Barnala News : ਭਲਕੇ ਬਰਨਾਲਾ ’ਚ 3 ਥਾਵਾਂ 'ਤੇ ਹੋਵੇਗੀ ਮੌਕ ਡਰਿੱਲ, ਡੀਸੀ ਨੇ ਲਾਈਟਾਂ ਬੰਦ ਕਰਨ ਦੀ ਕੀਤੀ ਅਪੀਲ
Barnala News : ਸ਼ਾਮ 8:30 ਤੋਂ 9 ਵਜੇ ਤੱਕ ਬਲੈਕ ਆਊਟ ਦਾ ਅਭਿਆਸ: ਡਿਪਟੀ ਕਮਿਸ਼ਨਰ
ਭਲਕੇ ਬਰਨਾਲਾ ’ਚ 3 ਥਾਵਾਂ 'ਤੇ ਹੋਵੇਗੀ ਮੌਕ ਡਰਿੱਲ
Barnala News in Punjabi : ਭਲਕੇ ਬਰਨਾਲਾ ’ਚ 3 ਥਾਵਾਂ 'ਤੇ ਮੌਕ ਡਰਿੱਲ ਹੋਵੇਗੀ। ਜ਼ਿਲ੍ਹਾ ਬਰਨਾਲਾ ਪ੍ਰਸ਼ਾਸਨ ਨੇ ਵੱਡਾ ਫ਼ੈਸਲਾ ਲਿਆ ਹੈ। ਬਰਨਾਲਾ ਡਿਪਟੀ ਕਮਿਸ਼ਨਰ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਸ਼ਾਮ 8:30 ਤੋਂ 9 ਵਜੇ ਤੱਕ ਬਲੈਕ ਆਊਟ ਦਾ ਅਭਿਆਸ ਕੀਤਾ ਜਾਵੇਗਾ। ਜ਼ਿਲ੍ਹਾ ਬਰਨਾਲਾ ਵਾਸੀਆਂ ਨੂੰ ਸ਼ਾਮ 8:30 ਵਜੇ ਲਾਈਟਾਂ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਿਰਫ਼ ਅਭਿਆਸ ਹੈ, ਜ਼ਿਲ੍ਹਾ ਵਾਸੀ ਨਾ ਘਬਰਾਉਣ। ਕਿਸੇ ਵੀ ਐਮਰਜੈਂਸੀ ਲੋੜ ਲਈ ਕੰਟਰੋਲ ਰੂਮ ਨੰਬਰ 01679-233031 'ਤੇ ਸੰਪਰਕ ਕੀਤਾ ਜਾਵੇ।
(For more news apart from Mock drill to be held at 3 locations in Barnala tomorrow News in Punjabi, stay tuned to Rozana Spokesman)