਜਾਈ ਕਰਦੇ ਹਨ ਭਾਵੇਂ ਕਿ ਇਸ ਫ਼ਸਲ ਉਤੇ ਆਉਣ ਵਾਲੇ ਵੱਧ ਖਰਚੇ ਕਰਨ ਕਿਸਾਨਾਂ ਨੂੰ ਵੱਧੇ ਝਾੜ ਦਾ ਲਾਭ ਨਹੀਂ ਹੁੰਦਾ। ਉਨ੍ਹਾਂ ਸਿਆ ਕਿ ਖੇਤੀਬਾੜੀ ਯੂਨੀਵਰਸਿਟੀ ਦੀਆਂ ਵਿਕਸਿਤ ਕੀਤੀਆਂ ਕਿਸਮਾਂ ਸ਼ਓ-126, 127 ਅਤੇ ਖਾਸ ਕਰ ਸ਼ਓ-129 ਦੀ ਬਿਜਾਈ ਕੀਤੀ ਜਾਵੇ

ਜੋ ਕਿ ਲਗਭਗ 105 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ ਅਤੇ ਇਹ ਕਿਸਮਾਂ ਮੁਕਾਬਤਨ ਲਗਭਗ ਪੂਸਾ ਝੋਨੇ ਜਿੰਨੀ ਹੀ ਆਮਦਨ ਦਿੰਦੀਆਂ ਹਨ ਅਤੇ ਇਨ੍ਹਾਂ ਕਿਸਮਾਂ ਤੇ ਕਿਸਾਨਾਂ ਦਾ ਖਰਚਾ ਘੱਟ ਹੁੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੂਸਾ 44 ਅਤੇ ਪੀਲੀ ਪੂਸਾ ਦੀ ਬਿਲਕੁਲ ਵੀ ਕਾਸ਼ਤ ਨਾ ਕਰਨ ਤਾਂ ਜੋ ਪੰਜਾਬ ਦਾ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਨਾਲੋਂ ਨਾਲ ਝੋਨੇ ਦਾ ਸਹੀ ਮੰਡੀਕਰਨ ਹੋ ਸਕੇ ਅਤੇ ਕਿਸਾਨਾਂ ਨੂੰ ਮੰਡੀਕਰਨ ਸਮੇਂ ਕਿਸੇ ਕਿਸਮ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।