'ਆਪ' ਲੜੇਗੀ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੇਰਾਬੱਸੀ ਦੀ ਸੈਣੀ ਧਰਮਸਾਲਾ ਵਿਖੇ ਅੱਜ ਆਮ ਆਦਮੀ ਪਾਰਟੀ ਦੀ ਅਹਿਮ ਮੀਟਿੰਗ ਹੋਈ। ਜਿਸ ਵਿੱਚ ਪਾਰਟੀ ਦੇ ਸਹਿ ਪ੍ਰਧਾਨ ਡਾ ਬਲਬੀਰ ਸਿੰਘ ਨੇ ਸ਼ਿਰਕਤ...

AAP Meeting

ਡੇਰਾਬੱਸੀ : ਡੇਰਾਬੱਸੀ ਦੀ ਸੈਣੀ ਧਰਮਸਾਲਾ ਵਿਖੇ ਅੱਜ ਆਮ ਆਦਮੀ ਪਾਰਟੀ ਦੀ ਅਹਿਮ ਮੀਟਿੰਗ ਹੋਈ। ਜਿਸ ਵਿੱਚ ਪਾਰਟੀ ਦੇ ਸਹਿ ਪ੍ਰਧਾਨ ਡਾ ਬਲਬੀਰ ਸਿੰਘ ਨੇ ਸ਼ਿਰਕਤ ਕੀਤੀ। ਡਾ ਬਲਬੀਰ ਸਿੰਘ ਨੇ ਇਕੱਤਰ ਹੋਏ ਵਲੰਟੀਅਰਾਂ ਅਤੇ ਆਗੂਆਂ ਨੂੰ ਸਬੋਧਨ ਕਰਦਿਆ ਦੱਸਿਆ ਕਿ ਆਮ ਆਦਮੀ ਪਾਰਟੀ ਆਉਂਦੀਆਂ ਪੰਚਾਇਤ ਸਮੰਤੀ ਅਤੇ ਜਿਲਾ੍ਹ ਪੀ੍ਰਸ਼ਦ ਦੀਆਂ ਚੌਣਾਂ ਪੂਰੇ ਜ਼ੋਰ ਸ਼ੋਰ ਨਾਲ ਲੜੇਗੀ ।

ਜਿਸ ਲਈ ਉੁਨ੍ਹਾਂ ਵਲੰਟੀਅਰਾਂ ਨੂੰ ਤਿਆਰ ਰਹਿਣ ਲਈ ਆਖਿਆ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦੀ ਕੈਪਟਨ ਸਰਕਾਰ ਤੋਂ ਪੰਜਾਬ ਦੇ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ ਅਤੇ ਲੋਕ ਇਹ ਮਹਿਸੂਸ ਕਰਦੇ ਹਨ ਕਿ ਪੰਜਾਬ ਦੀ ਸਰਕਾਰ ਦੇ ਨਾਮ ਤੇ ਮਾਫੀਆਂ ਰਾਜ ਚੱਲ ਰਿਹਾ ਹੈ।  ਅਫ਼ਸਰਸ਼ਾਹੀ ਵੀ ਮਾਫੀਆਂ ਅੱਗੇ ਲਚਾਰ ਹੈ । ਅਕਾਲੀ ਦਲ ਬਾਦਲ ਦੇ ਆਗੂਆਂ  ਤੇ  ਵਰਦਿਆਂ ਉਨਾਂ ਕਿਹਾ  ਕਿ ਅਕਾਲੀ ਆਗੂ ਪੰਜਾਬ ਵਿੱਚ ਫੈਲੇ ਨਸ਼ਾ, ਰੇਤ ਅਤੇ ਭੋ ਮਾਫ਼ੀਆਂ ਦੇ ਖ਼ਿਲਾਫ਼ ਕੁੱਝ ਵੀ ਨਹੀ ਬੋਲ ਰਹੇ ਅਤੇ ਲੋਕਾਂ ਦਾ ਧਿਆਨ ਹੋਰਨਾਂ ਪਾਸੇ ਭਟਕਾਉਣ ਦੀ ਕੋਸ਼ਿਸ ਕਰ ਰਹੇ ਹਨ ।

ਇਸ ਇਕੱਠ ਨੂੰ ਸਬੋਧਨ ਕਰਦਿਆਂ ਆਮ ਆਦਮੀ ਪਾਰਟੀ ਮਾਲਵਾ ਜੌਨ ਤਿੰਨ ਦੇ ਪ੍ਰਧਾਨ ਦਲਵੀਰ ਸਿੰਘ ਢਿÎੱਲੋਂ ਨੇ ਵਲੰਟੀਅਰਾਂ ਨੂੰ ਮਫ਼ੀਆਂ ਰਾਜ ਦੇ ਖ਼ਿਲਾਫ਼ ਸੰਘਰਸ ਵਿਢੱਣ ਲਈ ਤਿਆਰ ਹੋਣ ਲਈ ਕਿਹਾ । ਉਨਾਂ ਕਿਹਾ ਕਿ ਪਾਰਟਂੀ ਟਕਸਾਲੀ ਵਲੰਟਰੀਆਂ ਦਾ ਪੂਰਾ ਮਾਣ ਸਤਿਕਾਰ ਕਰੇਗੀ । ਇਸ ਮੋਕੇ ਜਿਲਾ੍ਹ ਪ੍ਰਧਾਨ ਮੋਹਾਲੀ ਦਰਸਨ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਦੇਸ ਅਤੇ ਪੰਜਾਬ ਦੇ ਲੋਕ ਅਰਵਿੰਦ ਕੇਜ਼ਰੀਵਾਲ ਵੱਲ ਬੜੀ ਉਮੀਦਾਂ ਨਾਲ ਵੇਖ ਰਹੇ ਹਨ

ਕਿ ਸਿਰਫ਼ ਆਮ ਆਦਮੀ ਪਾਰਟੀ ਹੀ ਭ੍ਰਿਸ਼ਟਾਚਾਰ ਮੁਕਤ ਰਾਜ ਦੇ ਸਕਦੀ ਹੈ। ਇਕੱਤਰਤਾ ਨੂੰ ਹੋਰਨਾਂ ਤੋ ਇਲਾਵਾ ਮਨਪ੍ਰੀਤ ਕੋਰ ਡੋਲੀ, ਅਮਰੀਕ ਸਿੰਘ ਧਨੌਨੀ ਬਲਾਕ ਪ੍ਰਧਾਨ ਡੇਰਾਬੱਸੀ, ਬਲਬੀਰ ਸਿੰਘ ਹਮਾਯੂਪੁਰ, ਬਲਦੇਵ ਸਿੰਘ ਅੜੀ, ਸੁਭਾਸ ਸ਼ਰਮਾ ਆਦਿ ਨੇ ਸੰਬੋਧਨ ਕੀਤਾ।