ਨਸਾ ਖ਼ਤਮ ਕਰਨ ਲਈ ਪੁਲਿਸ ਨੂੰ ਸਖ਼ਤ ਨਿਰਦੇਸ਼
ਪੰਜਾਬ ਵਿੱਚ ਨਿੱਤ ਦਿਨ ਚਿੱਟੇ ਵਰਗੇ ਸਿਥੈਟਿਕ ਨਸੇ ਦੀ ਜਿਆਦਾ ਮਾਤਰਾ ਲੈਣ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਹੇ ਨੋਜਵਾਨਾਂ.......
ਰਾਮਪੁਰਾ ਫੂਲ : ਪੰਜਾਬ ਵਿੱਚ ਨਿੱਤ ਦਿਨ ਚਿੱਟੇ ਵਰਗੇ ਸਿਥੈਟਿਕ ਨਸੇ ਦੀ ਜਿਆਦਾ ਮਾਤਰਾ ਲੈਣ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਹੇ ਨੋਜਵਾਨਾਂ ਦੀਆਂ ਖਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਪ੍ਰਸਾਸਨ ਵੀ ਸਖਤੀ ਦੇ ਰੌਅ ਵਿੱਚ ਆ ਗਿਆ ਹੈ। ਇਸੇ ਲੜੀ ਤਹਿਤ ਅੱਜ ਸਥਾਨਕ ਥਾਣਾ ਸਿਟੀ ਦੇ ਐਸ.ਐਚ.ਓ ਬਿੱਕਰ ਸਿੰੰਘ ਨੇ ਸਮੂਹ ਪੁਲਿਸ ਕਰਮਚਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਅਤੇ ਨਿਰਦੇਸ ਦਿੰਦਿਆ ਕਿਹਾ ਕਿ ਸਹਿਰ ਵਿੱਚ ਚਿੱਟਾ, ਭੁੱਕੀ, ਗੋਲੀਆਂ, ਦੜਾ ਸੱਟਾ, ਆਨ-ਲਾਇਨ ਲਾਟਰੀ ਤੇ ਹੋਰ ਸਮਾਜਿਕ ਬੁਰਾਈਆਂ ਖਿਲਾਫ ਢਿੱਲ ਵਰਤਣ ਵਾਲੇ ਕਰਮਚਾਰੀ ਨੂੰ ਕਿਸੇ ਕੀਮਤ 'ਤੇ ਨਹੀ ਬਖਸਿਆਂ ਜਾਵੇਗਾ।
ਉਹਨਾਂ ਕਿਹਾ ਕਿ ਜਿਲਾ ਪੁਲਸ ਕਪਤਾਨ ਨਵੀਨ ਸਿੰਗਲਾ ਦੇ ਸਖਤ ਦਿਸਾ-ਨਿਰਦੇਸਾ ਤਹਿਤ ਇਹ ਕਦਮ ਉਠਾਇਆ ਗਿਆ ਹੈ। ਉਹਨਾਂ ਪੁਲਿਸ ਕਰਮਚਾਰੀਆਂ ਨੂੰ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾ ਕੇ ਖਾਕੀ ਦੀ ਇੱਜਤ ਬਰਕਰਾਰ ਰੱਖਣ। ਉਹਨਾਂ ਨਸੇ ਮਾਮਲੇ ਵਿੱਚ ਕਰਮਚਾਰੀਆਂ ਦੀ ਮਿਲੀਭੁਗਤ ਦਾ ਪਤਾ ਲੱਗਣ 'ਤੇ ਸਖਤ ਕਾਰਵਾਈ ਕਰਨ ਦੀ ਤਾਕੀਦ ਕੀਤੀ ਅਤੇ ਸਹਿਰ ਵਾਸੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਸੇ ਦਾ ਕਾਰੋਬਾਰ ਕਰਦਾ ਹੈ ਜਾਂ ਕੋਈ ਹੋਰ ਗੈਰ ਕਾਨੂੰਨੀ ਧੰਦਾ ਕਰਦਾ ਹੈ ਤਾਂ ਉਸਦੀ ਇਤਲਾਹ ਬਿਨਾਂ ਕਿਸੇ ਡਰ-ਭੈਅ ਤੋ ਪੁਲਿਸ ਨੂੰ ਦੇ ਸਕਦੇ ਹਨ।
ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਮੋਕੇ ਐਡੀਸਨਲ ਇੰਸਪੈਕਟਰ ਗੁਰਪ੍ਰੀਤ ਕੌਰ ਮਾਨ, ਮੁੱਖ ਮੁਨਸੀ ਜਸਪਾਲ ਸਰਮਾਂ, ਏ.ਐਸ.ਆਈ ਅੰਮਿਤਪਾਲ ਸਿੰਘ, ਕੁਲਦੀਪ ਸਿੰਘ, ਟਰੈਫਿਕ ਇੰਚਾਰਜ ਹਰਮੇਲ ਸਿੰਘ, ਕਸ਼ਮੀਰ ਸਿੰਘ, ਸਤਨਾਮ ਸਿੰਘ ਜਗਦੀਪ ਸਿੰਘ, ਰੁਪਿੰਦਰ ਸਿੰਘ ਨਛੱਤਰ ਸਿੰਘ, ਕੱਤਰ ਸਿੰਘ, ਸੋਹਣ ਸਿੰਘ ਆਦਿ ਹਾਜਰ ਸਨ।