ਪਟਿਆਲਾ: 3 ਰੋਜ਼ਾ ਧਰਨੇ 'ਤੇ ਬੈਠੇ ਕਿਸਾਨਾਂ 'ਤੇ ਝੱਖੜ ਦਾ ਕਹਿਰ, ਟੈਂਟ ਹੋਏ ਤਹਿਸ-ਨਹਿਸ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਜੋਗਿੰਦਰ ਸਿੰਘ ਉਗਰਾਹਾਂ ਵੀ ਕਰਨਗੇ ਧਰਨੇ 'ਚ ਸ਼ਿਰਕਤ

File Photo

ਪਟਿਆਲਾ (ਗਗਨਦੀਪ ਸਿੰਘ) - ਕੋਰੋਨਾ ਦੀ ਜੰਗ 'ਚ ਕੈਪਟਨ ਸਰਕਾਰ ਦੇ ਅਸਫਲ ਰਹਿਣ ਤੇ ਅਧੂਰੇ ਵਾਅਦਿਆਂ ਵਿਰੁੱਧ ਕਿਸਾਨਾਂ ਵੱਲੋਂ ਪਟਿਆਲਾ ਵਿਖੇ 3 ਰੋਜ਼ਾ 28,29,30 ਨੂੰ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਗਿਆ ਸੀ ਤੇ ਇਸ ਪ੍ਰਦਰਸ਼ਨ ਨੂੰ 2 ਦਿਨ ਬੀਤ ਗਏ ਹਨ ਤੇ ਇਸ ਪ੍ਰਦਰਸ਼ਨ ਦੇ ਦੂਜੇ ਦਿਨ ਯਾਨੀ 29 ਮਈ ਦੀ ਰਾਤ ਨੂੰ ਆਈ ਹਨੇਰੀ ਝੱਖੜ ਕਾਰਨ ਕਿਸਾਨਾਂ ਵਲੋਂ ਲਗਾਏ ਗਏ ਟੈਂਟ ਤਹਿਸ ਨਹਿਸ ਹੋ ਗਏ।

ਇਸ ਦੀ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਨੇ ਦਿੱਤੀ ਹੈ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ 30 ਤਾਰੀਖ਼ ਯਾਨੀ ਅੱਜ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਪਹੁੰਚਣਾ ਹੈ ਤੇ ਸਰਕਾਰ ਨੂੰ ਖ਼ੂਬ ਖਰੀ ਖੋਟੀ ਸੁਣਾਉਣੀ ਹੈ। ਪੰਜਾਬ ਸਰਕਾਰ ਵੱਲੋਂ ਕੋਈ ਵੀ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ ਪਰ ਕੋਈ ਪ੍ਰਵਾਹ ਨਹੀ ਸਟੇਜ਼ ਤਾਂ ਤਿਆਰ ਹੋਵੇਗੀ ਤੇ ਇਹ ਧਰਨਾ ਸਮਾਗਮ ਵਿਚ ਸਰਕਾਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਜਾਵੇਗੀ।