ਮੈਂ ਮੂਸੇਵਾਲਾ ਕਤਲ ਕੇਸ ਨਾਲ ਜੁੜੀ ਪਲ-ਪਲ ਦੀ ਅਪਡੇਟ ਲੈ ਰਿਹਾ ਹਾਂ - CM ਮਾਨ
ਉੱਚ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਜਾਵੇਗੀ
ਮੁਹਾਲੀ - ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਮੁੱਖ ਮੰਤਰੀ ਦਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਖੁਦ ਕਤਲਕਾਂਡ ਨਾਲ ਸੰਬੰਧਤ ਮਿੰਟ-ਮਿੰਟ ਦੀ ਅਪਡੇਟ ਲੈ ਰਹੇ ਹਨ ਤੇ ਮਾਮਲੇ ਨੂੰ ਲੈ ਕੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਜਾਵੇਗੀ। ਸੀ.ਐੱਮ. ਮਾਨ ਦੇ ਨਿਰਦੇਸ਼ਾਂ ਤੋਂ ਬਾਅਦ ਮਾਨਸਾ ਵਿਚ ਇੱਕ ਆਈ.ਜੀ. ਤੇ 2 ਐੱਸ.ਐੱਸ.ਪੀਜ਼. ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਕਾਤਲਾਂ ਨੂੰ ਛੇਤੀ ਤੋਂ ਛੇਤੀ ਫੜਨ ਲਈ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ।
ਪੰਜਾਬ ਪੁਲਿਸ ਨੇ ਮੂਸੇਵਾਲਾ ਕਤਲ ਦੀ ਜਾਂਚ ਲਈ ਸਪੈਸ਼ਲ ਇਨਵੈਸਟੀਕੇਸ਼ਨ ਟੀਮ ਬਣਾ ਦਿੱਤੀ ਹੈ, ਜਿਸ ਵਿਚ ਮਾਨਸਾ ਦੇ SP ਧਰਮਵੀਰ ਸਿੰਘ, ਡੀ.ਐੱਸ.ਪੀ. ਬਠਿੰਡਾ ਵਿਸ਼ਵਜੀਤ ਸਿੰਘ ਤੇ ਮਾਨਸਾ ਦੇ ਸੀ.ਆਈ.ਏ. ਇੰਚਾਰਜ ਪ੍ਰਿਥੀਪਾਲ ਸਿੰਘ ਸ਼ਾਮਲ ਹਨ। ਮੁੱਖ ਮੰਤਰੀ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਹਾਈਕਰੋਟ ਦੇ ਸਿਟਿੰਗ ਜੱਜ ਤੋਂ ਕਰਵਾਈ ਜਾਵੇਗੀ ਤੇ ਉਹਨਾਂ ਨੇ ਬੀਤੇ ਦਿਨੀਂ ਡੀਜੀਪੀ ਵੱਲੋਂ ਦਿੱਤੇ ਬਿਆਨ ਨੂੰ ਲੈ ਕੇ ਵੀ ਉਹਨਾਂ ਤੋਂ ਸ਼ਪੱਸ਼ਟੀਕਰਨ ਮੰਗਿਆ ਹੈ।
ਡੀਜੀਪੀ ਵੀਕੇ ਭਾਵਰਾ ਨੇ ਬੀਤੇ ਦਿਨੀਂ ਕਿਹਾ ਸੀ ਕਿ ਮੂਸੇਵਾਲਾ ਕੋਲ ਪੰਜਾਬ ਪੁਲਿਸ ਦੇ ਚਾਰ ਕਮਾਂਡੋਜ਼ ਹਨ। ਘੱਲੂਘਾਰਾ ਦਿਵਸ ਕਰ ਕੇ ਉਨ੍ਹਾਂ ਤੋਂ 2 ਕਮਾਂਡੋ ਵਾਪਿਸ ਮੰਗਵਾਏ ਗਏ ਸਨ। ਦੋ ਉਨ੍ਹਾਂ ਦੇ ਕੋਲ ਹੀ ਸਨ। ਜਦੋਂ ਉਹ ਗਏ ਤਾਂ ਕਮਾਂਡੋ ਨੂੰ ਨਾਲ ਨਹੀਂ ਲੈ ਕੇ ਗਏ। ਕਮਾਂਡੋ ਨੂੰ ਉਨ੍ਹਾਂ ਕਿਹਾ ਕਿ ਨਾਲ ਆਉਣ ਦੀ ਲੋੜ ਨਹੀਂ ਹੈ। ਮੂਸੇਵਾਲਾ ਕੋਲ ਪ੍ਰਾਈਵੇਟ ਬੁਲੇਟ ਪਰੂਫ ਗੱਡੀ ਵੀ ਸੀ, ਉਸ ਨੂੰ ਵੀ ਉਹ ਨਹੀਂ ਲੈ ਕੇ ਗਏ।