ਡਾ. ਮਨਮੋਹਨ ਸਿੰਘ ਵਲੋਂ ਕੈਪਟਨ ਦੀ ਅਪੀਲ ਪਰਵਾਨ ਕਰਨਾ ਪੰਜਾਬ ਵਾਸੀਆਂ ਲਈ ਮਾਣ ਵਾਲੀ ਗੱਲ : ਟਿੰਕੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਾ. ਮਨਮੋਹਨ ਸਿੰਘ ਵਲੋਂ ਕੈਪਟਨ ਦੀ ਅਪੀਲ ਪਰਵਾਨ ਕਰਨਾ ਪੰਜਾਬ ਵਾਸੀਆਂ ਲਈ ਮਾਣ ਵਾਲੀ ਗੱਲ : ਟਿੰਕੂ

ਜਿਲ੍ਹਾ ਯੋਜਨਾ ਬੋਰਡ ਮੋਹਾਲੀ ਦੇ ਚੇਅਰਮੈਨ ਸ੍ਰੀ ਵਿਜੇ ਸ਼ਰਮਾ ਟਿੰਕੂ

ਮੋਰਿੰਡਾ, 29 ਅਪ੍ਰੈਲ (ਮੋਹਨ ਸਿੰਘ ਅਰੋੜਾ, ਰਾਜ ਕੁਮਾਰ ਦਸੌੜ): ਉਘੇ ਅਰਥ-ਸ਼ਾਸਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਪੰਜਾਬ ਦੇ ਅਰਥਚਾਰੇ ਨੂੰ ਮੁੜ ਲੀਹ 'ਤੇ ਲਿਆਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਅਪੀਲ ਨੂੰ ਪਰਵਾਨ ਕਰਨਾ ਪੰਜਾਬ ਸਰਕਾਰ ਤੇ ਪੰਜਾਬ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ ਦੇ ਚੇਅਰਮੈਨ ਵਿਜੇ ਸ਼ਰਮਾ ਟਿੰਕੂ ਨੇ ਅੱਜ ਇਥੇ ਕੀਤਾ।

ਵਿਜੇ ਸ਼ਰਮਾ ਟਿੰਕੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਡਾ. ਮਨਮੋਹਨ ਸਿੰਘ ਨੂੰ ਪੰਜਾਬ ਦੇ ਅਰਥਚਾਰੇ ਨੂੰ ਮੁੜ ਲੀਹ 'ਤੇ ਲਿਆਉਣ ਲਈ ਸੁਝਾਅ ਦੇਣ ਦੀ ਅਪੀਲ ਕੀਤੀ ਗਈ ਸੀ ਜੋ ਉਨ੍ਹਾਂ ਵਲੋਂ ਪ੍ਰਵਾਨ ਕਰ ਲਈ ਹੈ।

ਵਿਜੇ ਸ਼ਰਮਾਂ ਟਿੰਕੂ ਨੇ ਕਿਹਾ ਕਿ ਕਰੋਨਾ ਵਾਇਰਸ ਨਾਲ ਨਜਿੱਠਣ ਲਈ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਹਰ ਸੰਭਵ ਯਤਨ ਕਰ ਰਹੇ ਹਨ ਤੇ ਇਸ ਵਿਸ਼ਵ ਵਿਆਪੀ ਸੰਕਟ ਦੇ ਮੱਦੇ ਨਜਰ ਉਹ ਸੂਬੇ ਲੋਕਾਂ ਦੀ ਬਿਹਤਰੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵਲੋਂ ਪੰਜਾਬ ਦੇ ਸਮੂਹ ਮੰਤਰੀਆਂ ਤੇ ਹੋਰ ਜਾਣਕਾਰਾਂ ਨਾਲ ਸਲਾਹ ਮਸ਼ਵਰਾਂ ਕਰਨ ਉਪਰੰਤ ਪੰਜਾਬ ਦੇ ਲੋਕਾਂ ਨੂੰ ਕਰੋਨਾ ਤੋਂ ਬਚਾਉਣ ਲਈੇ ਲਾਕਡਾਉਨ 14 ਦਿਨ ਹੋਰ ਵਧਾਉਣ ਤੇ ਲੋਕਾਂ ਨੂੰ ਕੁਝ ਢਿਲ ਦੇਣ ਦਾ ਫੈਸਲਾ ਵਧੀਆਂ ਕਦਮ ਤੇ ਸਲਾਹਣਯੋਗ ਹੈ।

ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਸ਼ਾਨੂੰ ਸਾਰਿਆਂ ਨੂੰ ਸਰਕਾਰ ਅਤੇ ਆਪਸੀ ਭਾਈਚਾਰੇ ਦਾ ਸਹਿਯੋਗ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਇਹ ਲੜਾਈ ਸਾਰਿਆਂ ਨੂੰ ਰਲ ਕੇ ਜਿੱਤਣੀ ਪਏਗਾ ਕਿਉਂਕਿ ਇਸ ਭਿਆਨਕ ਅਲਾਮਤ ਕਰੋਨਾ ਵਾਇਰਸ (ਕੋਵਿਡ-19) ਨਾਲ ਅਰਥਵਿਵਸ਼ਥਾ ਤੇ ਬਹੁਤ ਅਸਰ ਪਿਆ ਹੈ। ਇਸ ਮੋਕੇ ਉਹਨਾਂ ਨਾਲ ਸੀਨੀਅਰ ਕਾਂਗਰਸੀ ਆਗੂ ਬਲਰਾਜ ਸਿੰਘ ਗਿੱਲ,ਰਜਵੰਤ ਰਾਏ ਸ਼ਰਮਾ ਮੈਬਰ ਗਊ ਕਮਿਸ਼ਨ ਪੰਜਾਬ ਅਤੇ ਕੁਲਦੀਪ ਸਿੰਘ ਓਇੰਦ ਪੀ ਏ ਆਦਿ ਹਾਜ਼ਰ ਸਨ