ਅਕਾਲ ਅਕੈਡਮੀਆਂ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੀ.ਬੀ.ਐਸ.ਈ. ਦੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਸ਼ਨੀਵਾਰ ਦੀ ਸਵੇਰ ਕਰ ਦਿਤਾ ਗਿਆ ਜਿਸ ਵਿਚ ਅਕਾਲ ਅਕੈਡਮੀ ਦੇ ਵਿਦਿਆਰਥੀਆਂ ...

Students Who Top in Results

ਚੰਡੀਗੜ੍ਹ: ਸੀ.ਬੀ.ਐਸ.ਈ. ਦੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਸ਼ਨੀਵਾਰ ਦੀ ਸਵੇਰ ਕਰ ਦਿਤਾ ਗਿਆ ਜਿਸ ਵਿਚ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਨਤੀਜਾ ਆਇਆ। ਅਕਾਲ ਅਕੈਡਮੀ ਰੀਠਖੇੜੀ ਦੇ ਵਿਦਿਆਰਥੀ ਅਤੇ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਅਤੇ ਬਿਲਘਾਂ ਅਕੈਡਮੀ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਨਤੀਜਾ ਆਇਆ। 

ਅਕੈਡਮੀਆਂ ਵਿਚ 614 ਵਿਦਿਆਰਥੀਆਂ ਨੇ ਪ੍ਰੀਖਿਆ ਦਿਤੀ ਜਿਨ੍ਹਾਂ ਵਿਚੋਂ 517 ਵਿਦਿਆਰਥੀਆਂ ਨੇ 81 ਫ਼ੀ ਸਦੀ ਅੰਕ ਪ੍ਰਾਪਤ ਕਰ ਕੇ ਅਪਣੀਆਂ ਅਕੈਡਮੀਆਂ ਅਤੇ ਅਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਸਾਰੀਆਂ ਅਕੈਡਮੀਆਂ ਦਾ ਨਤੀਜਾ 97% ਵਿਦਿਆਰਥੀ ਪਾਸ ਸਨ। ਅਕਾਲ ਅਕੈਡਮੀਆਂ ਦੇ 53 ਵਿਦਿਆਰਥੀਆਂ ਨੇ ਸੀ.ਬੀ.ਐਸ.ਈ ਦੀ ਬਾਰ੍ਹਵੀਂ ਜਮਾਤ ਦੇ ਨਤੀਜੇ  ਵਿਚ 90 ਫ਼ੀ ਸਦੀ ਅੰਕ ਪ੍ਰਾਪਤ ਕਰ ਕੇ ਚੰਗਾ ਪ੍ਰਦਰਸ਼ਨ ਕੀਤਾ।

ਸਾਇੰਸ ਵਿਸ਼ੇ ਵਿੱਚੋਂ 95%ਤੋਂ ਉਪਰ ਅੰਕ ਪ੍ਰਾਪਤ ਵਾਲੇ 9 ਵਿਦਿਆਰਥੀਆਂ ਨੂੰ ਸਾਇੰਸ ਟੈਕਨਾਲੋਜੀ ਡਿਪਾਰਟਮੇਂਟ (ਡੀਟੀਐਸ) ਭਾਰਤ ਸਰਕਾਰ ਵੱਲੋਂ ਸਾਇੰਸ ਟੈਕਨਾਲੋਜੀ ਬੀ. ਐਸ. ਸੀ/ਐਮ ਐਸ ਸੀ. ਕਰਨ ਲਈ 45 ਲੱਖ ਦੀ ਸਕਾਲਰਸ਼ਿਪ ਦਿਤੀ ਗਈ। ਅਕਾਲ ਅਕੈਡਮੀ ਰੀਠ ਖੇੜੀ ਦੇ ਵਿਦਿਆਰਥੀ ਰੋਬਿਨਪ੍ਰੀਤ ਸਿੰਘ ਗਣਿਤ ਵਿਸ਼ੇ ਵਿਚੋਂ 100 ਫ਼ੀ ਸਦੀ ਅੰਕ ਪ੍ਰਾਪਤ ਕਰ ਕੇ ਆਲ ਇੰਡੀਆ ਵਿਸ਼ਾ ਟਾਪਰ ਰਿਹਾ। ਅਕਾਲ ਅਕੈਡਮੀ ਬਿਲਘਾ ਦੀ ਵਿਦਿਆਰਥਣ ਰਾਜਵਿੰਦਰ ਕੌਰ ਇਕਨੋਮਿਕਸ ਵਿਸ਼ੇ ਵਿੱਚ 100% ਅੰਕ ਪ੍ਰਾਪਤ ਕਰਕੇ ਆਲ ਇੰਡੀਆ ਟੋਪਰ ਰਹੀ। 

ਅਕਾਲ ਅਕੈਡਮੀ ਮੁਕਤਸਰ ਸਾਹਿਬ ਦੇ ਵਿਦਿਆਰਥੀ ਜਸਮੀਨ ਬਾਰਾ ਨੇ ਇਕਨੋਮਿਕਸ ਅਤੇ 100 ਫ਼ੀ ਸਦੀ ਅੰਕ ਪ੍ਰਾਪਤ ਕਰ ਕੇ ਆਲ ਇੰਡੀਆ ਵਿਸ਼ਾ ਸੂਚੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਅਕਾਲ ਅਕੈਡਮੀ ਬੜੂ ਸਾਹਿਬ ਦੀ ਵਿਦਿਆਰਥਣ ਸੁਪ੍ਰੀਤ ਕੌਰ ਨੇ ਵੀ ਇਕਨੋਮਿਕਸ ਵਿਸ਼ੇ ਵਿਚ 100 ਫ਼ੀ ਸਦੀ ਅੰਕ ਪ੍ਰਾਪਤ ਕਰ ਇੰਡੀਆ ਵਿਸ਼ਾ ਰੈਂਕਿੰਗ ਪ੍ਰਥਮ ਰਹੀ ਹੈ ਇਸੇ ਹੀ ਅਕੈਡਮੀ ਦੀ ਸੁਮਾਰਪ੍ਰੀਤ ਕੌਰ ਅਤੇ ਨਵਨੀਤ ਕੌਰ ਨੇ ਸੰਗੀਤ ਵਿਸ਼ੇ ਵਿਚ 100 ਫ਼ੀ ਸਦੀ ਅੰਕ ਪ੍ਰਾਪਤ ਕਰ ਕੇ ਆਲ ਇੰਡੀਆ ਸੰਗੀਤ ਵਿਸ਼ੇ ਵਿਚ ਟਾਪਰ ਰਹੀ। 

ਸੰਤ ਅਤਰ ਸਿੰਘ ਜੀ ਮਹਾਰਾਜ ਤੇ ਸੰਤ ਤੇਜਾ ਸਿੰਘ ਜੀ ਮਹਾਰਾਜ ਦੇ ਅਸ਼ੀਰਵਾਦ ਸਦਕਾ ਇਹ ਵਿੱਦਿਆ ਦਾ ਪ੍ਰਕਾਸ਼ ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਅਕਾਲ ਅਕੈਡਮੀਆਂ ਦੇ ਰੂਪ ਵਿੱਚ ਚਲਾਇਆ ਜਾ ਰਿਹਾ ਹੈ। ਬਾਰ੍ਹਵੀਂ ਜਮਾਤ ਦੇ ਨਤੀਜੇ ਤੇ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿਤੀ ਜਿਨ੍ਹਾਂ ਨੇ ਇਸ ਵਿੱਦਿਆ ਦੇ ਆਂਗਣ ਵਿੱਚ ਵਿਦਿਆਰਥੀਆਂ ਨੂੰ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਫੁੱਲਤ ਕੀਤਾ। 

ਹਾਲ ਵਿਚ ਹੀ ਆਈ. ਆਈ. ਐਮ. ਅਹਿਮਦਾਬਾਦ ਦੁਆਰਾ ਅਕਾਲ ਅਕੈਡਮੀ ਤੇ ਏਕ ਕੇਸ ਸਟੱਡੀ ਕੀਤੀ ਗਈ ਜੋ ਕੀ ਹਾਰਵਰਡ ਬਿਜ਼ਨਸ ਰਿਵਿਊ ਵਿਚ ਲਿਸਟਿੰਗ ਲਈ ਚੁਣੀ ਗਈ ਤੇ ਨਾਲ ਹੀ ਏਸ ਸਟੱਡੀ ਨੂੰ ਆਈ.ਆਈ.ਐਮ. ਅਹਿਮਦਾਬਾਦ ਵਿਚ ਪ੍ਰਥਮ ਕੇਸ ਸਟੱਡੀ ਦੇ ਐਵਾਰਡ ਨਾਲ ਵੀ ਨਿਵਾਜਿਆ ਗਿਆ।