ਸੁਰੱਖਿਆ ਵਾਪਸੀ ਮਾਮਲਾ: ਹਾਈਕੋਰਟ ਨੇ ਮੰਗਿਆ ਪੰਜਾਬ ਸਰਕਾਰ ਤੋਂ ਜਵਾਬ

ਏਜੰਸੀ

ਖ਼ਬਰਾਂ, ਪੰਜਾਬ

ਕਿਸ ਅਧਾਰ 'ਤੇ ਵਾਪਸ ਲਈ ਸੁਰੱਖਿਆ?, ਜਨਤਕ ਕਿਵੇਂ ਹੋਈ ਸੁਰੱਖਿਆ ਵਾਪਸੀ ਵਾਲੀ ਸੂਚੀ?

Security withdrawal case: High Court seeks reply from Punjab govt

ਜਵਾਬ ਦੇਣ ਲਈ ਦਿਤਾ 2 ਜੂਨ ਤੱਕ ਦਾ ਸਮਾਂ 
ਚੰਡੀਗੜ੍ਹ :
ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਪੰਜਾਬ ਦੇ 424 ਲੋਕਾਂ ਦੀ ਸੁਰੱਖਿਆ ਵਾਪਸ ਲਈ ਗਈ ਸੀ ਜਿਸ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ।

ਹਾਈਕੋਰਟ ਨੇ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਕਿਸ ਅਧਾਰ 'ਤੇ ਸੁਰੱਖਿਆ ਵਾਪਸ ਲਈ ਗਈ ਹਾਂ ਅਤੇ ਇਹ ਵੀ ਦੱਸਸੀ ਜਾਵੇ ਕਿ ਇਹ ਸੁਰੱਖਿਆ ਵਾਪਸੀ ਵਾਲੀ ਸੂਚੀ ਜਨਤਕ ਕਿਵੇਂ ਹੋਈ ਹੈ? ਇਸ ਜਾਣਕਾਰੀ ਸਰਕਾਰ ਨੂੰ ਹਾਈ ਕੋਰਟ ਨੇ ਅਗਲੀ ਤਰੀਕ 'ਤੇ ਸੀਲ ਬੰਦ ਦੇਣ ਲਈ ਕਿਹਾ ਗਿਆ ਹੈ। ਦੱਸ ਦੇਈਏ ਕਿ ਪੰਜਾਬ ਸਰਕਾਰ ਨੂੰ ਇਸ ਦੀ ਜਾਣਕਾਰੀ 2 ਜੂਨ ਤਕ ਹਾਈ ਕੋਰਟ ਨੂੰ ਦੇਣੀ ਪਵੇਗੀ। 

ਜ਼ਿਕਰਯੋਗ ਹੈ ਕਿ ਹਾਈ ਕੋਰਟ ਨੇ ਇਹ ਹੁਕਮ ਸਾਬਕਾ ਕਾਂਗਰਸੀ ਮੰਤਰੀ ਓ ਪੀ ਸੋਨੀ ਵਲੋਂ ਸੁਰੱਖਿਆ ਘੱਟ ਕੀਤੇ ਜਾਣ ਖਿਲਾਫ਼ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਦਿੱਤੇ ਹਨ। ਇਸ ਤੋਂ ਇਲਾਵਾ ਅਕਾਲੀ ਦਲ ਦੇ ਨੇਤਾ ਵੀਰ ਸਿੰਘ ਲੋਪੋਕੇ ਨੇ ਵੀ ਆਪਣੀ ਸੁਰੱਖਿਆ ਵਾਪਸ ਲਈ ਜਾਣ ਖ਼ਿਲਾਫ਼ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ।

ਇਸ ਮਾਮਲੇ ਵਿਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ ਅਤੇ ਤੁਰੰਤ ਲੋਪੋਕੇ ਦੀ ਸੁਰੱਖਿਆ ਵਿਚ 2 ਸੁਰੱਖਿਆ ਕਰਮਚਾਰੀ ਤੈਨਾਤ ਕਰਨ ਦੇ ਹੁਕਮ ਦਿੱਤੇ ਹਨ। ਬਾਕੀ ਸੁਰੱਖਿਆ ਵਾਪਸੀ 'ਤੇ ਜੋ ਸਵਾਲ ਹਾਈਕੋਰਟ ਵਲੋਂ ਸੂਬਾ ਸਰਕਾਰ ਨੂੰ ਕੀਤੇ ਗਏ ਹਨ ਉਸ ਦਾ ਜਵਾਬ 2 ਜੂਨ ਤੱਕ ਮੰਗਿਆ ਗਿਆ ਹੈ।