ਸਿੱਖ ਜਥੇਬੰਦੀਆਂ ਵੱਲੋਂ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਦਾ ਸੋਨੇ ਦੇ ਮੈਡਲ ਨਾਲ ਸਨਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਸੱਚ ਦੀ ਰਾਹ ਤੇ ਚੱਲ ਕੇ ਜੋ ਮੈਨੂੰ ਸਨਮਾਨ ਸਿੱਖ ਜਥੇਬੰਦੀਆਂ ਵੱਲੋਂ ਮਿਲਿਆ ਹੈ ਉਸ ਤੇ ਮੈਨੂੰ ਮਾਣ ਹੈ।

IG Kunwar Vijay Pratap

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) - ਅੱਜ ਅੰਮ੍ਰਿਤਸਰ ਵਿਖੇ ਬਰਗਾੜੀ ਬੇਅਦਬੀ ਕਾਂਡ ਤੋਂ ਬਾਅਦ ਹੋਏ ਕੋਟਕਪੂਰਾ ਬਹਿਬਲ ਕਲਾ ਗੋਲੀ ਕਾਂਡ ਦੀ ਜਾਂਚ ਕਰਨ ਵਾਲੇ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਸਿੱਖ ਪੰਥ ਵੱਲੋਂ ਗੋਲਡ ਮੈਡਲ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਕੰਪਲੈਕਸ ਵਿਖੇ ਸਮੂਹ ਸਿੱਖ ਜਥੇਬੰਦੀਆਂ, ਗੁਰੂਦੁਆਰਾ ਕਮੇਟੀਆ, ਸੰਤ ਮਹਾਂਪੁਰਖਾਂ, ਸਮਪਰਦਾਏ ਨਿਹੰਗ ਸਿੰਘ ਟਕਸਾਲਾਂ, ਸਭਾ ਸੁਸਾਇਟੀਆਂ, ਵੱਲੋਂ ਕੀਤਾ ਗਿਆ ਜਿਸ ਵਿਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਮੁਖ ਸੇਵਾਦਾਰ ਹਰਿਆਣਾ ਸਿਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਕੀਤਾ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈ ਕੇ ਇਹ ਜਾਂਚ ਸ਼ੁਰੂ ਕੀਤੀ ਗਈ ਸੀ। ਉਹਨਾਂ ਕਿਹਾ ਕਿ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇਸ ਵਿਚ ਉਹਨਾਂ ਦੀ ਨੌਕਰੀ ਤੇ ਉਹਨਾਂ ਦੀ ਜਾਨ ਵੀ ਜਾ ਸਕਦੀ ਹੈ ਕਿਉਕਿ ਜਿਹੜੇ ਦੋਸ਼ੀ ਇਸ ਜਾਂਚ ਵਿਚ ਸਾਹਮਣੇ ਆਏ ਬਹੁਤ ਪਾਵਰਫੁੱਲ ਲੋਕ ਹਨ।

ਜਿਨ੍ਹਾਂ ਨੇ ਦੇਸ਼ ਦੇ ਸੰਵਿਧਾਨ ਤੱਕ ਦੀ ਹੱਤਿਆ ਕੀਤੀ ਹੈ। ਅੱਜ ਸੱਚ ਦੀ ਰਾਹ ਤੇ ਚੱਲ ਕੇ ਜੋ ਮੈਨੂੰ ਸਨਮਾਨ ਸਿੱਖ ਜਥੇਬੰਦੀਆਂ ਵੱਲੋਂ ਮਿਲਿਆ ਹੈ। ਮੈਂ ਇਸ ਤੇ ਬਹੁਤ ਮਾਨ ਮਹਿਸੂਸ ਕਰ ਰਿਹਾ ਹੈ ਜਿਸ ਦੇ ਚਲਦੇ ਮੇਰੀ ਨੌਕਰੀ ਜਾਣ ਦਾ ਵੀ ਮੈਨੂੰ ਕੋਈ ਦੁਖ ਨਹੀਂ ਹੈ। ਇਸ ਮੌਕੇ ਗੱਲਬਾਤ ਕਰਦਿਆਂ ਹਰਿਆਣਾ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਬਲਜੀਤ ਸਿੰਘ ਦਾਦੂਵਾਲ ਨੇ ਦੱਸਿਆ ਕਿ ਜੋ ਇਨਸਾਫ ਦੀ ਲੜਾਈ ਲੜਦਿਆਂ ਕੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਇਸ ਜਾਂਚ ਵਿੱਚ ਵੱਡੇ-ਵੱਡੇ ਕਾਰਪੋਰੇਟ ਘਰਾਣਿਆਂ, ਬਾਦਲਾਂ ਅਤੇ ਕੈਪਟਨ ਵਰਗੇ ਮਗਰਮੱਛਾਂ ਨੂੰ ਬੇਨਕਾਬ ਕੀਤਾ 

ਜੋ ਨਿਰਪਖ ਜਾਂਚ ਕਰ ਦੋਸ਼ੀਆਂ ਦੇ ਚੇਹਰੇ ਬੇਨਕਾਬ ਕੀਤੇ ਹਨ। ਉਸ ਦੇ ਸਦਕਾ ਅੱਜ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਮੁਸਲਿਮ ਭਾਈਚਾਰੇ ਵੱਲੋਂ ਉਹਨਾਂ ਨੂੰ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਕੌਮ ਨੂੰ ਇਹਨਾਂ ਦੀ ਨਿਰਪੱਖਤਾ ਅਤੇ ਬਹਾਦਰੀ ਤੇ ਮਾਣ ਹੈ ਜਿਸ ਦੇ ਚਲਦੇ ਅੱਜ ਉਹਨਾ ਨੂੰ ਇਸ ਸਨਮਾਨ ਨਾਲ ਨਿਵਾਜਿਆ ਗਿਆ ਹੈ।