ਸਭਿਆਚਾਰਕ ਪਾਰਕ ਦਾ ਨਵੀਨੀਕਰਨ ਸ਼ੁਰੂ
ਕੋਟਕਪੂਰਾ-ਫਰੀਦਕੋਟ ਰੋਡ ਜੋੜੀਆਂ ਨਹਿਰ 'ਤੇ ਸਥਿਤ ਬਾਬਾ ਫਰੀਦ ਸਭਿਆਚਾਰਕ ਕੇਂਦਰ ਦਾ ਨਵੀਨੀਕਰਣ.........
ਫ਼ਰੀਦਕੋਟ : ਕੋਟਕਪੂਰਾ-ਫਰੀਦਕੋਟ ਰੋਡ ਜੋੜੀਆਂ ਨਹਿਰ 'ਤੇ ਸਥਿਤ ਬਾਬਾ ਫਰੀਦ ਸਭਿਆਚਾਰਕ ਕੇਂਦਰ ਦਾ ਨਵੀਨੀਕਰਣ ਕੀਤਾ ਜਾ ਰਿਹਾ ਹੈ, ਜਿਸ ਨੂੰ ਵਧੀਆਂ ਸੈਰਗਾਹ ਦੇ ਤੌਰ ਵਿਕਸਿਤ ਕੀਤਾ ਜਾਵੇਗਾ। ਸਭਿਆਚਾਰਕ ਕੇਂਦਰ 'ਚ ਚੱਲ ਰਹੇ ਕੰਮਾਂ ਦਾ ਜਾਇਜਾ ਲੈਂਦਿਆਂ ਡੀ.ਸੀ. ਰਾਜੀਵ ਪਰਾਸ਼ਰ ਨੇ ਦਸਿਆ ਕਿ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ਹਿਰ ਵਾਸੀਆਂ ਨੂੰ ਵਧੀਆ ਕੁਦਰਤੀ ਵਾਤਾਵਰਣ ਅਤੇ ਲੋਕਾਂ ਨੂੰ ਸਿਹਤਯਾਬ ਰੱਖਣ ਦੇ ਮਕਸਦ ਨਾਲ ਬਾਬਾ ਫਰੀਦ ਕੇਂਦਰ 'ਚ ਬਣੇ ਬੱਚਿਆਂ ਦੇ ਮਨੋਰੰਜਨ ਪਾਰਕ ਦੀ ਮੁਰੰਮਤ ਕਰਵਾਈ ਜਾ ਰਹੀ ਹੈ।
ਕੇਂਦਰ 'ਚ ਬਣੇ ਵਾਟਰ ਫਾਲ ਅਤੇ ਫੁਹਾਰਾ ਦੀ ਮੁਰੰਮਤ ਦਾ ਕੰਮ ਸ਼ੁਰੂਆਤੀ ਦੌਰ 'ਚ ਹੈ। ਉਹਨਾਂ ਦੱਸਿਆ ਕਿ ਇਸ ਵਿੱਚ ਰੰਗ ਬਿਰੰਗੀਆਂ ਲਾਈਟਾਂ, ਸੁੰਦਰ ਫੁੱਲ ਅਤੇ ਘਾਹ ਆਦਿ ਲਗਾਇਆ ਜਾਵੇਗਾ। ਸਭਿਆਚਾਰਕ ਦੇ ਆਡੀਟੋਰੀਅਮ ਹਾਲ ਅਤੇ ਓਪਨ ਏਅਰ ਥੀਏਟਰ ਦਾ ਨਵੀਨੀਕਰਣ ਕਰਕੇ ਇਥੇ ਪ੍ਰੋਗਰਾਮ ਕਰਵਾਏ ਜਾ ਸਕਣਗੇ। ਲਾਇਬਰੇਰੀ ਦੀ ਸਾਫ਼ ਸਫ਼ਾਈ ਆਦਿ ਕਰਵਾ ਕੇ ਇਸ ਨੂੰ ਮੁੜ ਚਾਲੂ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਸਭਿਆਚਾਰਕ ਕੇਂਦਰ 'ਚ ਸੈਰ ਗਾਹ ਬਣਨ ਨਾਲ ਹਰਿੰਦਰਾ ਨਗਰ, ਪੁਲਿਸ ਲਾਈਨ, ਕਾਲੋਨੀ ਮਾਈ ਗੋਦੜੀ ਸਾਹਿਬ, ਡੋਗਰ ਬਸਤੀ ਅਤੇ ਗਰੀਨ ਐਵਨਿਊ ਦੇ ਲੋਕ ਕੁਦਰਤੀ ਮਾਹੌਲ ਮਾਣ ਸਕਣਗੇ। ਇਸ ਮੌਕੇ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਹਰਦੀਪ ਸਿੰਘ, ਅਮਨਦੀਪ ਕੇਸ਼ਵ, ਸੁਭਾਸ਼ ਕੁਮਾਰ, ਮਹਿੰਦਰ ਪਾਲ ਆਦਿ ਵੀ ਹਾਜ਼ਰ ਸਨ।