Taran Taran : ਤਰਨ ਤਾਰਨ ’ਚ ਵਿਆਹੁਤਾ ਔਰਤ ਦੀ ਭੇਦਭਰੀ ਹਾਲਾਤਾਂ ’ਚ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Taran Taran : ਲੜਕੀ ਦੇ ਪਰਿਵਾਰ ਵਾਲਿਆਂ ਨੇ ਸੁਹਰਿਆਂ ਤੇ ਲਾਏ ਗੰਭੀਰ ਇਲਜ਼ਾਮ

ਵਿਆਹੁਤਾ ਔਰਤ ਦੀ ਭੇਦਭਰੀ ਹਾਲਾਤਾਂ ’ਚ ਹੋਈ ਮੌਤ

Taran Taran : ਤਰਨ ਤਾਰਨ- ਥਾਣਾ ਸਰਹਾਲੀ ਦੇ ਅਧੀਨ ਆਉਂਦੇ ਪਿੰਡ ਜਵੰਦਾ ਦੀ ਇੱਕ ਵਿਆਹੁਤਾ ਔਰਤ ਦੀ ਭੇਦ ਭਰੇ ਹਾਲਾਤਾਂ ’ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਦਕਿ ਲੜਕੀ ਦੇ ਪਰਿਵਾਰ ਵਾਲਿਆਂ ਨੇ ਸਹੁਰੇ ਪਰਿਵਾਰ ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਧਰ ਸਹੁਰੇ ਪਰਿਵਾਰ ਵੱਲੋਂ ਆਪਣੇ ’ਤੇ ਲਗਾਏ ਇਲਜ਼ਾਮਾਂ ਨੂੰ ਝੂਠਾ ਦੱਸਿਆ ਹੈ। ਫ਼ਿਲਹਾਲ ਪੁਲਿਸ ਨੇ 174 ਦੀ ਕਰਵਾਈ ਕਰਕੇ ਔਰਤ ਦਾ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕਰਨ ਦੀ ਗੱਲ ਕੀਤੀ ਹੈ।

ਇਹ ਵੀ ਪੜੋ:Amritsar News : ਅੰਮ੍ਰਿਤਸਰ ’ਚ ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ

ਇਸ ਬਾਰੇ ਮ੍ਰਿਤਕਾਂ ਜਸਬੀਰ ਕੌਰ ਦੇ ਪਿਤਾ ਨੇ ਸੁਹਰਿਆਂ ’ਤੇ ਇਲਜ਼ਾਮ ਲਗਾਉਂਦੇ ਕਿਹਾ ਕਿ ਉਨ੍ਹਾਂ ਦੀ ਲੜਕੀ ਦੀ ਕੁੱਟਮਾਰ ਕੀਤੀ ਹੈ ਅਤੇ ਇਸੇ ਤੋਂ ਦੁੱਖੀ ਹੋ ਕੇ ਉਹਨਾਂ ਦੀ ਧੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਓਹਨਾਂ ਪੁਲਿਸ ਕੋਲੇ ਇਨਸਾਫ਼ ਦੀ ਮੰਗ ਕੀਤੀ ਹੈ।
ਉੱਧਰ ਦੂਜੇ ਪਾਸੇ ਮ੍ਰਿਤਕ ਲੜਕੀ ਦੇ ਸਹੁਰੇ ਅਤੇ ਸੱਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੀ ਨੂੰਹ ਨੂੰ ਧੀ ਬਣਾ ਕੇ ਰੱਖਿਆ ਹੈ, ਉਸ ਨਾਲ ਕਿਸੇ ਨੇ ਵੀ ਕੁੱਟਮਾਰ ਨਹੀਂ ਕੀਤੀ ਅਤੇ ਨਾ ਹੀ ਉਸਨੇ ਕੁੱਝ ਖਾਧਾ ਹੈ, ਉਸਦੇ ਮਾਤਾ ਪਿਤਾ ਸਾਡੇ ਤੇ ਬੇਬੁਨਿਆਦ ਇਲਜ਼ਾਮ ਲੱਗਾ ਰਹੇ ਹਨ। 
ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਦੀ ਲਾਸ਼ ਦੀ ਜਾਂਚ ਕੀਤੀ ਗਈ ਹੈ ਪਰ ਕੋਈ ਵੀ ਸੱਟ ਮਾਰਨ ਦਾ ਨਿਸ਼ਾਨ ਜਾ ਕੋਈ ਜ਼ਹਿਰੀਲੀ ਵਸਤੂ ਖਾਣ ਬਾਰੇ ਸਪਸ਼ਟ ਨਹੀਂ ਲੱਗਦਾ ਫ਼ਿਰ ਵੀ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕੋਈ ਕਰਵਾਈ ਕੀਤੀ ਜਾ ਸਕਦੀ ਹੈ।

(For more news apart from married woman under mysterious circumstances death in Taran Taran News in Punjabi, stay tuned to Rozana Spokesman)