ਸੀ.ਪੀ.ਆਈ. ਐਮ. ਨੇ ਪ੍ਰਧਾਨ ਮੰਤਰੀ ਦਾ ਪੂਤਲਾ ਫੂਕਿਆ ਅਤੇ ਕੀਤੀ ਰੋਸ ਰੈਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੀ.ਪੀ.ਆਈ. ਐਮ. ਨੇ ਪ੍ਰਧਾਨ ਮੰਤਰੀ ਦਾ ਪੂਤਲਾ ਫੂਕਿਆ ਅਤੇ ਕੀਤੀ ਰੋਸ ਰੈਲੀ

ਐਸਡੀਐਮ ਦਫ਼ਤਰ ਦੇ ਗੇਟ ਅੱਗੇ ਧਰਨਕਾਰੀਆਂ ਨੂੰ ਧਰਨਾ ਖ਼ਤਮ ਕਰਨ ਲਈ ਕਹਿੰਦੇ ਹੋਏ ਨਾਇਬ ਤਹਿਸੀਲਦਾਰ ਪੁਨੀਤ ਬਾਂਸਲ।

ਖਰੜ, 29 ਜੂਨ (ਪੰਕਜ ਚੱਢਾ) : ਹਿੰਦ ਕਮਿਊਨਿਸਟੀ ਪਾਰਟੀ –ਮਾਰਕਸਵਾਦੀ  ਤਹਿਸੀਲ ਖਰੜ ਦੇ ਸਾਥੀ ਕੁਲਦੀਪ ਸਿੰਘ ਅਤੇ ਬਲਬੀਰ ਸਿੰਘ ਮੁਸਾਫਿਰ ਤਹਿਸੀਲ ਸਕੱਤਰ ਦੀ ਅਗਵਾਈ ਵਿਚ ਡੀਜ਼ਲ ਅਤੇ ਪੈਟਰੋਲ ਦੀਆਂ ਵਧੀਆਂ ਕੀਤਾਂ ਦੇ ਖਿਲਾਫ ਪ੍ਰਧਾਨ ਮੰਦਰੀ ਅਤੇ ਪੈਟਰੌਲੀਅਮ ਕੇਦਰੀ ਮੰਤਰੀ ਦਾ ਪੂਤਲਾ ਸਾੜਿਆ ਅਤੇ ਐਸ.ਡੀ.ਐਮ.ਦਫਤਰ ਦੇ ਗੇਟ ਅੱਗੇ ਬਾਹਰ ਸੜਕ ਤੇ ਰੋਸ ਰੈਲੀ ਕੀਤੀ ਗਈ।

ਰੋਸ ਰੈਲੀ ਨੂੰ ਸੰਬੋਧਨ ਕਰਦਿਆ ਆਸਾ ਰਾਣਾ ਜਨਰਲ ਸਕੱਤਰ ਜਨਵਾਦੀ ਇਸਤਰੀ ਸਭਾ ਪੰਜਾਬ, ਯੋਗ ਰਾਜ, ਦਿਨੇਸ਼ ਪ੍ਰਸ਼ਾਦ, ਸੋਹਣ ਸਿੰਘ, ਪਰਮਜੀਤ ਸਿੰਘ ਖਿਜਰਾਬਦ, ਲਾਭ ਸਿੰਘ, ਹਰਨਾਮ ਸਿੰਘ ਡੱਲਾ, ਸਹਿਨਾਜ਼ ਗੌਰਖੀ, ਸੰਦੀਪ ਮਾਜਰੀ, ਸਾਥੀ ਚੰਦਰ ਸੇਖਰ ਵੀ ਇਸ ਰੈਲੀ ਵਿਚ ਸ਼ਾਮਲ ਹੋਏ। ਆਗੂਆਂ ਨੇ ਕਿਹਾ ਕਿ 21 ਦਿਨਾਂ ਤੋਂ ਡੀਜ਼ਲ, ਪੈਟਰੋਲ ਦੀਆਂ ਵਧਾਈਆਂ ਜਾ ਰਹੀਆਂ ਕੀਮਤਾਂ ਅਤੇ ਆਮ ਜਨਤਾ ਤੇ ਠੋਸੇ ਜਾ ਰਹੇ ਟੈਕਸਾਂ ਰਾਹੀਂ ਲੋਕਾਂ ਦੀ ਜੇਬ ਤੇ ਮਾਰੇ ਜਾ ਰਹੇ ਡਾਕੇ ਦੀ ਸਖਤ ਨਿਖੇਧੀ ਕੀਤੀ।

 ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੁੱਪ ਰਹਿਕ ੇ ਸਰਕਾਰ ਦੀ ਲੁੱਟ ਦੇ ਸ਼ਿਕਾਰ ਹੋਣ ਦੀ ਬਿਜਾਏ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਆਪਣੀ ਅਵਾਜ਼ ਬੁਲੰਦ ਕਰਨ। ਖਰੜ ਪ੍ਰਸ਼ਾਸ਼ਨ ਵਲੋਂ ਨਾਇਬ ਤਹਿਸੀਲਦਾਰ ਪੁਨੀਤ ਬਾਂਸਲ ਨੇ ਮੌਕੇ ਤੇ ਧਰਨਾਕਾਰੀਆਂ ਨੂੰ ਕਿਹਾ ਕਿ ਇਹ ਧਰਨਾ ਤੁੰਰਤ ਖਤਮ ਕਰ ਦੇਣ।

ਕੋਈ ਸੋਸਲ ਡਿਸਟੈਸ ਨਹੀਂ ਰੱਖ ਰਹੇ ਅਤੇ 144 ਦਫਾ ਦੀ ਉਲੰਘਣਾ ਕਰ ਰਹੇ ਹਨ। ਥਾਣਾ ਸਿਟੀ ਖਰੜ ਦੇ ਐਸ.ਐਚ.ਓ.ਇੰਸਪੈਕਟਰ ਭਗਵੰਤ ਸਿੰਘ ਸਮੇਤ ਹੋਰ ਪੁਲਿਸ ਕਰਮਚਾਰੀ ਮੌਕੇ ਤੇ ਹਾਜ਼ਰ ਸਨ।