ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣ ਲਈ ਖੇਡਾਂ ਅਹਿਮ : ਵਿਨੋਦ ਮਿੱਤਲ
ਹਰ ਇਕ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਜਿੰਦਗੀ ਵਿਚੋਂ ਕੁੱਝ ਸਮਾਂ ਖੇਡਾਂ ਵਿੱਚ ਵੀ ਜਰੂਰ ਲਗਾਵੇ ਕਿਉਂਕਿ ਖੇਡਾ ਵੀ ਸਾਡੀ ਜਿੰਦਗੀ ਦਾ ਇੱਕ .........
ਅਮਲੋਹ : ਹਰ ਇਕ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਜਿੰਦਗੀ ਵਿਚੋਂ ਕੁੱਝ ਸਮਾਂ ਖੇਡਾਂ ਵਿੱਚ ਵੀ ਜਰੂਰ ਲਗਾਵੇ ਕਿਉਂਕਿ ਖੇਡਾ ਵੀ ਸਾਡੀ ਜਿੰਦਗੀ ਦਾ ਇੱਕ ਅਹਿਮ ਹਿੱਸਾ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮਹਿਮਾਨ ਭਾਜਪਾ ਮੰਡਲ ਅਮਲੋਹ ਦੇ ਪ੍ਰਧਾਨ ਵਿਨੋਦ ਮਿੱਤਲ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਮਲੋਹ ਦੇ ਗਰਾਂਊਡ ਵਿੱਚ ਫਰਿਆਦ ਵੈਲੇਫਅਰ ਕਲੱਬ ਅਮਲੋਹ ਦੇ ਸੁਰੂ ਹੋਏ ਚਾਰ ਦਿਨਾ ਕ੍ਰਿਕਟ ਕੱਪ ਦੇ ਪਹਿਲੇ ਦਿਨ ਦਾ ਰਸਮੀ ਉਦਘਾਟਨ ਕਰਨ ਉਪਰੰਤ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆ ਕੀਤਾ।
ਉਨ੍ਹਾਂ ਕਿਹਾ ਕਿ ਖੇਡਾ ਵਿੱਚ ਭਾਗ ਲੈਣ ਨਾਲ ਜਿੱਥੇ ਖਿਡਾਰੀ ਦੀ ਸਿਹਤ ਦਾ ਵਿਕਾਸ ਹੁੰਦਾ ਹੈ ਉਥੇ ਹੀ ਖੇਡਾ ਦਾ ਨੌਜਵਾਨੀ ਨੂੰ ਨਸ਼ੇ ਤੋਂ ਕੋਹਾ ਦੂਰ ਰੱਖਣ ਵਿੱਚ ਵੀ ਅਹਿਮ ਯੋਗਦਾਨ ਰਿਹਾ ਹੈ। ਇਸ ਮੌਕੇ ਤੇ ਭਾਜਪਾ ਮੰਡਲ ਪ੍ਰਧਾਨ ਵਿਨੋਦ ਮਿੱਤਲ ਨੇ ਜਿੱਥੇ ਕਲੱਬ ਵੱਲੋਂ ਕੀਤੇ ਇਸ ਉਪਰਾਲੇ ਦੀ ਸਲਾਘਾ ਕੀਤੀ ਗਈ ਉਥੇ ਹੀ ਮਾਲੀ ਮੱਦਦ ਵੀ ਦਿੱਤੀ ਗਈ ਅਤੇ ਪ੍ਰਬੰਧਕਾ ਵੱਲੋਂ ਮਿੱਤਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਕਲੱਬ ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਦਾ ਫਾਇਨਲ ਮੁਕਾਬਲਾ 1 ਜੁਲਾਈ ਨੂੰ ਹੋਵੇਗਾ , ਜਿਸ ਦੌਰਾਨ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਧਰਮਸੋਤ ਇਨਾਮਾ ਦੀ ਵੰਡ ਕਰਨਗੇ। ਇਸ ਮੌਕੇ ਬਾਰੇ ਖਾਂਨ, ਬਲਜੀਤ ਸਿੰਘ, ਗਗਨ ਖੁੱਲਰ, ਸੰਦੀਪ ਗਰਗ, ਰਾਜੀਵ ਧੀਰ, ਦਵਿੰਦਰ ਸਿੰਘ, ਹੈਰੀ, ਯੋਗੇਸ਼ ਬੈਂਸ, ਬਲਜੀਤ ਸਿੰਘ, ਰਵੀ ਸਰਮਾ ਅਤੇ ਖੇਡ ਪ੍ਰੇਮੀ ਹਾਜ਼ਰ ਸਨ।