ਅੱਛੇ ਦਿਨ ਆਉਣ ਵਾਲੇ ਹਨ, ਲੱਖਾਂ ਮਿਲਣ ਵਾਲੇ ਹਨ: ਡਾ. ਚੱਬੇਵਾਲ
ਡਾ. ਰਾਜ ਕੁਮਾਰ ਵਿਧਾਇਕ ਚੱਬੇਵਾਲ ਨੇ ਅੱਜ ਸਵਿਸ ਬੈਂਕਾਂ ਵਿਚ ਭਾਰਤੀਆਂ ਦਾ ਕਾਲਾ ਧਨ ਇਸ ਸਾਲ ਦੁਗਣਾ ਹੋਣ 'ਤੇ ਅਚੰਭਾ ਪ੍ਰਗਟ ਕੀਤਾ। ਡਾ. ਰਾਜ ਨੇ ਕਿਹਾ...
ਹੁਸ਼ਿਆਰਪੁਰ, ਡਾ. ਰਾਜ ਕੁਮਾਰ ਵਿਧਾਇਕ ਚੱਬੇਵਾਲ ਨੇ ਅੱਜ ਸਵਿਸ ਬੈਂਕਾਂ ਵਿਚ ਭਾਰਤੀਆਂ ਦਾ ਕਾਲਾ ਧਨ ਇਸ ਸਾਲ ਦੁਗਣਾ ਹੋਣ 'ਤੇ ਅਚੰਭਾ ਪ੍ਰਗਟ ਕੀਤਾ। ਡਾ. ਰਾਜ ਨੇ ਕਿਹਾ ਕਿ ਇਸ ਸਾਲ ਸਵਿਸ ਬੈਂਕਾਂ ਵਿਚ 7 ਹਜ਼ਾਰ ਕਰੋੜ ਰੁਪਏ ਦੇ ਕਾਲੇ ਧਨ ਦਾ ਜਮ੍ਹਾਂ ਹੋਣਾ ਮੋਦੀ ਸਰਕਾਰ ਦੇ ਭ੍ਰਿਸ਼ਟਾਚਾਰ 'ਤੇ ਨੱਥ ਪਾਉਣ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ 20 ਰਾਜਾਂ ਵਿਚ ਭਾਜਪਾ ਸਰਕਾਰ ਹੋਣ ਦੇ ਬਾਵਜੂਦ ਵੀ ਭਾਰਤ ਵਿਚ ਭ੍ਰਿਸ਼ਟਾਚਾਰ ਵੱਧ ਰਿਹਾ ਹੈ। ਬਲੈਕ ਮਾਰਕੀਟਿੰਗ ਕਰਨ ਵਾਲੇ ਡਾਕੂ ਭਾਰਤ ਦਾ ਪੈਸਾ ਲੁੱਟ ਕੇ ਅਪਣੇ ਸਵਿਸ ਬੈਂਕਾਂ ਦੇ ਖਾਤਿਆਂ ਵਿਚ ਭਰ ਰਹੇ ਹਨ।
ਨੀਰਵ ਮੋਦੀ, ਲਲਿਤ ਮੋਦੀ, ਵਿਜੈ ਮਾਲਿਆ ਅਤੇ ਵਿਕਰਮ ਕੋਠਾਰੀ ਜਿਹੇ ਮੋਦੀ ਭਗਤ ਦੇਸ਼ ਨੂੰ ਕਰੋੜਾਂ ਦਾ ਚੂਨਾ ਲਗਾ ਅਬ ਪਣੇ ਸਵਿਸ ਖਾਤਿਆਂ ਵਿਚ ਧਨ ਜਮ੍ਹਾਂ ਕਰਵਾ ਕੇ ਖ਼ੁਦ ਵਿਦੇਸ਼ਾਂ ਵਿਚ ਜਾ ਕੇ ਐਸ਼ ਕਰ ਰਹੇ ਹਨ। ਡਾ. ਰਾਜ ਨੇ ਮੋਦੀ ਸਰਕਾਰ ਨੂੰ ਮਖੌਲ ਕਰਦਿਆਂ ਕਿਹਾ ਕਿ ਸ਼ਾਇਦ ਮੋਦੀ ਜੀ ਇਸ ਲਈ ਵੀ ਜਨਤਾ ਨੂੰ ਖ਼ੁਸ਼ ਹੋਣ ਲਈ ਕਹਿਣਗੇ। ਕਿਉਂਕਿ ਇਸ ਨਾਲ ਹੁਣ ਉਹ ਜਨਤਾ ਨੂੰ 15-15 ਲੱਖ ਨਹੀਂ ਬਲਕਿ 30-30 ਲੱਖ ਰੁਪਏ ਦੇ ਸਕਣਗੇ।
ਇਸ ਦੇ ਨਾਲ ਹੀ ਡਾ. ਰਾਜ ਨੇ ਡਾਲਰ ਦੇ ਮੁਕਾਬਲੇ 'ਚ ਰੁਪਏ ਦੀ ਗਿਰਦੀ ਕੀਮਤ 'ਤੇ ਵੀ ਚਿੰਤਾ ਪ੍ਰਗਵਾਈ। ਉਨ੍ਹਾਂ ਕਿਹਾ ਕਿ ਰੁਪਏ ਦੀ ਕੀਮਤ 45 ਰੁਪਏ ਪ੍ਰਤੀ ਡਾਲਰ ਤੇ ਲਿਆਉਣ ਦੇ ਦਾਅਵੇ ਕਰਨ ਵਾਲੇ ਮੋਦੀ ਨੇ ਰੁਪਏ ਨੂੰ ਹੁਣ ਤਕ ਦੀ ਸੱਭ ਤੋਂ ਘੱਟ ਕੀਮਤ 69 ਰੁਪਏ ਪ੍ਰਤੀ ਡਾਲਰ 'ਤੇ ਲੈ ਆਉਂਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ਵਿਚ ਭਾਰਤ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਚਰਮਰਾ ਗਈ ਹੈ ਅਤੇ ਅੱਜ ਲੋਕ ਮਨਮੋਹਨ ਸਿੰਘ ਦੀ ਲਿਆਕਤ ਨੂੰ ਯਾਦ ਕਰ ਰਹੇ ਹਨ।