ਹੁਸ਼ਿਆਰਪੁਰ 'ਚ 6 ਪਾਜ਼ੀਟਿਵ ਮਰੀਜ਼ ਹੋਰ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 121

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਕੋਵਿਡ 19 ਵਾਇਰਸ ਦੇ ਸ਼ੱਕੀ ਲੱਛਣਾਂ ਵਾਲੇ ਵਿਆਕਤੀਆਂ ਦੇ ਲਏ ਗਏ 107 ਸੈਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਨਾਲ

File Photo

ਹੁਸ਼ਿਆਰਪੁਰ (ਅੰਮ੍ਰਿਤਪਾਲ ਬਾਜਵਾ ਦੀ ਰਿਪੋਰਟ) - ਅੱਜ ਕੋਵਿਡ 19 ਵਾਇਰਸ ਦੇ ਸ਼ੱਕੀ ਲੱਛਣਾਂ ਵਾਲੇ ਵਿਆਕਤੀਆਂ ਦੇ ਲਏ ਗਏ 107 ਸੈਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਨਾਲ ਜ਼ਿਲ੍ਹੇ ਵਿਚ 6 ਨਵੇਂ ਪਾਜ਼ੀਟਿਵ ਕੇਸ ਮਿਲਣ ਨਾਲ ਕੋਰੋਨਾ ਬਿਮਾਰੀ ਤੇ ਪ੍ਰਭਾਵਿਤ ਕੇਸਾਂ ਦੀ ਕੁੱਲ ਗਿਣਤੀ 121 ਹੋ ਗਈ ਹੈ ਨਵੇਂ ਚਾਰ ਪਾਜ਼ੀਟਿਵ ਕੇਸ ਟਾਡਾ ਸਿਹਕ ਬਲਾਕ ਨਾਲ ਪਿੰਡ ਨੰਗਲੀ ਜਲਾਲਪੁਰ ਨਾਲ ਸਬੰਧਿਤ , 1 ਕੇਸ ਪਿੰਡ ਸੱਜਣਾ ਬਲਾਕ ਮੰਡ ਭੰਡੇਰ ਅਤੇ ਇਕ ਕੇਸ ਪਿੰਡ ਰਮਾਦਸਪੁਰ ਬਲਾਕ ਭੂੰਗਾਂ ਨਾਲ ਸਬੰਧਿਤ ਹੈ।

ਇਹ ਜਾਣਕਾਰੀ ਸਿਵਲ ਸਰਜਨ ਡਾ ਜਸਬੀਰ ਸਿੰਘ ਵੱਲੋਂ ਦਿੰਦੇ ਦੱਸਿਆ ਕਿ ਜ਼ਿਲ੍ਹ ਵਿੱਚ ਅੱਜ ਤੱਕ ਲਏ ਗਏ ਕੁੱਲ ਸੈਪਲ ਦੀ ਗਿਣਤੀ 2368 ਹੋ ਗਈ ਹੈ ਅਤੇ ਲੈਬ ਤੋਂ ਪ੍ਰਾਪਤ ਰਿਪੋਟਾਂ ਅਨੁਸਾਰ 2005 ਨੈਗਟਿਵ 121 ਪਾਜ਼ੀਟਿਵ ਅਤੇ 213 ਦਾ ਇੰਤਜ਼ਾਰ ਹੋ ਰਿਹਾ ਹੈ ਅਤੇ 29 ਇਨੰਵੈਲਡ ਹੈ ਐਕਟਿਵ 27 ਕੇਸ ਹਨ ।

ਸਿਵਲ ਸਰਜਨ ਨੇ ਸਿਹਤ ਐਡਵੀਜਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋਂ ਬਾਹਰ ਨਿਕਲਦੇ ਸਮੇਂ ਮੂੰਹ ਤੇ ਮਾਸਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੇਕਰ ਕੋਈ ਇਸ ਦੀ ਪਾਲਣਾ ਨਹੀਂ ਕਰਦਾ ਉਸ ਨੂੰ ਜੁਰਮਾਨਾ ਦੇਣਾ ਪਵੇਗਾ। ਜੋ ਮੂੰਹ ਤੇ ਮਾਸਕ ਨਾ ਲਗਾਵੇ ਅਤੇ ਪਬਲਿਕ ਥਾਂ ਤੇ ਥੁੱਕਣ ਤੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ 500 ਰੁਪਏ ਜੁਰਮਾਨਾ ਕੀਤਾ ਜਾਵੇਗਾ।

ਇਸ ਵਿਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ  ਨੇ ਦੱਸਿਆ ਕਿ ਬੱਸ , ਕਾਰ ਅਤੇ ਦੋਹ ਪਈਆ ਵਾਹਨ ਤੇ ਬਾਹਰ ਨਿਕਲਣ ਤੇ ਸਮਾਜਿਕ ਦੂਰੀ ਪਾਲਣਾ ਨਾ ਕਰਨ ਤੇ ਜੁਰਮਾਨਾ ਹੋਵੇਗਾ । ਘਰ ਵਿੱਚ ਇਕਤਾਂਵਾਸ ਦੀ ਉਲੰਘਣਾ ਕਰਨ ਵਾਲੇ ਵਿਆਕਤੀ ਨੂੰ 2000 ਰੁਪਏ ਦਾ ਜੁਰਮਨਾ ਹੋਵੇਗਾ ।