ਸਪੋਕਸਮੈਨ ਟੀ.ਵੀ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਖ਼ਾਸ ਇੰਟਰਵਿਊ ਦੇ ਹੋਏ ਹਰ ਪਾਸੇ ਚਰਚੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਿਊਜ਼-18 ਤੋਂ ਇਲਾਵਾ ਪ੍ਰਮੁੱਖ ਵੈਬ ਚੈਨਲ ਕਰ ਰਹੇ ਹਨ ਇਸ ਇੰਟਰਵਿਊ ਦੀਆਂ ਟਿਪਣੀਆਂ ਦਾ ਇਸਤੇਮਾਲ, ਇੰਟਰਵਿਊ 'ਚ ਪਹਿਲੀ ਵਾਰ CM ਨੇ ਕਹੀਆਂ ਸਿੱਧੂ ਬਾਰੇ ਕਈ ਵਿਸ਼ੇਸ਼ ਗੱਲਾਂ

Captain Amarinder Singh, Nimrat Kaur

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਸਪੋਕਸਮੈਨ ਟੀ.ਵੀ. ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਵਲੋਂ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਵਿਸ਼ੇਸ਼ ਇੰਟਰਵਿਊ ਜੋ 29 ਅਪ੍ਰੈਲ ਨੂੰ ਰੋਜ਼ਾਨਾ ਸਪੋਕਸਮੈਨ ਵਿਚ ਵੀ ਪਹਿਲੇ ਪੰਨੇ ਤੇ ਪ੍ਰਮੁਖਤਾ ਨਾਲ ਪ੍ਰਕਾਸ਼ਤ ਹੋਈ, ਦੇ ਹਰ ਪਾਸੇ ਚਰਚੇ ਰਹੇ। ਜ਼ਿਕਰਯੋਗ ਹੈ ਕਿ ਇਸ ਗੱਲਬਾਤ ਦੌਰਾਨ ਕਈ ਗੱਲਾਂ ਜੋ ਮੁੱਖ ਮੰਤਰੀ ਨੇ ਕਹੀਆਂ, ਪਹਿਲੀ ਵਾਰ ਸਾਹਮਣੇ ਆਈਆਂ ਹਨ।

ਇਸ ਤੋਂ ਪਹਿਲਾਂ ਜ਼ੀ. ਪੰਜਾਬੀ ਨੇ ਵੀ ਪਿਛਲੇ ਦਿਨੀਂ ਮੁੱਖ ਮੰਤਰੀ ਨਾਲ ਖ਼ਾਸ ਇੰਟਰਵਿਊ ਕੀਤੀ ਸੀ ਪਰ ਉਸ ਵਿਚ ਵੀ ਮੁੱਖ ਮੰਤਰੀ ਨੇ ਇਹ ਗੱਲਾਂ ਨਹੀਂ ਸਨ ਬੋਲੀਆਂ ਜੋ ਸਪੋਕਸਮੈਨ ਨਾਲ ਗੱਲਬਾਤ ਦੌਰਾਨ ਕਹੀਆਂ। ਸਿਆਸੀ ਹਲਕਿਆਂ ਵਿਚ ਜਿਥੇ ਅੱਜ ਇਸ ਇੰਟਰਵਿਊ ਦੀ ਚਰਚਾ ਰਹੀ ਉਥੇ ਪੰਜਾਬ ਸਕੱਤਰੇਤ ਦੇ ਸਰਕਾਰੀ ਗਲਿਆਰਿਆਂ ਵਿਚ ਵੀ ਚਰਚਾ ਸੀ। ਇਥੋਂ ਤਕ ਕਿ ਇਸ ਇੰਟਰਵਿਊ ਦਾ ਪੰਜਾਬੀ ਦੇ ਪ੍ਰਮੁੱਖ ਚੈਨਲ ਨਿਊਜ਼-18 ਵਲੋਂ ਟਿਪਣੀਆਂ ਦੇ ਹਵਾਲੇ ਨਾਲ ਇਸਤੇਮਾਲ ਕੀਤਾ ਗਿਆ ਅਤੇ ਸੋਸ਼ਲ ਮੀਡੀਆ ’ਤੇ ਪ੍ਰਮੁੱਖ ਚੈਨਲਾਂ ’ਤੇ ਇਸ ਇੰਟਰਵਿਊ ਦੀਆਂ ਟਿਪਣੀਆਂ ਦੇ ਹਵਾਲੇ ਦੇ ਕੇ ਚਰਚਾ ਕੀਤੀ ਜਾ ਰਹੀ ਹੈ।

ਇਸ ਵਿਚ ਮੁੱਖ ਮੰਤਰੀ ਨੇ ਸਿੱਧਾ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਲਈ ਮੇਰੇ ਵਲੋਂ ਦਰਵਾਜ਼ੇ ਬੰਦ ਹਨ। ਉਸ ਨੂੰ ਗ੍ਰਹਿ ਵਿਭਾਗ ਨਾ ਦੇਣ ਜਾਂ ਡਿਪਟੀ ਸੀ.ਐਮ. ਨਾ ਬਣਾਉਣ ਬਾਰੇ ਉਸ ਦੇ ਇਮਰਾਨ ਖ਼ਾਨ ਨਾਲ ਸਬੰਧਾਂ ਦਾ ਹਵਾਲਾ ਦੇਣ ਅਤੇ ਲੋਕਲ ਬਾਡੀਜ਼ ਮੰਤਰੀ ਰਹਿੰਦਿਆਂ 7-7 ਮਹੀਨੇ ਕੰਮਾਂ ਦੀਆਂ ਫ਼ਾਈਲਾਂ ਅੱਗੇ ਨਾ ਤੁਰਨ ਅਤੇ ਸਿੱਧੂ ਦੀਆਂ ਕੇਜਰੀਵਾਲ ਨਾਲ ਮੁਲਾਕਾਤਾਂ ਦਾ ਪ੍ਰਗਟਾਵਾ ਸਪੋਕਸਮੈਨ ਦੀ ਇੰਟਰਵਿਊ ਦੇ ਵਿਸ਼ੇਸ਼ ਤੇ ਵਖਰੇ ਨੁਕਤੇ ਹਨ।