Fazilka Crime News : ਫਾਜ਼ਿਲਕਾ 'ਚ ਪੋਤਰਿਆਂ ਨੇ ਬਜ਼ੁਰਗ ਦਾਦੀ ਦੀ ਕੀਤੀ ਹੱਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਸੀ ਦੇ ਪੁੱਤਰਾਂ ਨੇ ਮਿਲ ਕੇ ਰਚੀ ਸਾਜ਼ਿਸ਼, ਦਾਦੀ ਦਾ ਗਲਾ ਘੁੱਟ ਕੇ ਕੀਤਾ ਕਤਲ, ਦੋ ਏਕੜ ਜ਼ਮੀਨ ਲਈ ਚੱਲ ਰਿਹਾ ਸੀ ਵਿਵਾਦ 

ਪੁਲਿਸ ਵਲੋਂ ਫੜੇ ਗਏ ਮੁਲਜ਼ਮ

Fazilka Crime News : ਫਾਜ਼ਿਲਕਾ ਦੇ ਪਿੰਡ ਆਲਮਸ਼ਾਹ ਵਿੱਚ ਇੱਕ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ ਗਿਆ। 28 ਤਰੀਕ ਨੂੰ ਆਪਣੇ ਘਰ ਦੇ ਵਿਹੜੇ ਵਿੱਚ ਸੁੱਤੀ ਪਈ ਬਜ਼ੁਰਗ ਔਰਤ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਅਤੇ ਲੁਟੇਰਿਆਂ ਵੱਲੋਂ ਉਸ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਗਈਆਂ। ਇਹ ਮਾਮਲਾ ਪੁਲਿਸ ਲਈ ਚੁਣੌਤੀ ਬਣ ਗਿਆ। ਪੁਲਿਸ ਨੇ 48 ਘੰਟਿਆਂ ’ਚ ਮਾਮਲਾ ਸੁਲਝਾ ਲਿਆ। ਫਾਜ਼ਿਲਕਾ ਦੀ SSP ਡਾ.ਪ੍ਰਗਿਆ ਜੈਨ ਨੇ ਅੱਜ ਆਪਣੇ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਕਿ ਬਜ਼ੁਰਗ ਔਰਤ ਦਾ ਪੋਤਾ ਹੀ ਉਸ ਦਾ ਕਾਤਲ ਨਿਕਲਿਆ ਹੈ। ਉਸ ਨੇ ਆਪਣੀ ਮਾਸੀ ਦੇ ਬੇਟੇ ਨਾਲ ਮਿਲ ਕੇ ਕਤਲ ਕਰ ਦਿੱਤਾ ਸੀ।

ਇਹ ਵੀ ਪੜੋ:Sidhu moosewala News : ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਯੂਪੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਬੁਲੰਦਸ਼ਹਿਰ ਤੋਂ ਫੜੇ 3 ਮਲਜ਼ਮ 

ਦਰਅਸਲ, ਦਾਦੀ ਕੋਲ ਦੋ ਏਕੜ ਜ਼ਮੀਨ ਹੈ। ਇਸ ਮੁੱਦੇ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਉਸ ਦੀ ਨਜ਼ਰ ਇਸ ਦੋ ਏਕੜ ਜ਼ਮੀਨ 'ਤੇ ਸੀ ਅਤੇ ਇਸੇ ਕਾਰਨ ਉਸ ਨੇ ਅੰਨ੍ਹੇ ਕਤਲ ਦੀ ਯੋਜਨਾ ਬਣਾ ਕੇ ਘਰ ਦੇ ਵਿਹੜੇ 'ਚ ਸੁੱਤੀ ਹੋਈ ਦਾਦੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਲਈ ਕਿ ਕਿਸੇ ਨੂੰ ਸ਼ੱਕ ਨਾ ਹੋਵੇ, ਉਸਨੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਉਤਾਰ ਲਈਆਂ। ਫੜੇ ਗਏ ਮੁਲਜ਼ਮਾਂ ਦੇ ਪੋਤਰਿਆਂ ਦੇ ਨਾਂ ਨਰੇਸ਼ ਸਿੰਘ ਅਤੇ ਸੁਖਚੈਨ ਸਿੰਘ ਹਨ, ਜਦੋਂਕਿ ਉਨ੍ਹਾਂ ਦੀ ਮਾਸੀ ਦੇ ਲੜਕੇ ਰਮਨਦੀਪ ਸਿੰਘ ਨੇ ਇਸ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਹੈ, SP ਨੇ ਦੱਸਿਆ ਕਿ ਤਿੰਨਾਂ ਨੂੰ ਗ੍ਰਿਫ਼ਤਾਰ ਕਰਕੇ ਧਾਰਾ 48 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾ ਲਿਆ ਹੈ।

(For more news apart from Grandsons killed old grandmother in Fazilka News in Punjabi, stay tuned to Rozana Spokesman)