'ਮਰੋ ਜਾਂ ਵਿਰੋਧ ਕਰੋ' ਮੁਹਿੰਮ ਤਹਿਤ ਨਸ਼ਾ ਵਿਰੋਧੀ ਸੈਮੀਨਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਬਠਿੰਡਾ ਰੋਡ 'ਤੇ ਸਥਿੱਤ ਕੋਠੇ ਗੱਜਣ ਸਿੰਘ ਵਾਲਾ ਵਿਖੇ 'ਬਾਬਾ ਗੱਜਣ ਸਿੰਘ ਵੈੱਲਫੇਅਰ ਸੇਵਾ ਸੁਸਾਇਟੀ' ਵੱਲੋਂ ਸ਼ੋਸ਼ਲ ਮੀਡੀਆ.......

Anti-Drug Seminar

ਕੋਟਕਪੂਰਾ : ਸਥਾਨਕ ਬਠਿੰਡਾ ਰੋਡ 'ਤੇ ਸਥਿੱਤ ਕੋਠੇ ਗੱਜਣ ਸਿੰਘ ਵਾਲਾ ਵਿਖੇ 'ਬਾਬਾ ਗੱਜਣ ਸਿੰਘ ਵੈੱਲਫੇਅਰ ਸੇਵਾ ਸੁਸਾਇਟੀ' ਵੱਲੋਂ ਸ਼ੋਸ਼ਲ ਮੀਡੀਆ 'ਚ ਚਲਾਈ 'ਮਰੋ ਜਾਂ ਵਿਰੋਧ ਕਰੋ' ਮੁਹਿੰਮ ਤਹਿਤ ਨਸ਼ਾ ਵਿਰੋਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ।  ਇਸ 'ਚ ਡੀ ਐਸ ਪੀ ਮਨਵਿੰਦਰਬੀਰ ਸਿੰਘ ਬਤੌਰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕਰਨ ਵਾਲੇ ਸਮਾਜਸੇਵੀ ਬਲਜੀਤ ਸਿੰਘ ਖੀਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਜੋ ਚਿੱਟੇ ਦੇ ਨਸ਼ੇ ਦਾ ਦੈਂਤ ਸਾਡੇ ਸਮਾਜ ਨੂੰ ਘੁਣ ਵਾਂਗ ਖਾਂ ਰਿਹਾ ਹੈ ਤੇ ਸਾਡੀ ਨੌਜਵਾਨ ਪੀੜ੍ਹੀ ਇਸ ਦੀ ਗੁਲਾਮ ਹੋ ਕੇ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਚੂਰੋ ਚੂਰ ਕਰ ਰਹੀ ਹੈ।

ਇਸ ਲਈ ਜਮੀਨੀ ਪੱਧਰ ਤੋਂ ਕੰਮ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਅੱਜ ਚਿੱਟੇ ਦਾ ਨਸ਼ਾ ਸਿਰਫ ਨੌਜਵਾਨਾਂ ਨੂੰ ਹੀ ਸਗੋਂ ਮੁਟਿਆਰਾਂ ਨੂੰ ਵੀ ਆਪਣੇ ਜਾਲ ਵਿੱਚ ਫਸਾ ਚੁੱਕਾ ਹੈ। ਮੁੱਖ ਮਹਿਮਾਨ ਡੀ ਐਸ ਪੀ ਨੇ ਕਿਹਾ ਕਿ ਸਰਕਾਰ ਵਲੋਂ ਚਲਾਈ ਜਾ ਰਹੀ ਡੈਪੋ ਸਕੀਮ ਤਹਿਤ ਸਭ ਨੂੰ ਆਪਣਾ ਫਰਜ ਨਿਭਾਉਣਾ ਚਾਹੀਦਾ ਹੈ ਅਤੇ ਉਸ ਦੇ ਮੈਂਬਰ ਬਣ ਕੇ ਆਪਣੇ ਮੁਹੱਲੇ, ਪਿੰਡ ਤੇ ਸ਼ਹਿਰ ਵਿਚੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਅੱਗੇ ਆਉਣ ਦੀ ਲੋੜ ਹੈ। ਉੱਘੇ ਸਮਾਜਸੇਵੀ ਸ਼ਾਮ ਲਾਲ ਚਾਵਲਾ ਨੇ ਕਿਹਾ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਸਕੀਮ ਸਿਰਫ ਕਾਗਜਾਂ ਵਿੱਚ ਹੀ ਨਹੀਂ ਹੋਣੀ ਚਾਹੀਦੀ,

ਸਗੋਂ ਇਸ ਸਕੀਮ ਤਹਿਤ ਹਸਪਤਾਲਾਂ ਵਿੱਚ ਪੂਰੇ ਪ੍ਰਬੰਧ ਹੋਣੇ ਚਾਹੀਦੇ ਹਨ।  ਉਨਾਂ ਕਿਹਾ ਕਿ ਦੇਖਣ 'ਚ ਆਇਆ ਹੈ ਕਿ ਨਸ਼ੇ ਦੇ ਮਰੀਜਾਂ ਨੂੰ ਜਿਥੇ ਪਿਆਰ ਨਾਲ ਸਮਝਾ ਕੇ ਮੁੱਖ ਧਾਰਾ 'ਚ ਲਿਆਉਣ ਦੀ ਲੋੜ ਹੈ, ਉਥੇ ਸਾਡੇ ਹਸਪਤਾਲਾਂ 'ਚ ਜਿੱਥੇ ਮਰੀਜਾਂ ਦੀ ਕੌਂਸਲਿੰਗ ਕਰਨ ਦੀ ਲੋੜ ਹੈ, ਉਥੇ ਸਹੀ ਵਰਤਾਉ ਨਹੀਂ ਕੀਤਾ ਜਾਂਦਾ ਤੇ ਨਾ ਹੀ ਉਨਾਂ ਦੇ ਦਾਖਲੇ ਦੇ ਕੋਈ ਪ੍ਰਬੰਧ ਹਨ, ਜੋ ਕਰਨੇ ਜਰੂਰੀ ਚਾਹੀਦੇ ਹਨ।

ਇਸ ਸਮੇਂ ਪ੍ਰਧਾਨ ਜਸਵਿੰਦਰ ਸਿੰਘ ਢਿੱਲੋਂ, ਜਸਕਰਨ ਸਿੰਘ ਜੱਸਾ, ਦਰਸ਼ਨ ਸਿੰਘ ਅਤੇ ਜਸਵੰਤ ਸਿੰਘ ਦੀ ਅਗਵਾਈ ਹੇਠ ਲੋਕਾਂ ਦੇ ਭਾਰੀ ਇਕੱਠ ਨੇ ਪ੍ਰਣ ਲਿਆ ਕਿ ਇਸ ਪਿੰਡ ਵਿੱਚ ਕੋਈ ਵੀ ਗੈਰ ਜਿੰਮੇਵਾਰ ਆਦਮੀ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਵੇਚਣ ਜਾਂ ਹੋਰ ਗਲਤ ਕੰਮ ਕਰਨ ਲਈ ਨਜਰ ਆਉਂਦਾ ਹੈ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਲਈ ਪੁਲਿਸ ਹਵਾਲੇ ਕੀਤਾ ਜਾਵੇਗਾ।