ਲੁਧਿਆਣਾ ਵਿਚ ਵਧਿਆ ਗਰਮੀ ਦਾ ਪ੍ਰਕੋਪ, ਟੁੱਟਿਆ ਤਿੰਨ ਸਾਲ ਦਾ ਰਿਕਾਰਡ
ਗਰਮੀ ਅਪ੍ਰੈਲ ਮਹੀਨੇ ਦੇ ਅੰਤ ਵਿਚ ਇਸ ਹੱਦ ਤੱਕ ਵਧ ਗਈ ਹੈ ਕਿ ਲੋਕ ਗਰਮੀ ਤੋਂ ਬਚਣ ਲਈ ਵੱਧ ਤੋਂ ਵੱਧ ਤਰਲ ਪਦਾਰਥਾਂ ਦੀ ਵਰਤੋਂ ਕਰ ਰਹੇ ਹਨ।
ਲੁਧਿਆਣਾ (ਰਾਜਵਿੰਦਰ ਸਿੰਘ)- ਉੱਤਰੀ ਭਾਰਤ ਵਿਚ ਗਰਮੀ ਦਾ ਪ੍ਰਕੋਪ ਅਚਾਨਕ ਵਧਣ ਲੱਗਾ ਹੈ ਅਤੇ ਬੀਤੇ ਦਿਨ ਪਾਰਾ 41 ਡਿਗਰੀ ਤੋਂ ਵੀ ਪਾਰ ਰਿਹਾ। ਜਿਸ ਨੇ ਬੀਤੇ ਤਿੰਨ ਸਾਲ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ ਅਤੇ ਗਰਮੀ ਅਪ੍ਰੈਲ ਮਹੀਨੇ ਦੇ ਅੰਤ ਵਿਚ ਇਸ ਹੱਦ ਤੱਕ ਵਧ ਗਈ ਹੈ ਕਿ ਲੋਕ ਗਰਮੀ ਤੋਂ ਬਚਣ ਲਈ ਵੱਧ ਤੋਂ ਵੱਧ ਤਰਲ ਪਦਾਰਥਾਂ ਦੀ ਵਰਤੋਂ ਕਰ ਰਹੇ ਹਨ।
ਇਸ ਦੇ ਨਾਲ ਹੀ ਲੋਕ ਕੋਰੋਨਾ ਮਹਾਂਮਾਰੀ ਤੋਂ ਵੀ ਆਪਣਾ ਬਚਾਅ ਕਰਨ ਲਈ ਆਪਣੇ ਇਮਿਊਨ ਸਿਸਟਮ ਨੂੰ ਤੰਦਰੁਸਤ ਰੱਖਣ ਲਈ ਵੀ ਐਨਰਜੀ ਵਾਲੀਆਂ ਚੀਜ਼ਾਂ ਦੀ ਜ਼ਿਆਦਾ ਵਰਤੋਂ ਕਰ ਰਹੇ ਹਨ। ਲੋਕ ਗਰਮੀ ਤੋਂ ਬਚਣ ਲਈ ਤਰਲ ਪਦਾਰਥ ਦੀ ਵਰਤੋਂ ਕਰ ਰਹੇ ਨੇ ਜੂਸ ਦੀਆਂ ਦੁਕਾਨਾਂ ਤੇ ਭੀੜ ਲੱਗੀ ਹੋਈ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਤਰਲ ਪਦਾਰਥ ਨਾ ਸਿਰਫ਼ ਗਰਮੀ ਤੋਂ ਬਚਾਉਂਦੇ ਹਨ ਸਗੋਂ ਇਮਿਊਨਿਟੀ ਵੀ ਵਧਾਉਂਦੇ ਹਨ ਤਾਂ ਜੋ ਕੋਰੋਨਾ ਮਹਾਂਮਾਰੀ ਤੋਂ ਬਚਿਆ ਜਾ ਸਕੇ।
ਉਧਰ ਜੂਸ ਦੀ ਦੁਕਾਨ ਵਾਲਿਆਂ ਦਾ ਵੀ ਇਹੀ ਕਹਿਣਾ ਹੈ ਕਿ ਗਰਮੀ ਵਧਣ ਨਾਲ ਸ਼ੀਲਤਾ ਵਧੀ ਹੈ ਪਰ ਸਰਕਾਰ ਵੱਲੋਂ ਜੋ ਪੰਜ ਵਜੇ ਤੋਂ ਬਾਅਦ ਲਾਕਡਾਊਨ ਲਗਾ ਦਿੱਤਾ ਜਾਂਦਾ ਹੈ ਉਸ ਕਰਕੇ ਦੁਕਾਨਾਂ ਬੰਦ ਕਰਨੀਆਂ ਪੈਂਦੀਆਂ ਹਨ ਅਤੇ ਕੰਮਕਾਰ ਨਹੀਂ ਚਲਦਾ ਕਿਉਂਕਿ ਜ਼ਿਆਦਾਤਰ ਲੋਕ ਸ਼ਾਮ ਨੂੰ ਹੀ ਬਾਰ ਨਿਕਲਦੇ ਹਨ ਜਾਂ ਕੰਮਾਂ ਕਾਰਾਂ ਤੋਂ ਵਿਹਲੇ ਹੁੰਦੇ ਹਨ। ਸਿਰਫ਼ ਸਾਮ ਦਾ ਵੇਲਾ ਹੀ ਪੈਸੇ ਕਮਾਉਣ ਦਾ ਹੁੰਦਾ ਹੈ ਉਸ ਨੂੰ ਵੀ ਸਰਕਾਰ ਨੇ ਲਾਕਡਾਊਨ ਲਗਾ ਕੇ ਬੰਦ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਗਰਮੀ ਵਧਣ ਨਾਲ ਕੰਮ ਤਾਂ ਵਧਿਆ ਹੈ ਪਰ ਨਾਲ ਹੀ ਦੂਜੇ ਪਾਸੇ ਕੋਰੋਨਾ ਨੇ ਕੰਮ 'ਤੇ ਕਾਫ਼ੀ ਮਾੜਾ ਅਸਰ ਪਾਇਆ ਹੈ।