ਮਾਲ ਵਿਭਾਗ ਦੇ ਅਧਿਕਾਰੀਆਂ ਵਲੋਂ ਅਣਮਿਥੇ ਸਮੇਂ ਲਈ ਹੜਤਾਲ ਕਰਨ ਨਾਲ ਲੋਕ ਪਰੇਸ਼ਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

200 ਕਿਲੋਮੀਟਰ ਦੂਰੀ ਤੈਅ ਕਰ ਕੇ ਫ਼ਿਰੋਜ਼ਪੁਰ ਤੋਂ ਰਜਿਸਟਰੀ ਕਰਾਉਣ ਆਏ ਵਿਆਕਤੀ ਪਰਤੇ ਵਾਪਸ ਸਰਦੂਲਗੜ੍ਹ ਅਤੇ ਝੁਨੀਰ ਤਹਿਸੀਲ ਦਾ ਕੰਮ ਰਿਹਾ ਪੂਰਨ ਬੰਦ

1

ਸਰਦੂਲਗੜ੍ਹ, 30 ਜੂਨ (ਵਿਨੋਦ ਜੈਨ) : ਪੰਜਾਬ ਰਵਨਿਊ ਆਫਿਸਰ ਐਸੋਸੀਏਸ਼ਨ ਦੇ ਸੱਦੇ ਤੇ ਮਾਲ ਵਿਭਾਗ ਦੇ ਅਧਿਕਾਰੀਆ,ਤਹੀਸਲਦਾਰਾ ਅਤੇ ਨਾਇਬ ਤਹੀਸਲਦਾਰਾ ਵੱਲੋ ਅਣਮਿਥੇ ਸਮੇਂ ਲਈ ਹੜਤਾਲ ਕਰਨ ਨਾਲ ਲੋਕ ਤਹੀਸੀਲਾ ਵਿੱਚ ਪਰੇਸ਼ਾਨ ਹੋ ਰਹੇ ਹਨ। ਹੜਤਾਲ ਕਾਰਨ ਲੋਕ ਕਈ ਕਈ ਕਿਲੋਮੀਟਰ ਤੋ ਦੂਰੀ ਤੋ ਆਕੇ ਵਾਪਿਸ ਮੁੜ ਰਹੇ ਹਨ ਜਿਸ ਕਾਰਨ ਉਨ੍ਹਾ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


 17 ਜੂਨ 2020 ਨੂੰ ਲੁਧਿਆਣਾ ਦੇ ਤਹੀਸਲਦਾਰ ਜਗਸੀਰ ਸਿੰਘ ਤੇ ਵਿਜੀਲੈਂਸ ਵਿਭਾਗ ਲੁਧਿਆਣਾ ਵੱਲੋ ਗਲਤ ਤਰੀਕੇ ਅਤੇ ਧੱਕੇ ਨਾਲ ਐਫ.ਆਈ.ਆਰ ਵਿੱਚ ਨਾਮਜਦ ਕਰਨ ਦੇ ਵਿਰੋਧ ਵਿੱਚ ਪੰਜਾਬ ਭਰ ਵਿੱਚ ਹੜਤਾਲ ਕੀਤੀ ਗਈ ਹੈ ਜਿਸ ਕਾਰਨ ਅੱਜ ਮੰਗਲਵਾਰ ਨੂੰ ਸਰਦੂਲਗੜ੍ਹ ਸਬ ਡਵੀਜਨ ਵਿੱਚ ਵੀ ਤਹੀਸਲਦਾਰਾ ਅਤੇ ਨਾਇਬ ਤਹੀਸਲਦਾਰਾ ਵੱਲੋ ਸਰਦੂਲਗੜ੍ਹ ਅਤੇ ਝੁਨੀਰ ਤਹੀਸੀਲਾਂ ਵਿੱਚ ਪੂਰਨ ਤੋਰ ਤੇ ਕੰਮ ਬੰਦ ਰੱਖਿਆ ਜਿਸ ਕਾਰਨ ਲੋਕਾ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।


 ਤਹੀਸਲ ਸਰਦੂਲਗੜ੍ਹ ਵਿੱਚ 200 ਕਿਲੋਮੀਟਰ ਦੂਰੀ ਤਹਿ ਕਰਕੇ ਫਿਰੋਜਪੁਰ ਤੋ ਰਜਿਸਟਰੀ ਕਰਾਉਣ ਆਏ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾ ਨੇ ਪਿੰਡ ਲੋਹਗੜ੍ਹ ਵਿਖੇ ਜਮੀਨ ਵੇਚੀ ਸੀ ਜਿਸ ਦੀ ਅੱਜ ਉਹ ਰਜਿਸਟਰੀ ਕਰਾਉਣ ਆਏ ਸਨ  ਪਰੂੰਤ ਤਹੀਸਲਦਾਰਾ ਦੀ ਹੜਤਾਲ ਹੋਣ ਕਾਰਨ ਉਨ੍ਹਾ ਨੂੰ ਵਾਪਿਸ ਜਾਣਾ ਪੈ ਰਿਹਾ ਹੈ ਉਨ੍ਹਾ ਨੇ ਕਿਹਾ ਜਿਸ ਕਾਰਨ ਉਨ੍ਹਾ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਇਸ ਤਰ੍ਹਾ ਹੀ ਪਿੰਡ ਲੋਹਗੜ੍ਹ ਦੇ ਵਾਸੀ ਬਲਵਿੰਦਰ ਸਿੰਘ ਕਾਲਾ ਨੇ ਦੱਸਿਆਂ ਕਿ ਉਹ ਵੀ ਆਪਣੀ ਰਜਿਸਟਰੀ ਕਰਾਉਣ ਲਈ ਆਏ ਸਨ ਪਰ ਹੜਤਾਲ ਹੋਣ ਕਾਰਨ ਉਹ ਵਾਪਿਸ ਜਾ ਰਹੇ ਹਨ।

ਹੜਤਾਲ ਕਾਰਨ ਸਭ ਨੂੰ ਵਾਪਸ ਮੋੜਨਾ ਪਿਆ : ਬੰਸਲ

ਇਸ ਸਬੰਧ ਵਿਚ ਐਡਵੋਕੇਟ ਭੂਸ਼ਨ ਕੁਮਾਰ ਬਾਂਸਲ ਨੇ ਦਸਿਆ ਕਿ ਉਨ੍ਹਾ ਦੇ ਕੋਲ ਅੱਜ ਤਕਰੀਬਨ 9 ਤੋ 10 ਵਸੀਕੇ ਤਸਦੀਕ ਲਈ ਆਏ ਸਨ ਪਰੰਤੂ ਹੜਤਾਲ ਹੋਣ ਕਾਰਨ ਸਭ ਨੂੰ ਵਾਪਿਸ ਮੋੜਨਾ ਪਿਆ ਜਿਸ ਕਾਰਨ ਲੋਕਾ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਲੋਕਾ ਨੇ ਮੰਗ ਕੀਤੀ ਹੈ ਕਿ ਸਰਕਾਰ ਇਸ ਮਸਲੇ ਦਾ ਹੱਲ ਛੇਤੀ ਕਰੇ ਤਾਕਿ ਲੋਕਾ ਨੂੰ ਪਰੇਸ਼ਾਨੀ ਤੋ ਛੁਟਕਾਰਾ ਮਿਲ ਸਕੇ।



ਸਿਖਰਲੇ ਅਧਿਕਾਰੀਆਂ ਨਾਲ ਹੋਈ ਮੀਟਿੰਗ

ਜਦ ਇਸ ਸਬੰਧ ਵਿਚ ਨਾਇਬ ਤਹੀਸਲਦਾਰ  ਸਰਦੂਲਗੜ੍ਹ ਉਮ ਪ੍ਰਕਾਸ਼ ਜਿੰਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾ ਨੇ ਕਿਹਾ ਕਿ ਲੁਧਿਆਣਾ ਪੂਰਬੀ ਦੇ ਤਹੀਸਲਦਾਰ ਜਗਸੀਰ ਸਿੰਘ ਨੂੰ ਗਲਤ ਢੰਗ ਨਾਲ ਫਸਾਉਣ ਤੇ ਯੂਨੀਅਨ ਵੱਲੋ ਹੜਤਾਲ ਕੀਤੀ ਗਈ ਹੈ ਉਨ੍ਹਾ ਨੇ ਕਿਹਾ ਕਿ ਉੱਚ ਅਧਿਕਾਰੀਆ ਨਾਲ ਯੂਨੀਅਨ ਦੀ ਮੀਟਿੰਗ ਹੈ ਉਸ ਤੋ ਬਾਅਦ ਹੀ ਕੋਈ ਪਤਾ ਚਲੇਗਾ ਕਿ ਹੜਤਾਲ ਖੁਲ੍ਹਦੀ ਹੈ ਜਾਂ ਨਹੀ।