ਬੰਗਾਲ, ਅਸਾਮ, ਕੇਰਲ, ਤਾਮਿਲਨਾਡੁ ਅਤੇ ਪੁਡੁਚੇਰੀ 'ਚ ਕਿਸ ਦੀ ਸਰਕਾਰ?
ਬੰਗਾਲ, ਅਸਾਮ, ਕੇਰਲ, ਤਾਮਿਲਨਾਡੁ ਅਤੇ ਪੁਡੁਚੇਰੀ 'ਚ ਕਿਸ ਦੀ ਸਰਕਾਰ?
image
ਨਵੀਂ ਦਿੱਲੀ, 29 ਅਪ੍ਰੈਲ : 2 ਮਈ ਨੂੰ ਪਛਮੀ ਬੰਗਾਲ ਦੇ ਨਾਲ-ਨਾਲ ਅਸਾਮ, ਤਾਮਿਲਨਾਡੂ, ਪੁਡੂਚੇਰੀ ਅਤੇ ਕੇਰਲ ਵਿਚ ਵੋਟਾਂ ਦੀ ਗਿਣਤੀ ਕੀਤੀ ਜਾਏਗੀ | ਨਤੀਜਿਆਂ ਤੋਂ ਪਹਿਲਾਂ ਇਨ੍ਹਾਂ ਰਾਜਾਂ ਵਿਚ ਜਨਤਾ ਕਿਸ ਦੀ ਸਰਕਾਰ ਬਣਾਉਣਾ ਚਾਹੁੰਦੀ ਹੈ, ਇਸ ਬਾਰੇ ਐਗਜ਼ਿਟ ਪੋਲਾਂ ਦੇ ਨਤੀਜੇ ਦਸਦੇ ਹਨ ਕਿ ਬੰਗਾਲ ਵਿਚ ਤਿ੍ਣਮੂਲ ਕਾਂਗਰਸ ਜਿੱਤ ਜਾਏਗੀ ਜਦਕਿ ਆਸਾਮ ਵਿਚ ਬੀਜੀਪੀ ਅੱਗੇ ਹੈ | ਬਾਕੀ ਸੂਬਿਆਂ ਦਾ ਹਾਲ ਇਹ ਹੈ:
ਟਾਈਮਜ਼ ਨਾਓ ਅਤੇ ਰੀਬਲਿਕ ਟੀਵੀ ਦੇ ਐਗਜ਼ਿਟ ਪੋਲ ਅਨੁਸਾਰ, ਭਾਜਪਾ ਨੂੰ ਆਸਾਮ ਵਿਚ 75 ਤੋਂ 85 ਸੀਟਾਂ ਮਿਲਣ ਦੀ ਉਮੀਦ ਹੈ, ਜਦਕਿ ਐਗਜ਼ਿਟ ਪੋਲ ਦੇ ਅਨੁਸਾਰ, ਕਾਂਗਰਸ ਗਠਜੋੜ 40 ਤੋਂ 50 ਸੀਟਾਂ ਪ੍ਰਾਪਤ ਕਰ ਸਕਦਾ ਹੈ | ਏਬੀਪੀ ਅਤੇ ਸੀ ਵੋਟਰਾਂ ਦੇ ਐਗਜ਼ਿਟ ਪੋਲ ਅਨੁਸਾਰ, ਤਿ੍ਣਮੂਲ ਕਾਂਗਰਸ ਨੂੰ ਬੰਗਾਲ ਦੀਆਂ 292 ਵਿਧਾਨ ਸਭਾ ਸੀਟਾਂ 'ਤੇ 152-164 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ |