ਨਕਲੀ ਘਿਓ ਬਨਾਉਣ ਵਾਲੀ ਫ਼ੈਕਟਰੀ ਸੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਹਤ ਵਿਭਾਗ ਬਠਿੰਡਾ ਦੀ ਟੀਮ ਨੇ ਜਿਲ੍ਹਾ ਸਿਹਤ ਅਫ਼ਸ਼ਰ ਡਾਕਟਰ ਅਸ਼ੋਕ ਮੋਂਗਾ ਅਤੇ ਫੂਡ ਸੇਫ਼ਟੀ ਅਫ਼ਸ਼ਰ ਸੰਜੇ ਕਟਿਆਲ ਦੀ ਅਗਵਾਈ ........

Health Department Team Seals Factory

ਭੁੱਚੋ ਮੰਡੀ (ਬਠਿੰਡਾ) : ਸਿਹਤ ਵਿਭਾਗ ਬਠਿੰਡਾ ਦੀ ਟੀਮ ਨੇ ਜਿਲ੍ਹਾ ਸਿਹਤ ਅਫ਼ਸ਼ਰ ਡਾਕਟਰ ਅਸ਼ੋਕ ਮੋਂਗਾ ਅਤੇ ਫੂਡ ਸੇਫ਼ਟੀ ਅਫ਼ਸ਼ਰ ਸੰਜੇ ਕਟਿਆਲ ਦੀ ਅਗਵਾਈ ਵਿਚ ਭੁੱਚੋ ਮੰਡੀ ਵਿਖੇ ਘਿਓ ਬਨਾਉਣ ਵਾਲੀ ਆਰ ਐਸ ਐਗਰੋ ਲਿਮਟਿਡ ਕੰਪਨੀ ਦੇ ਗੋਦਾਮ ਅਤੇ ਦਫਤਰ ਤੇ ਛਾਪਾ ਮਾਰਿਆ। ਇਸ ਟੀਮ ਨੇ ਬਣਾਏ ਗਏ ਘਿਓ ਦੇ ਸੈਂਪਲ ਵੀ ਲਏ ਅਤੇ ਕੰਪਨੀ ਦੇ ਗੋਦਾਮ ਤੇ ਦਫ਼ਤਰ ਨੂੰ ਸੀਲ ਕਰ ਦਿੱਤਾ। ਪਤਾ ਲੱਗਾ ਹੈ ਕਿ ਕਿਸੇ ਵਿਅਕਤੀ ਵੱਲੋਂ ਪੁਲੀਸ ਵਿਭਾਗ ਨੂੰ ਸੂਚਨਾ ਦਿੱਤੀ ਗਈ ਸੀ ਕਿ ਇਸ ਫੈਕਟਰੀ ਵਿਚ ਮਿਲਾਵਟ ਹੋ ਰਹੀ ਹੈ ਜਿਸ ਦੇ ਆਧਰ ਤੇ ਸਥਾਨਿਕ ਪੁਲੀਸ ਨੇ ਸਿਹਤ ਵਿਭਾਗ ਦੀ ਟੀਮ ਨੂੰ ਨਾਲ ਲੈਕੇ ਛਾਪਾ ਮਾਰਿਆ ਤੇ

ਕਾਰਵਾਈ ਅਮਲ ਵਿਚ ਲਿਆਂਦੀ। ਦੂਜੇ ਪਾਸੇ ਕੰਪਨੀ ਦੇ ਮਾਲਕ ਸੰਦੀਪ ਕੁਮਾਰ ਨੇ ਦੱਸਿਆ ਕਿ ਇੱਥੇ ਕੁੱਝ ਵੀ ਗਲਤ ਨਹੀ ਹੋ ਰਿਹਾ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਇੱਥੇ ਘਿਓ ਨਹੀ ਬਲਕਿ ਕੂਕਿੰਗ ਮੀਡੀਅਮ ਬਣਾਉਂਦੇ ਹਨ ਜਿਸ ਵਿਚ ਜੈਮਿਨੀ ਵੈਜੀਟੇਬਲ, ਸੋਇਆ ਰਿਫਾਇੰਡ ਮਿਲਾਕੇ ਅੰਕੁਰ ਲਾਇਟ ਅਤੇ ਅਸਵਮੇਗਾ ਲਾਇਟ ਤਿਆਰ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕੰਮ ਕਰਨ ਦੇ ਸਾਰੇ ਪ੍ਰਮਾਣਿਤ ਸਰਟੀਫਕੇਟ ਅਤੇ ਲੋੜੀਦੇ ਕਾਨੂਨੀ ਕਾਗਜਾਤ ਮੌਜੂਦ ਹਨ। ਪਰ ਸਥਾਨਿਕ ਲੋਕਾਂ ਦਾ ਕਹਿਣਾ ਹੈ ਕਿ ਇਸਨੂੰ ਘਿਓ ਦੀ ਥਾਂ ਤੇ ਵਰਤਿਆ ਜਾ ਰਿਹਾ ਹੈ। ਚੌਂਕੀ ਇੰਚਾਰਜ਼ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ

ਸੂਚਨਾ ਮਿਲੀ ਸੀ ਕਿ ਭੁੱਚੋ ਮੰਡੀ ਤੋਂ ਨਕਲੀ ਘਿਓ ਦੂਜੀਆਂ ਮੰਡੀਆਂ ਵਿਚ ਸਪਲਾਈ ਹੋ ਰਿਹਾ ਹੈ ਜਿਸ ਕਾਰਨ ਉਨ੍ਹਾਂ ਨਾਕਾ ਲਾਕੇ  ਭੁੱਚੋ ਮੰਡੀ ਦੇ ਫੁਆਰਾ ਚੌਂਕ ਵਿਚ ਇੱਕ ਬਲੈਰੋ ਗੱਡੀ ਨੂੰ ਕਾਬੂ ਕਰ ਲਿਆ ਜਿਸ ਵਿਚ ਵੱਖ ਵੱਖ ਮਾਰਕਿਆਂ ਮਾਸਟਰ ਕਿਚਨ, ਦੀਪ ਸਾਗਰ, ਅੰਕੁਰ, ਅਸਵਮੇਗ ਦੇ ਡੱਬੇ ਭਰੇ ਹੋਏ ਸਨ ਜਿਨ੍ਹਾਂ ਵਿਚ ਨਕਲੀ ਘਿਓ ਹੋਣ ਦਾ ਸੱਕ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਡੱਬਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਹ ਗੱਡੀ ਕਾਬੂ ਕਰਨ ਤੋਂ ਬਾਅਦ ਹੀ ਫੈਕਟਰੀ ਅਤੇ ਦਫ਼ਤਰ ਤੇ ਛਾਪਾ ਮਾਰਨ ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ।