ਕਿਸਾਨਾਂ ਨੇ ਸਾੜੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁਤਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਨੇ ਸਾੜੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁਤਲੇ

ਕਿਸਾਨਾਂ ਨੇ ਸਾੜੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁਤਲੇ

ਨਾਭਾ, 29 ਮਈ (ਬਲਵੰਤ ਹਿਆਣਾ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਨਾਭਾ ਵਲੋਂ ਬਲਾਕ ਪ੍ਰਧਾਨ ਹਰਮੇਲ ਸਿੰਘ ਤੂੰਗਾਂ , ਜਰਨਲ ਸਕੱਤਰ ਜਸਵਿੰਦਰ ਸਿੰਘ ਸਾਲੂਵਾਲ ਦੀ ਅਗਵਾਈ ਹੇਠ ਨਾਭਾ ਅਨਾਜ ਮੰਡੀ ਵਿਖੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਗਏ।

ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਹਰਜੀਤ ਸਿੰਘ ਇਕਾਈ  ਪ੍ਰਧਾਨ ਮਹਿਲਾਂ ਚੌਂਕ ਨੇ ਦਸਿਆ ਕਿ ਕਰੋਨਾ ਦੀ ਮਹਾਂਮਾਰੀ ਦਿਨ ਬ ਦਿਨ ਵੱਧ ਰਹੀ ਹੈ, ਸਰਕਾਰਾਂ ਕੋਰੋਨਾ ਦੇ ਮਰੀਜ਼ ਦਾ ਇਲਾਜ ਕਰਨ ਤੋਂ ਭਜ ਰਹੀਆਂ ਹਨ। ਕਰੋਨਾ ਦੇ ਮਰੀਜਾਂ ਨੂੰ ਘਰ ਭੇਜਿਆ ਜਾ ਰਿਹਾ ਹੈ।

ਸਰਕਾਰ ਨੂੰ ਚਾਹੀਦਾ ਹੈ ਕਿ ਮਰੀਜਾਂ ਨੂੰ ਇਕਾਂਤਵਾਸ ਹਸਪਤਾਲ ਅੰਦਰ ਰਖਿਆ ਜਾਵੇ ਤਾਂ ਜੋ ਇਸ ਬਿਮਾਰੀ ਤੋਂ ਬਚਾਓ ਹੋ ਸਕੇ। ਆਉਣ ਵਾਲੇ ਦਿਨਾਂ ਦੌਰਾਨ ਕਿਸਾਨਾਂ ਨੂੰ ਝੋਨਾ ਲਾਉਣ ਦੀ ਸਮੱਸਿਆ ਆ ਰਹੀ ਹੈ।

ਸਰਕਾਰ ਨੇ ਪੰਜਾਬ ਵਿਚ ਗੱਡੀਆਂ ਭਰਕੇ ਮਜਦੂਰਾਂ ਨੂੰ ਉਨ੍ਹਾਂ ਦੇ ਰਾਜਾਂ ਵਿਚ ਭੇਜ ਦਿਤਾ ਹੈ।  ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਨੂੰ ਝੋਨਾ ਬੀਜਣ ਲਈ ਲੇਬਰ ਦਾ ਪ੍ਰਬੰਧ ਕਰੇ।  ਇਸ ਪੁਤਲਾ ਫੂਕ ਰੋਸ ਰੈਲੀ ਵਿੱਚ ਵੱਖ ਵੱਖ ਪਿੰਡਾਂ ਤੋਂ ਕਿਸਾਨ ਅਤੇ ਮਜਦੂਰ ਪਹੁੰਚੇ।

ਇਸ ਮੌਕੇ ਬਲਵਿੰਦਰ ਸਿੰਘ, ਸੁਰਜੀਤ ਸਿੰਘ, ਰਛਵਿੰਦਰ ਸਿੰਘ, ਸੁਖਵਿੰਦਰ ਸਿੰਘ , ਕਰਨੈਲ ਸਿੰਘ, ਮੇਹਰਦੀਨ ਮੁਹੰਮਦ, ਮੋਹਲ ਸਿੰਘ, ਬਲਪ੍ਰੀਤ ਸਿੰਘ ਸਾਲੂਵਾਲ, ਵੀਰ ਸਿੰਘ, ਨਰਿੰਦਰ ਸਿੰਘ ਕੋਟਕਲਾਂ, ਰਣਜੀਤ ਸਿੰਘ, ਸਤਿਗੁਰੂ ਸਿੰਘ , ਨਰਿੰਦਰ ਸਿੰਘ, ਹਰਪਾਲ ਸਿੰਘ ਆਦਿ ਵੀ ਹਾਜ਼ਰ ਸਨ।