ਚੇਅਰਮੈਨ ਹਡਾਣਾ ਨੇ ਡਰਾਇਵਰ ਕਡੰਕਟਰਾਂ ਦਾ ਕੀਤਾ ਵਿਸ਼ੇਸ਼ ਸਨਮਾਨ
ਬੱਸ ਵਿੱਚ ਮਹਿਲਾਵਾਂ ਦੀ ਮੌਜੂਦਗੀ ਵਿੱਚ ਹੋਈ ਡਿਲਵਰੀ, ਡਰਾਇਵਰ ਕਡੰਕਟਰ ਵੱਲੋਂ ਕੀਤੀ ਮਦਦ ਦੀ ਹੋ ਰਹੀ ਬੇਹੱਦ ਤਾਰੀਫ- ਚੇਅਰਮੈਨ ਹਡਾਣਾ
ਪਟਿਆਲਾ : ਪੀ ਆਰ ਟੀ ਸੀ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਡਿਊਟੀ ਦੌਰਾਨ ਇਮਾਨਦਾਰੀ ਅਤੇ ਚੰਗੀ ਕਾਰਗੁਜ਼ਾਰੀ ਦੇ ਨਾਲ ਨਾਲ ਮਨੁੱਖਤਾ ਦੀ ਸੇਵਾ ਕਰਨ ਵਾਲੇ ਡਰਾਇਵਰ ਕਡੰਕਟਰਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਅਤੇ ਕਿਹਾ ਕਿ ਇਨ੍ਹਾਂ ਵੱਲੋਂ ਕੀਤੇ ਕਾਰਜ਼ਾ ਨਾਲ ਪੀ ਆਰ ਟੀ ਸੀ ਪ੍ਰਤੀ ਲੋਕਾਂ ਦਾ ਵਿਸ਼ਵਾਸ਼ ਦੁੱਗਣਾ ਹੋਣ ਦੇ ਨਾਲ ਅਕਸ ਹੋਰ ਚੰਗਾਂ ਹੋਣ ਵਿੱਚ ਵਾਧਾ ਹੋਇਆ ਹੈ। ਉਨਾਂ ਵਿਸ਼ੇਸ਼ ਤੌਰ ਤੇ ਕਿਹਾ ਕਿ ਸਾਰੇ ਡਰਾਇਵਰ ਕਡੰਕਟਰ ਪੀ ਆਰ ਟੀ ਸੀ ਦਾ ਮਾਲੀਆਂ ਵਧਾਉਣ ਵਿੱਚ ਅਹਿਮ ਰੋਲ ਅਦਾ ਕਰਦੇ ਹਨ। ਦੱਸਣਯੋਗ ਹੈ ਕਿ ਬੀਤੇ ਦਿਨੀਂ ਕੁਝ ਡਰਾਇਵਰ ਕਡੰਕਟਰਾਂ ਵੱਲੋ ਡਿਊਟੀ ਦੌਰਾਨ ਲੋਕ ਹਿੱਤ ਲਈ ਕੀਤੇ ਕੰਮਾਂ ਦੀ ਲੋਕਾਂ ਵੱਲੋਂ ਵੀ ਬੇਹੱਦ ਤਾਰੀਫ ਕੀਤੀ ਜਾ ਰਹੀ ਹੈ।
ਚੇਅਰਮੈਨ ਹਡਾਣਾ ਨੇ ਜਾਣਕਾਰੀ ਸਾਝੀਂ ਕਰਦਿਆ ਕਿਹਾ ਕਿ ਬੀਤੇ ਦਿਨੀਂ 29 ਅਪ੍ਰੈਲ ਨੂੰ ਬੱਸ ਨੰਬਰ 2767 ਵਿੱਚ ਤੈਨਾਤ ਡਰਾਇਵਰ ਬੇਅੰਤ ਸਿੰਘ ਅਤੇ ਕਡੰਕਟਰ ਗੁਰਪ੍ਰੀਤ ਸਿੰਘ ਵੱਲੋਂ ਮਨੁੱਖਤਾ ਦੀ ਸੇਵਾ ਲਈ ਪਹਿਲਕਦਮੀ ਕਰਦਿਆ ਅਚਨਚੇਤ ਇੱਕ ਮਹਿਲਾ ਸਵਾਰੀ ਵੱਲੋਂ ਬੱਸ ਵਿੱਚ ਬੱਚੇ ਨੂੰ ਜਨਮ ਦੇਣ ਦੀ ਪ੍ਰਕਿਿਰਆ ਹੋਣ ਮੌਕੇ ਮਦਦ ਕੀਤੀ ਗਈ। ਇਸ ਮੌਕੇ ਡਰਾਇਵਰ ਕਡੰਕਟਰ ਨੇ ਸੂਝ ਬੂਝ ਨਾਲ ਬੱਸ ਵਿੱਚ ਬੈਠੇ ਮਰਦ ਸਵਾਰੀਆਂ ਨੂੰ ਥੱਲੇ ਉਤਾਰ ਕੇ ਬੱਸ ਵਿੱਚ ਮੌਜੂਦ ਔਰਤਾਂ ਨੂੰ ਹੌਸਲਾਂ ਦੇ ਕੇ ਸਾਥ ਦੇਣ ਦੀ ਅਪੀਲ ਕੀਤੀ। ਜਿਸ ਉਪਰੰਤ ਬੱਸ ਵਿੱਚ ਮੌਜੂਦ ਘਰੇਲੂ ਮਹਿਲਾਵਾਂ ਵੱਲੋਂ ਬੱਸ ਵਿੱਚ ਹੀ ਗਰਭਵਤੀ ਔਰਤ ਦੀ ਡਿਲਵਰੀ ਕਰਵਾਈ ਗਈ ਅਤੇ ਤੁਰੰਤ ਐਬੂਲੈਂਸ ਬੁਲਾ ਕੇ ਜੱਚਾ ਬੱਚਾ ਨੂੰ ਹਸਪਤਾਲ ਦਾਖਲ ਕਰਵਾਇਆ। ਮੌਕੇ ਦੀ ਨਜਾਕਤ ਮੁਤਾਬਕ ਨਿੱਕੀ ਜਿਹੀ ਕੀਤੀ ਅਣਗਿਹਲੀ ਪਰਿਵਾਰ ਦੀ ਆਸ ਨੂੰ ਨਿਰਾਸ਼ ਵਿੱਚ ਬਦਲ ਸਕਦੀ ਸੀ। ਪਰ ਉਕਤ ਮੁਲਾਜ਼ਮਾਂ ਵੱਲੋਂ ਮੌਕੇ ਤੇ ਦਰਸਾਈ ਸਿਆਨਪ ਨਾਲ ਨਾਲ ਕੀਤੀ ਕਾਰਵਾਈ ਨੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਦੁਗਣਾ ਕਰ ਦਿੱਤਾ। ਜਿਸ ਲਈ ਲੋਕਾਂ ਵੱਲੋਂ ਬੇਹੱਦ ਤਾਰੀਫ ਵੀ ਕੀਤੀ ਜਾ ਰਹੀ ਹੈ।
ਹੋਰ ਬੋਲਦਿਆ ਚੇਅਰਮੈਨ ਹਡਾਣਾ ਨੇ ਕਿਹਾ ਕਿ ਇਸ ਤਰ੍ਹਾਂ ਹੀ ਹੋਰ ਡਰਾਇਵਰ ਕਡੰਕਟਰਾਂ ਵੱਲੋਂ ਬੱਸ ਸਟੈਂਡ ਇੰਚਾਰਜ ਦੀ ਹਾਜ਼ਰੀ ਵਿੱਚ ਸਵਾਰੀ ਨੂੰ ਉਸਦਾ ਪਾਸਪੋਰਟ, ਪਰਸ, ਸੋਨੇ ਦੇ ਜੇਵਰ ਅਤੇ ਨਗਦੀ ਵਾਪਸ ਕਰਕੇ ਅਜ਼ੋਕੇ ਦੌਰ ਵਿੱਚ ਵੀ ਇਮਾਨਦਾਰੀ ਦੀ ਮਿਸਾਲ ਨੂੰ ਜਿੰਦਾ ਰੱਖਿਆ ਹੈ। ਉਕਤ ਕਾਰਜ ਕਰਨ ਵਾਲੇ ਬੱਸ ਨੰ 2767 ਦੇ ਡਰਾਇਵਰ ਨੰਬਰ ਸੀ ਬੀ ਕੇ ਐਮ 445 ਬੇਅੰਤ ਸਿੰਘ, ਕਡੰਕਟਰ ਨੰਬਰ ਪੀ ਸੀ ਬੀ 227, ਬੱਸ ਨੰਬਰ 2146 ਦੇ ਡਰਾਇਵਰ ਨੰਬਰ ਪੀ ਸੀ ਬੀ 364 ਭੁਪਿੰਦਰ ਸਿੰਘ, ਕਡੰਕਟਰ ਨੰਬਰ ਪੀ ਸੀ 19 ਬਲਵਿੰਦਰ ਸਿੰਘ ਦਾ ਚੇਅਰਮੈਨ ਹਡਾਣਾ, ਐਮ ਡੀ ਪੀ ਆਰ ਟੀ ਸੀ ਅਤੇ ਜੀ ਐਮਜ਼ ਦੀ ਮੌਜੂਦਗੀ ਵਿੱਚ ਸ਼ਲਾਘਾ ਪੱਤਰ ਅਤੇ ਨਕਦ ਰਾਸ਼ੀ ਦੇ ਕੇ ਸਨਮਾਨ ਕੀਤਾ ਗਿਆ।