ਭਰਾਤਰੀ ਜਥੇਬੰਦੀਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਰਾਤਰੀ ਜਥੇਬੰਦੀਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ

ਭਰਾਤਰੀ ਜਥੇਬੰਦੀਆਂ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਦਾ ਪੂਤਲਾ ਫੂਕਣ ਸਮੇਂ।

ਦੋਦਾ, 30 ਮਈ (ਅਸ਼ੋਕ ਯਾਦਵ): ਪਿੰਡ ਦੋਦਾ ਦੇ ਬੱਸ ਸਟੈਂਡ ਨੇੜੇ ਬੇ ਕੇ ਯੂ ਉਗਰਾਹਾ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ਉਤੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੂਤਲੇ ਫੂਕੇ ਗਏ ਅਤੇ ਸਰਕਾਰ ਵਿਰੁਦ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਗਈ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਜਰਨਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਕਾਲਾ ਸਿੰਘ ਨੇ ਸਾਂਝੇ ਬਿਆਨ ਰਾਹੀਂ ਸਰਕਾਰ ਅਤੇ ਤਿੱਖੇ ਹਮਲੇ ਕਰਦਿਆ ਕਿਹਾ ਕਿ ਸਰਕਾਰ ਵਲੋਂ ਕੋਰੋਨਾ ਮਰੀਜ਼ਾਂ ਦੀ ਸਾਂਭ ਸੰਭਾਲ ਕਰਨ ਪ੍ਰਤੀ ਗੰਭੀਰ ਨਹੀਂ ਹੈ। ਜਿਸ ਕਰ ਕੇ ਪਾਜ਼ੇਟਿਵ ਰੀਪੋਰਟਾ ਵਾਲੇ ਮਰੀਜ਼ ਅਤੇ ਬਾਹਰੀ ਲੱਛਣ ਨਾ ਦਿਖਾਉਣ ਵਾਲੇ ਮਰੀਜ਼ਾਂ ਨੂੰ ਘਰ ਭੇਜ ਕੇ ਸਰਕਾਰ ਕੋਰੋਨਾ ਮਰੀਜ਼ਾਂ ਨੂੰ ਬੜਾਵਾ ਦੇ ਰਹੀ ਹੇ।

ਭਰਾਤਰੀ ਜਥੇਬੰਦੀਆਂ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਦਾ ਪੂਤਲਾ ਫੂਕਣ ਸਮੇਂ।

ਉਨ੍ਹਾਂ ਨੇ ਸੜਕਾਂ ਤੇ ਮਰ ਰਹੇ ਮਜ਼ਦੂਰਾ ਦਾ ਮੁੱਦਾ ਚੁੱਕਦਿਆ ਕਿਹਾ ਕਿ ਸਰਕਾਰ ਨੇ ਜਾਨ ਬੁੱਝ ਕੇ ਤਾਲਾਬੰਦੀ ਦੀ ਆੜ 'ਚ ਕਿਰਤ ਕਾਨੂੰਨ ਤੇ ਜਮਹੂਰੀਅਤ ਹੱਕਾਂ ਦਾ ਘਾਣ ਕਰ ਕੇ ਸਰਮਾਏਦਾਰਾਂ, ਕਾਰਪੋਰੇਟ ਕੰਪਨੀਆਂ ਨੂੰ ਲੁੱਟਣ ਦੀ ਖੁਲ੍ਹੀ ਛੁੱਟੀ ਦਿਤੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਿਸੇ ਵੀ ਕੀਮਤ ਤੇ ਬਰਦਾਸਤ ਨਹੀ ਕੀਤਾ ਜਾਵੇਗਾ। ਇਸ ਮੌਕੇ ਅਜੈਬ ਸਿੰਘ, ਗੁਰਦੇਵ ਸਿੰਘ, ਟੀ ਐਸ ਯੂ ਦੇ ਦਵਿੰਦਰ ਸਿੰਘ, ਮਹਿੰਦਰ ਸਿੰਘ ਬੁਲਾਡੇਵਾਲਾ, ਗੁਰਦਿੱਤ ਸਿੰਘ, ਕੌਰ ਸਿੰਘ, ਜਸਵੰਤ ਰਾਏ ਖੁੱਨਣ ਖੁੱਰਦ ਆਦਿ ਹਾਜ਼ਰ ਸਨ।