ਪਠਾਨਕੋਟ 'ਚ ਆਏ ਤਿੰਨ ਕੋਰੋਨਾ ਪਾਜ਼ੇਟਿਵ ਮਰੀਜ਼
ਜ਼ਿਲ੍ਹਾ ਪਠਾਨਕੋਟ ਵਿਚ ਸਿਵਲ ਹਸਪਤਾਲ ਵਿਖੇ ਬਣਾਏ ਆਈਸੋਲੇਸ਼ਨ ਵਿਚ ਜੋ 15 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਇਲਾਜ ਚਲ ਰਿਹਾ ਸੀ ਉਨ੍ਹਾਂ ਵਿਚੋਂ 6 ਲੋਕਾਂ ਦੀ
ਪਠਾਨਕੋਟ 29 ਅਪ੍ਰੈਲ (ਤੇਜਿੰਦਰ ਸਿੰਘ) : ਜ਼ਿਲ੍ਹਾ ਪਠਾਨਕੋਟ ਵਿਚ ਸਿਵਲ ਹਸਪਤਾਲ ਵਿਖੇ ਬਣਾਏ ਆਈਸੋਲੇਸ਼ਨ ਵਿਚ ਜੋ 15 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਇਲਾਜ ਚਲ ਰਿਹਾ ਸੀ ਉਨ੍ਹਾਂ ਵਿਚੋਂ 6 ਲੋਕਾਂ ਦੀ ਪਹਿਲੇ ਫ਼ੇਜ਼ ਦੀ ਸੈਂਪਲਿੰਗ ਭੇਜੀ ਗਈ ਸੀ ਜਿਨ੍ਹਾਂ ਵਿਚੋਂ ਤਿੰਨ ਜਣਿਆਂ ਦੀ ਰੀਪੋਰਟ ਪਾਜ਼ੇਟਿਵ ਅਤੇ ਤਿੰਨ ਦੀ ਨੈਗੇਟਿਵ ਆਈ ਹੈ। ਨੈਗੇਟਿਵ ਰੀਪੋਰਟ ਆਉਣ ਵਾਲਿਆਂ ਦੀ ਦੂਸਰੇ ਫੇਜ ਲਈ ਸੈਂਪਲਿੰਗ ਕਰ ਕੇ ਟੈਸਟ ਲਈ ਭੇਜ ਦਿਤੇ ਗਏ ਹਨ।
ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ ਦਸਿਆ ਕਿ ਅੱਜ ਆਈ ਰੀਪੋਰਟ ਅਨੁਸਾਰ ਏਕਤਾ (24) ਜੋ ਰਾਜ ਕੁਮਾਰ ਦੇ ਸੰਪਰਕ ਲੋਕਾਂ ਵਿੱਚੋਂ ਸੀ ਦੀ ਪਹਿਲੇ ਫ਼ੇਜ਼ ਦੀ ਰੀਪੋਰਟ ਨੇਗੇਟਿਵ ਆਈ ਹੈ ਅਤੇ ਰਾਜ ਕੁਮਾਰ ਦੇ ਸੰਪਰਕ ਲੋਕਾਂ ਵਿਚੋਂ ਅਸੋਕ (59), ਸੰਤੋਸ ਕੁਮਾਰੀ (67) ਅਤੇ ਨਿਰਮਲਾ (52) ਦੀ ਪਹਿਲੇ ਫੇਜ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ। ਇਸ ਤੋਂ ਇਲਾਵਾ ਕੈਲਾਸ ਰਾਣੀ(45) ਅਤੇ ਦਵਿੰਦਰ ਸਿੰਘ (78) ਦੋਨੋ ਸੁਜਾਨਪੁਰ ਨਿਵਾਸੀ ਜੋ ਸੁਜਾਨਪੁਰ ਨਿਵਾਸੀ ਕਮਲੇਸ ਕੁਮਾਰੀ ਦੇ ਸੰਪਰਕ ਲੋਕਾਂ ਵਿਚੋਂ ਸੀ ਉਨ੍ਹਾਂ ਦੀ ਪਹਿਲੇ ਫ਼ੇਜ਼ ਦੀ ਰੀਪੋਰਟ ਕੋਰੋਨਾ ਨੈਗੇਟਿਵ ਆਈ ਹੈ। ਉਨ੍ਹਾਂ ਦਸਿਆ ਕਿ ਜਿਨ੍ਹਾਂ ਲੋਕਾਂ ਦੀ ਪਹਿਲੇ ਫ਼ੇਜ਼ ਦੀ ਕਰੋਨਾ ਰੀਪੋਰਟ ਨੈਗੇਟਿਵ ਆਈ ਹੈ ਉਨਾਂ ਦੀ ਦੂਸਰੇ ਫੇਜ ਦੀ ਸੈਂਪਲਿੰਗ ਕਰਕੇ ਟੈਸਟਿੰਗ ਲਈ ਭੇਜ ਦਿਤੀ ਗਈ ਹੈ।