PSED 'ਚ ਠੇਕੇ ਦੇ ਆਧਾਰ 'ਤੇ ਕੰਮ ਕਰ ਰਹੇ 496 ਮੁਲਾਜ਼ਮਾਂ ਦੇ ਕਾਰਜਕਾਲ 'ਚ ਇਕ ਸਾਲ ਦਾ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੇ ਸਕੂਲ ਸਿਖਿਆ ਵਿਭਾਗ ਵਿਚ ਠੇਕੇ ਦੇ ਆਧਾਰ 'ਤੇ ਵੱਖ-ਵੱਖ ਸ਼੍ਰੇਣੀਆਂ 'ਤੇ ਕੰਮ ਕਰ ਰਹੇ

PSEB

ਚੰਡੀਗੜ੍ਹ, 29 ਮਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਨੇ ਸਕੂਲ ਸਿਖਿਆ ਵਿਭਾਗ ਵਿਚ ਠੇਕੇ ਦੇ ਆਧਾਰ 'ਤੇ ਵੱਖ-ਵੱਖ ਸ਼੍ਰੇਣੀਆਂ 'ਤੇ ਕੰਮ ਕਰ ਰਹੇ 496 ਮੁਲਾਜ਼ਮਾਂ ਦੇ ਕਾਰਜਕਾਲ ਵਿਚ ਇਕ ਸਾਲ ਦਾ ਵਾਧਾ ਕਰਨ ਦੀ ਪ੍ਰਵਾਨਗੀ ਦੇ ਦਿਤੀ ਹੈ। ਇਸ ਦੀ ਜਾਣਕਾਰੀ ਦਿੰਦਿਆਂ ਅੱਜ ਏਥੇ ਪੰਜਾਬ ਸਕੂਲ ਸਿਖਿਆ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਡਾਇਰੈਕਟਰ ਜਨਰਲ ਸਕੂਲ ਸਿਖਿਆ-ਕਮ-ਸਟੇਟ ਪ੍ਰਾਜੈਕਟ ਡਾਇਰੈਕਟਰ ਸਮੱਗਰਾ ਸਿਖਿਆ ਅਭਿਆਨ ਪੰਜਾਬ ਸ੍ਰੀ ਮੁਹੰਮਦ ਤਾਇਅਬ ਨੇ ਇਸ ਸਬੰਧੀ ਵੱਖ-ਵੱਖ ਪੱਤਰ ਜਾਰੀ ਕਰ ਦਿਤੇ ਹਨ।

ਬੁਲਾਰੇ ਅਨੁਸਾਰ ਸਿਖਿਆ ਵਿਭਾਗ ਅਧੀਨ ਚੱਲ ਰਹੇ ਆਦਰਸ਼ ਅਤੇ ਮਾਡਲ ਸਕੂਲਾਂ ਵਿਚ ਠੇਕੇ 'ਤੇ ਤਾਇਨਾਤ 25 ਨਾਨ ਟੀਚਿੰਗ ਸਟਾਫ਼ ਦੇ ਕਾਰਜਕਾਲ ਵਿਚ 1 ਅਪ੍ਰੈਲ 2020 ਤੋਂ 31 ਮਾਰਚ 2021 ਵਾਧਾ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਸਮੱਗਰਾ ਸਿਖਿਆ ਅਭਿਆਨ ਹੇਠ ਵੱਖ-ਵੱਖ ਸਕੂਲਾਂ ਵਿਚ ਤਾਇਨਾਤ 373 ਆਈ.ਈ.ਆਰ.ਟੀ., 75 ਲੈਬ ਅਟੈਂਡੈਂਟਾਂ ਅਤੇ 23 ਨਾਨ-ਟੀਚਿੰਗ ਸਟਾਫ਼ ਦੇ ਕਾਰਜਕਾਲ ਵਿਚ ਵਾਧਾ ਕੀਤਾ ਗਿਆ ਹੈ। ਬੁਲਾਰੇ ਅਨੁਸਾਰ ਇਹ ਕਾਰਜਕਾਲ 1 ਅਪ੍ਰੈਲ 2020 ਤੋਂ 31 ਮਾਰਚ 2021 ਤਕ ਹੋਵੇਗਾ। ਇਹ ਵਾਧਾ ਉਨ੍ਹਾਂ ਦੇ ਕਾਰਜਕਾਲ ਵਿਚ ਕੀਤਾ ਗਿਆ ਹੈ ਜਿਨ੍ਹਾਂ ਦਾ ਕੰਮ ਤਸੱਲੀਬਖਸ਼ ਹੈ, ਜਿਨ੍ਹਾਂ ਵਿਰੁਧ ਕੋਈ ਵੀ ਵਿਭਾਗੀ ਜਾਂਚ/ਪੜਤਾਲ ਲੰਬਿਤ ਨਹੀਂ ਹੈ ਅਤੇ ਜਿਨ੍ਹਾਂ ਵਿਰੁਧ ਅਦਾਲਤ ਵਿਚ ਕੋਈ ਕੇਸ ਨਹੀਂ ਹੈ। ਬੁਲਾਰੇ ਅਨੁਸਾਰ ਇਹ ਵਾਧਾ ਮੂਲ ਨਿਯੁਕਤੀ ਪੱਤਰ ਵਿਚ ਦਰਜ ਸ਼ਰਤਾਂ, ਬਾਨਾਂ ਅਤੇ ਸਮੇਂ ਸਮੇਂ ਹੋਈਆਂ ਸੋਧਾਂ ਅਨੁਸਾਰ ਕਰਨ ਦੀ ਪ੍ਰਵਾਨਗੀ ਦਿਤੀ ਗਈ ਹੈ।