ਰੱਤੀਰੋੜੀ ਵਿਖੇ 100 ਬੂਟੇ ਲਾਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਰਡਜ਼ ਇਨਵਾਇਰਨਮੈਂਟ ਐਂਡ ਅਰਥ ਰੀਵਾਈਵਿੰਗ ਹੈਂਡ (ਬੀੜ) ਸੁਸਾਇਟੀ ਰੱਤੀਰੋੜੀ ਦੇ ਵਲੰਟੀਅਰਾਂ ਨੇ ਰੁੱਖ ਲਾਓ ਧਰਤੀ ਬਚਾਓ ਮੁਹਿੰਮ ਤਹਿਤ

Volunteers Planting Shrubs

ਫ਼ਰੀਦਕੋਟ : ਬਰਡਜ਼ ਇਨਵਾਇਰਨਮੈਂਟ ਐਂਡ ਅਰਥ ਰੀਵਾਈਵਿੰਗ ਹੈਂਡ (ਬੀੜ) ਸੁਸਾਇਟੀ ਰੱਤੀਰੋੜੀ ਦੇ ਵਲੰਟੀਅਰਾਂ ਨੇ ਰੁੱਖ ਲਾਓ ਧਰਤੀ ਬਚਾਓ ਮੁਹਿੰਮ ਤਹਿਤ ਪਿੰਡ ਦੀਆਂ ਸਾਂਝੀਆਂ ਥਾਵਾਂ 'ਤੇ 100 ਫਲਦਾਰ ਤੇ ਛਾਂਦਾਰ ਪੌਦੇ ਲਾਏ। ਇਸ ਦੇ ਨਾਲ ਹੀ ਬੂਟਿਆਂ ਦਾ ਸਹੀ ਰੂਪ ਵਿੱਚ ਵਾਧਾ ਕਰਨ ਲਈ ਪਿਛਲੇ ਸਾਲ ਲਾਏ ਬੂਟਿਆਂ ਦੀ ਕਾਂਟ-ਛਾਂਟ ਵੀ ਕੀਤੀ ਗਈ। 'ਬੀੜ' ਰੱਤੀਰੋੜੀ ਤੋਂ ਮਾਸਟਰ ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ਨੂੰ ਬੂਟਿਆਂ ਦੀ ਸੇਵਾ ਭਾਈ ਰਾਹੁਲ ਸਿੱਧੂ ਹਲਕਾ ਇੰਚਾਰਜ ਕੋਟਕਪੂਰਾ ਵੱਲੋਂ ਕੀਤੀ ਗਈ।

ਉਹਨਾਂ ਕਿਹਾ ਕਿ ਬੂਟਿਆਂ ਦੀ ਰੱਖਿਆ ਲਈ ਟ੍ਰੀ-ਗਾਰਡਾਂ ਦੀ ਮਦਦ ਬਲਵਿੰਦਰ ਸਿੰਘ ਅਤੇ ਸੁਖਵੰਤ ਸਿੰਘ ਅਮਰੀਕਾ ਵੱਲੋਂ ਕੀਤੀ ਗਈ ਹੈ। ਮੁਹਿੰਮ ਵਿਚ 'ਬੀੜ' ਫਰੀਦਕੋਟ ਤੋਂ ਸ਼ਾਮਿਲ ਮਾਸਟਰ ਗੁਰਪ੍ਰੀਤ ਸਿੰਘ ਸਰਾਂ ਨੇ ਖੁਸ਼ੀ ਪ੍ਰਗਟਾਉਦਿਆਂ ਕਿਹਾ ਕਿ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਂਝੀਆਂ ਥਾਵਾਂ 'ਤੇ ਨਿੰਮ, ਸੁਹੰਜਣਾ, ਅਰਜਣ, ਬੋਹੜ, ਪਿੱਪਲ, ਕਚਨਾਰ, ਚਕਰੇਸ਼ੀਆ ਵਰਗੇ ਹਜ਼ਾਰ ਦੇ ਕਰੀਬ ਹੋਰ ਬੂਟੇ ਲਾਏ ਜਾਣਗੇ। 

ਇਸ ਮੌਕੇ ਕੁਲਦੀਪ ਸਿੰਘ ਪੁਰਬਾ, ਸਮਸ਼ੇਰ ਸਿੰਘ ਸੰਧੂ ,ਆਕਾਸ਼ਦੀਪ ਸਿੰਘ, ਜਸਵਿੰਦਰ ਸਿੰਘ, ਸਾਹਿਲਪ੍ਰੀਤ, ਜਗਜੀਤ ਸਿੰਘ, ਅਜੀਤਪਾਲ ਸਿੰਘ, ਧੀਰਾ ਸੇਖੋਂ , ਹਰਜਿੰਦਰ ਸੇਖੋਂ, ਅਮਨ ਮੱਲੀ, ਗੁਰਲਾਲ ਸਿੰਘ, ਗੁਰਿੰਦਰ ਸਿੰਘ ਅਤੇ ਸੁਖਬੀਰ ਚਹਿਲ ਨੇ ਸਖਤ ਮਿਹਨਤ ਕਰਕੇ ਟੋਏ ਕੱਢਣ ਅਤੇ ਬੂਟੇ ਲਾਉਣ ਦੀਆਂ ਸੇਵਾਵਾਂ ਨਿਭਾਈਆਂ।