ਪਟਿਆਲਾ ਘਟਨਾਕ੍ਰਮ 'ਤੇ ਬੋਲੇ CM ਮਾਨ - 'ਪਟਿਆਲਾ 'ਚ ਫਿਲਹਾਲ ਸ਼ਾਂਤੀ ਹੈ'
ਉਸ ਸਮੇਂ ਉਥੇ ਸ਼ਿਵ ਸੈਨਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸਨ ਅਤੇ ਜਿਨ੍ਹਾਂ ਦਾ ਆਪਸ ਵਿਚ ਟਕਰਾਅ ਹੋਇਆ ਹੈ ਉਹ ਇਨ੍ਹਾਂ ਪਾਰਟੀਆਂ ਦੇ ਹੀ ਵਰਕਰ ਸਨ।
CM Bhagwant Mann
ਚੰਡੀਗੜ੍ਹ : ਪਟਿਆਲਾ ਵਿਚ ਹੋਏ ਘਟਨਾਕ੍ਰਮ ਬਾਰੇ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਟਿਆਲਾ 'ਚ ਫਿਲਹਾਲ ਸ਼ਾਂਤੀ ਹੈ ਅਤੇ ਪੁਲਿਸ ਵਲੋਂ ਆਪਣਾ ਕੰਮ ਕੀਤਾ ਜਾ ਰਿਹਾ ਹੈ।
ਪਟਿਆਲਾ ਵਿਚ ਹੋਈ ਘਟਨਾ ਬਾਰੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਸ ਸਮੇਂ ਉਥੇ ਸ਼ਿਵ ਸੈਨਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸਨ ਅਤੇ ਜਿਨ੍ਹਾਂ ਦਾ ਆਪਸ ਵਿਚ ਟਕਰਾਅ ਹੋਇਆ ਹੈ ਉਹ ਇਨ੍ਹਾਂ ਪਾਰਟੀਆਂ ਦੇ ਹੀ ਵਰਕਰ ਸਨ।
ਉਨ੍ਹਾਂ ਦੱਸਿਆ ਕਿ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਅਤੇ ਸ਼ਾਂਤੀ ਕਮੇਟੀ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।