ਰਜਬਾਹੇ ਟੁੱਟਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਹੋਈ ਬਰਬਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਥੋਂ ਨੇੜਲੇ ਪਿੰਡ ਸੰਘਰੇੜੀ ਵਿਖੇ ਪਿਛਲੇ ਦਿਨ ਤੋਂ ਟੁੱਟੇ ਹੋਏ ਰਜਵਾਹੇ ਦੇ ਪਾਣੀ ਨੇ ਖੇਤਾਂ ਵਿਚ ਕੁੱਝ ਦਿਨ ਪਹਿਲਾਂ ਲੱਗੇ ਝੋਨੇ ਦੀ ਫ਼ਸਲ..........

Break Pond River

ਭਵਾਨੀਗੜ੍ਹ  : ਇਥੋਂ ਨੇੜਲੇ ਪਿੰਡ ਸੰਘਰੇੜੀ ਵਿਖੇ ਪਿਛਲੇ ਦਿਨ ਤੋਂ ਟੁੱਟੇ ਹੋਏ ਰਜਵਾਹੇ ਦੇ ਪਾਣੀ ਨੇ ਖੇਤਾਂ ਵਿਚ ਕੁੱਝ ਦਿਨ ਪਹਿਲਾਂ ਲੱਗੇ ਝੋਨੇ ਦੀ ਫ਼ਸਲ ਦੀ ਤਬਾਹੀ ਮਚਾ ਰੱਖੀ ਹੈ। ਪਰ ਅਜੇ ਤੱਕ ਪ੍ਰਸ਼ਾਸਨ ਅਤੇ ਮਹਿਕਮੇ ਦੇ ਕਿਸੇ ਅਧਿਕਾਰੀ ਨੇ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ। ਇਸ ਸਬੰਧੀ ਸਿੰਦਰ ਸਿੰਘ ਅਤੇ ਚਤਵੰਤ ਸਿੰਘ ਸਮੇਤ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਬੀਤੀ ਸ਼ਾਮ ਤੋਂ ਇਹ ਸੂਆ ਟੁੱਟਿਆ ਹੋਇਆ ਹੈ। ਮਹਿਕਮੇ ਦੇ ਜੇਈ ਅਤੇ ਐਸਡੀਓ ਨੂੰ ਕਈ ਵਾਰ ਕੀਤੇ ਗਏ, ਪਰ ਕਿਸੇ ਨੇ ਵੀ ਅਜੇ ਤੱਕ ਉਨ੍ਹਾਂ ਦੀ ਮੁਸਕਲ ਦਾ ਹੱਲ ਨਹੀਂ ਕੀਤਾ।

ਕਿਸਾਨਾਂ ਨੇ ਕਿਹਾ ਕਿ ਸੈਂਕੜੇ ਏਕੜ ਝੋਨਾ ਪਾਣੀ ਵਿਚ ਡੁੱਬ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਮਹਿੰਗੇ ਭਾਅ ਦੀ ਖਾਦ ਅਤੇ ਲੇਬਰ ਦੀ ਲਵਾਈ ਦੇਕੇ ਝੋਨਾ ਲਗਾਇਆ ਸੀ ਜੋ ਕਿ ਹੁਣ ਪਾਣੀ ਕਾਰਨ ਸਾਰਾ ਬਰਬਾਦ ਹੋ ਗਿਆ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਗੁਰਮੀਤ ਸਿੰਘ ਭੱਟੀਵਾਲ ਅਤੇ ਉਗਰਾਹਾਂ ਗਰੁੱਪ ਦੇ ਮਨਜੀਤ ਸਿੰਘ ਘਰਾਚੋਂ ਨੇ ਕਿਹਾ ਕਿ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਵਿਰੁਧ ਕਾਰਵਾਈ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿਤਾ ਜਾਵੇ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਨਿੰਦਰ ਸਿੰਘ ਦੀ 15 ਏਕੜ, ਨਛੱਤਰ ਸਿੰਘ ਦੀ 6 ਏਕੜ, ਸਿੰਦਰ ਸਿੰਘ 3 ਏਕੜ, ਬੰਤ ਸਿੰਘ 3 ਏਕੜ ਅਤੇ

ਮੁਖਤਿਆਰ ਸਿੰਘ ਦੀ 10 ਏਕੜ ਸਰਦਾਰਾ ਸਿੰਘ ਸੰਘਰੇੜੀ ਦੀ ਦੋ ਏਕੜ, ਗੁਰਤੇਜ ਸਿੰਘ ਸੰਘਰੇੜੀ ਅਤੇ ਉਸ ਦੇ ਭਰਾ ਦੀ 7 ਏਕੜ, ਭਗਵਾਨ ਸਿੰਘ ਕਪਿਆਲ ਦੀ 4 ਏਕੜ, ਮਿੱਠੂ ਸਿੰਘ ਸੰਘਰੇੜੀ 4 ਏਕੜ, ਛੱਜੂ ਸਿੰਘ 11 ਏਕੜ, ਗੁਰਜੰਟ ਸਿੰਘ ਦੀ ਸਾਢੇ ਚਾਰ ਏਕੜ ਬਚਨ ਸਿੰਘ ਦੀ ਸਾਢੇ ਤਿੰਨ ਏਕੜ ਬਲਵਿੰਦਰ ਸਿੰਘ ਸੇਠੀ ਦੀ 3 ਏਕੜ ਸਮੇਤ ਹੋਰ ਵੀ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ ਨਾਲ ਖ਼ਰਾਬ ਹੋ ਗਈ ਹੈ। ਨਹਿਰੀ ਮਹਿੰਕਮੇ ਦੇ ਐਸਡੀਓ ਜਸਵਿੰਦਰ ਸਿੰਘ ਨੇ ਦਸਿਆ ਇਸ ਸਬੰਧੀ ਉਨ੍ਹਾਂ ਨੂੰ ਰਾਤ ਹੀ ਪਤਾ ਚਲ ਗਿਆ ਸੀ ਅਤੇ ਉਨ੍ਹਾਂ ਨੇ ਰਜਵਾਹੇ ਦਾ ਪਿੱਛੋਂ ਪਾਣੀ ਬੰਦ ਕਰਾ ਦਿਤਾ ਸੀ।