ਮਾਸਕ ਨਾ ਪਾਉਣ ਵਾਲਿਆਂ ਦੇ ਸੰਗਰੂਰ ਪੁਲਿਸ ਨੇ ਧੱਕੇ ਨਾਲ ਕਰਵਾਏ ਕੋਰੋਨਾ ਟੈਸਟ       

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਸਕ ਨਾ ਪਹਿਨਣ ਵਾਲਿਆਂ ਦੇ ਕਰੋਨਾ ਟੈਸਟ ਕਰਵਾਉਣ ਦਾ ਮਕਸਦ ਸਿਰਫ਼ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ - ਪੁਲਿਸ

Sangrur police forcibly conducted corona test of those who did not wear mask

ਸੰਗਰੂਰ (ਲਖਵੀਰ ਸਿੰਘ) - ਕੋਰੋਨਾ ਵਾਇਰਲ ਨੇ ਪੂਰੇ ਪੰਜਾਬ ਵਿਚ ਵੀ ਹਲਚਲ ਮਚਾਈ ਹੋਈ। ਜਿੱਥੇ ਪੂਰੇ ਦੇਸ਼ ਵਿਚ ਕੋਰੋਨਾ ਦੀ ਰਫ਼ਤਾਰ ਦਿਨੋਂ ਦਿਨ ਵਧ ਰਹੀ ਹੈ ਉੱਥੇ ਹੀ ਪੰਜਾਬ 'ਚ ਵੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਤਹਿਤ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਸ਼ਨੀਵਾਰ ਅਤੇ ਐਤਵਾਰ ਨੂੰ ਮੁਕੰਮਲ ਲਾਕਡਾਊਨ ਵਿਚ ਹੋਰ ਵੀ ਸਖ਼ਤ ਕੀਤੀ ਗਈ ਹੈ।

ਲਾਕਡਾਊਨ ਦੇ ਚਲਦਿਆਂ ਧੂਰੀ ਪੁਲਿਸ ਵੱਲੋਂ ਮਾਸਕ ਨਾ ਪਹਿਨਣ ਵਾਲਿਆਂ ਦੇ ਕੋਰੋਨਾ ਟੈਸਟ ਅੱਜ ਇਲਾਕੇ ਦੇ ਥਾਣੇ ਵਿਚ ਸਿਹਤ ਵਿਭਾਗ ਦੀ ਟੀਮ ਵੱਲੋਂ ਕਰਵਾਏ ਗਏ।

ਇਸ ਮੌਕੇ ਥਾਣਾ ਸਿਟੀ ਧੂਰੀ ਦੇ ਐਸ.ਐਚ.ਓ ਦੀਪਇੰਦਰਪਾਲ ਸਿੰਘ ਜੇਜੀ ਨੇ ਕਿਹਾ ਕਿ ਅੱਜ ਪੁਲਿਸ ਵੱਲੋਂ ਮਾਸਕ ਨਾ ਪਹਿਨਣ ਵਾਲਿਆਂ ਦੇ ਕਰੋਨਾ ਟੈਸਟ ਕਰਵਾਉਣ ਦਾ ਮਕਸਦ ਸਿਰਫ਼ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਕਿ ਲੋਕ ਬਾਹਰ ਆਉਣ ਜਾਣ ਵੇਲੇ ਮਾਸਕ ਪਾ ਕੇ ਰੱਖਣ ਅਤੇ ਸੋਸ਼ਲ ਡਿਸਟੈਂਸ ਦੀ ਵੀ ਪਾਲਣਾ ਕਰਨ। ਇਸ ਮੌਕੇ ਥਾਣਾ ਸਿਟੀ ਧੂਰੀ ਦੀ ਪੁਲਿਸ ਵੱਲੋਂ ਲਗਾਤਾਰ ਮਾਸਕ ਨਾ ਪਹਿਨਣ ਵਾਲਿਆਂ ਨੂੰ ਰੋਕ ਕੇ ਕਰੋਨਾ ਟੈਸਟ ਕਰਵਾਉਣ ਦਾ ਸਿਲਸਿਲਾ ਜਾਰੀ ਹੈ।