ਕਮਲਜੀਤ ਸਿੰਘ ਬਰਾੜ ਦੀ ਅਗਵਾਈ 'ਚ ਨੌਜਵਾਨ ਵਰਕਰ ਦਿੱਲੀ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਦੀ ਸਰਕਾਰ ਵਲੋਂ ਹਰ ਰੋਜ ਤੇਲ ਦੀਆਂ ਕੀਮਤਾਂ ਵਧਾਈਆਂ ਜਾ ਰਹੀਆਂ ਕੀਮਤਾਂ ਅਤੇ ਹੋਰ ਲੋਕ ਵਿਰੋਧੀ ਫੈਸਲਿਆਂ ਦੇ ਵਿਰੋਧ ਵਿਚ ਕਾਂਗਰਸ ਵਲੋਂ ਸ਼ੁਰੂ ਕੀਤੇ ਭਾਰਤ ...

Kamaljeet Singh Brar and Others

ਬਾਘਾ ਪੁਰਾਣਾ, ਮੋਦੀ ਸਰਕਾਰ ਵਲੋਂ ਹਰ ਰੋਜ ਤੇਲ ਦੀਆਂ ਕੀਮਤਾਂ ਵਧਾਈਆਂ ਜਾ ਰਹੀਆਂ ਕੀਮਤਾਂ ਅਤੇ ਹੋਰ ਲੋਕ ਵਿਰੋਧੀ ਫੈਸਲਿਆਂ ਦੇ ਵਿਰੋਧ ਵਿਚ ਕਾਂਗਰਸ ਵਲੋਂ ਸ਼ੁਰੂ ਕੀਤੇ ਭਾਰਤ ਬਚਾਓ ਅੰਦੋਲਨ ਤਹਿਤ ਕਾਂਗਰਸ ਪਾਰਟੀ ਵਲੋਂ ਕੱਲ ਦਿੱਲੀ ਵਿਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਵਿਚ ਹਿੱਸਾ ਲੈਣ ਲਈ ਪੰਜਾਬ ਕਾਂਗਰਸ ਦੇ ਬੁਲਾਰੇ ਅਤੇ ਨਿਧੜਕ ਨੌਜਵਾਨ ਆਗੂ ਕਮਲਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਪਾਰਟੀ ਦੇ ਨੌਜਵਾਨ ਵਰਕਰ ਦਿੱਲੀ ਨੂੰ ਰਵਾਨਾ ਹੋਏ। 

ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਕਮਲਜੀਤ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਛੇ ਦਿਨ ਲਿਆਉਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਭਾਜਪਾ ਸਰਕਾਰ ਨੇ ਅੱਛੇ ਦਿਨ ਲਿਆਉਣ ਦੀ ਥਾਂ ਆਮ ਜਨਤਾ ਦਾ ਮਹਿੰਗਾਈ ਨਾਲ ਤੋੜ ਕੇ ਰੱਖ ਦਿੱਤਾ ਹੈ ਅਤੇ ਨਿੱਤ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਦੇਸ਼ ਦੀ ਰੀੜ੍ਹ ਦੀ ਹੱਡੀ ਕਿਸਾਨਾਂ,

ਟਰਾਂਸਪੋਰਟਰਾਂ ਅਤੇ ਆਮ ਜਨਤ ਦਾ ਦਿਵਾਲਾ ਕੱਢ ਕੇ ਰੱਖ ਦਿੱਤਾ। ਪਰ ਕਾਂਗਰਸ ਪਾਰਟੀ ਇਸ ਮੌਕੇ ਦੇਸ਼ ਦੀ ਜਨਤਾ ਦੇ ਨਾਲ ਡਟ ਕੇ ਖੜੇਗੀ ਅਤੇ ਮੋਦੀ ਸਰਕਾਰ ਦੀਆਂ ਆਪ ਹੁੱਦਰੀਆਂ ਨੂੰ ਨੱਥ ਪਾਉਣ ਲਈ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਜਬਰਦਸਤ ਰੋਸ ਵਿਖਾਵੇ ਕਰਕੇ ਭਾਰਤ ਦੀ ਡੁੱਬ ਰਹੀ ਆਰਥਿਕਤਾ ਨੂੰ ਬੁਚਾਉਣ ਲਈ ਹੰਭਲਾ ਮਾਰਿਆ ਜਾਵੇਗਾ। 

ਇਸ ਮੌਕੇ ਕੌਸਲਰ ਵਾਈਸ ਪ੍ਰਧਾਨ ਜਗਸੀਰ ਗਰਗ, ਸੰਦੀਪ ਸਿੰਘ ਰਾਜੇਆਣਾ, ਸੋਨੀਆ ਘੋਲੀਆ, ਹਰਦੀਸ ਸਿੰਘ ਦੀਸਾ ਸੇਖਾ, ਕੌਸਲਰ ਅਜੈ ਕੁਮਾਰ, ਗਗਨਾ ਨਿਗਾਹਾ, ਯੂਥ ਪ੍ਰਧਾਨ ਗੁਰਦੀਪ ਸਿੰਘ ਬਰਾੜ, ਸੁਖਹਰਪ੍ਰੀਤ ਸਿੰਘ ਸੁੱਖਾ ਤੋ ਇਲਾਵਾ ਵੱਡੀ ਗਿਣਤੀ ਕਾਂਗਰਸੀ ਵਰਕਰ ਹਾਜਰ ਸਨ।