ਕਾਂਗਰਸ ਦੀ ਨਸ਼ੇ ਖ਼ਤਮ ਕਰਨ ਦੀ ਪਾਲਿਸੀ ਸਿਰਫ਼ ਚੋਣ ਜਿੱਤਣ ਤਕ ਸੀ: ਚੋਹਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਨਸ਼ੇ ਨੋਜਵਾਨਾ ਉਪਰ ਇੰਨੇ ਹਾਵੀ ਹੋ ਰਹੇ ਹਨ ਕਿ ਨਸ਼ੇ ਦਾ ਛੇਵਾਂ ਦਰਿਆ ਹੁਣ ਹੜ੍ਹ ਦਾ ਰੂਪ ਲੈ ਚੁੱਕਾ........

Angrej Singh Chohla

ਲੁਧਿਆਣਾ : ਪੰਜਾਬ ਵਿਚ ਨਸ਼ੇ ਨੋਜਵਾਨਾ ਉਪਰ ਇੰਨੇ ਹਾਵੀ ਹੋ ਰਹੇ ਹਨ ਕਿ ਨਸ਼ੇ ਦਾ ਛੇਵਾਂ ਦਰਿਆ ਹੁਣ ਹੜ੍ਹ ਦਾ ਰੂਪ ਲੈ ਚੁੱਕਾ ਹੈ। ਹੁਣ ਕੋਈ ਗਲੀ, ਮੁਹੱਲਾ, ਪਿੰਡ ਵਿਚ ਨਹੀਂ ਰਿਹਾ ਜਿਥੇ ਨਸ਼ੇ ਨਾ ਵਿੱਕ ਰਹੇ ਹੋਣ ਨੌਜਵਾਨ ਹਰ ਤਰ੍ਹਾਂ ਦੇ ਨਸ਼ੇ ਦੇ ਆਦਿ ਹੋ ਚੁੱਕੇ ਹਨ ਅਤੇ ਜਾਨਲੇਵਾ ਨਸ਼ਾ ਚੀਟਾ ਅਤੇ ਨਸ਼ੇ ਦੇ ਇੰਜੈਕਸ਼ਨ ਹਰ ਰੋਜ ਨੌਜਵਾਨਾਂ ਦੀ ਜ਼ਿੰਦਗੀ ਖ਼ਤਮ ਕਰ ਰਹੇ ਹਨ। ਇਹ ਪ੍ਰਗਟਾਵਾ ਸਿਨੀਅਰ ਅਕਾਲੀ ਆਗੂ ਅੰਗਰੇਜ਼ ਸਿੰਘ ਚੋਹਲਾ ਨੇ ਕੀਤਾ ਅਤੇ ਕਿਹਾ ਪਿਛਲੀਆਂ ਵਿਧਾਨ ਸਭਾ ਚੋਣਾ ਦੌਰਾਨ ਨਸ਼ੇ ਵਿਰੁਧ ਇਕ ਲਹਿਰ ਚੱਲੀ ਜਿਸ ਕਾਰਨ ਅਕਾਲੀ ਭਾਜਪਾ ਸਰਕਾਰ ਨੂੰ ਪੰਜਾਬ ਸੱਤਾ ਤੋਂ ਬਾਹਰ ਹੱਟਣਾ ਪਿਆ ਸੀ ।

ਉਸ ਵਕਤ ਨਸ਼ਿਆਂ ਨੂੰ ਖ਼ਤਮ ਕਰਨ ਦੀ ਦੁਹਾਈ ਦੇਣ ਵਾਲੀ ਕਾਂਗਰਸ ਸਰਕਾਰ ਨੇ ਇਸ ਮੁੱਦੇ ਉਤੇ ਸੱਤਾ ਹਾਸਲ ਕਰ ਲਈ। ਕਾਂਗਰਸ ਸਰਕਾਰ ਦੀਆਂ ਨਸ਼ਿਆਂ ਨੂੰ ਖ਼ਤਮ ਕਰਨ ਦੀ ਪਾਲਿਸੀ ਸਿਰਫ਼ ਚੋਣ ਜਿੱਤਣ ਤਕ ਹੀ ਸੀ ਉਸ ਦੇ ਬਾਅਦ ਅਜੋਕੇ ਹਾਲਾਤ ਇਹ ਹੋ ਚੁੱਕੇ ਹਨ ਕਿ ਜਵਾਨ ਨਸ਼ੇ ਦੀ ਓਵਰਡੋਜ਼ ਨਾਲ ਸੜਕਾਂ ਉਤੇ ਮਰੇ ਪਏ ਮਿਲਦੇ ਹਨ। 

ਉਨ੍ਹਾਂ ਕਿਹਾ ਕਿ ਰੈਲੀਆਂ ਕੱਢਕੇ, ਸੈਮੀਨਾਰ ਕਰ ਕੇ, ਨਸ਼ਾ ਛਡਾਓ ਕੇਂਦਰ ਖੋਲ੍ਹ ਕੇ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਣ ਵਾਲਾ। ਜਦੋਂ ਤਕ ਪੰਜਾਬ ਸਰਕਾਰ ਨਸ਼ਾ ਕਰਨ ਅਤੇ ਵੇਚਣ ਵਾਲੇ ਉਤੇ ਕੜੀ ਕਰਵਾਈ ਨਹੀਂ ਕਰਦੀ ਅਤੇ ਨਸ਼ਾ ਵੇਚਣ ਵਾਲੇ ਸਮਗਲਰਾਂ ਨੂੰ ਬੇਨਕਾਬ ਨਹੀਂ ਕਰਦੀ ਤਦ ਤਕ ਨਸ਼ਿਆਂ ਨੂੰ ਪੰਜਾਬ ਵਿਚ ਖ਼ਤਮ ਨਹੀਂ ਕੀਤਾ ਜਾ ਸਕਦਾ।