ਮੇਰੀ ਲੜਾਈ ਕਿਸੇ ਵਿਅਕਤੀ ਨਾਲ ਨਹੀਂ ਸਗੋਂ ਲੁੱਟ ਨਾਲ ਹੈ: ਬਲਵਿੰਦਰ ਸਿੰਘ ਜਿੰਦੂ

ਏਜੰਸੀ

ਖ਼ਬਰਾਂ, ਪੰਜਾਬ

ਜਦੋਂ ਕੋਈ ਵਿਅਕਤੀ ਡਾਕਟਰ ਬਣਦਾ ਹੈ ਤਾਂ ਉਹ ਸਹੁੰ ਖਾਂਦਾ ਹੈ ਕਿ ਉਹ ਮਰੀਜ਼ਾਂ...

Medical Store Guru Nanak Modikhana Government of Punjab

ਲੁਧਿਆਣਾ: ਲੁਧਿਆਣਾ ਵਿਚ ਸਥਿਤ ਗੁਰੂ ਨਾਨਕ ਮੋਦੀਖਾਨਾ ਹੁਣ ਵਿਵਾਦਾਂ ਵਿਚ ਪੂਰੀ ਤਰ੍ਹਾਂ ਘਿਰ ਚੁੱਕਿਆ ਹੈ। ਮੋਦੀਖਾਨੇ ਦੇ ਸੇਵਾਦਾਰ ਵੱਲੋਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦਵਾਈਆਂ ਦੇ ਅਸਲ ਅਤੇ ਬਜ਼ਾਰ ਦੇ ਰੇਟਾਂ ਬਾਰੇ ਜਾਣੂ ਕਰਵਾਇਆ ਗਿਆ ਸੀ। ਉਹਨਾਂ ਨੂੰ ਕਈ ਮੈਡੀਕਲ ਦੁਕਾਨਦਾਰਾਂ ਤੇ ਕੰਪਨੀਆਂ ਦੇ ਮਾਲਕਾਂ ਨੇ ਟਿੱਪਣੀਆਂ ਵੀ ਕੀਤੀਆਂ ਹਨ। 

ਡਾਕਟਰਾਂ ਅਤੇ ਕੰਪਨੀ ਮਾਲਕਾਂ ਦਾ ਕਹਿਣਾ ਹੈ ਕਿ ਬਲਵਿੰਦਰ ਸਿੰਘ ਨੂੰ ਐਲੋਪੈਥਿਕ ਅਤੇ ਜੈਨੇਰਿਕ ਦਵਾਈਆਂ ਦਾ ਕੋਈ ਗਿਆਨ ਨਹੀਂ ਹੈ। ਇਸ ਲਈ ਉਹ ਗਲਤ ਜਾਣਕਾਰੀ ਲੋਕਾਂ ਵਿਚ ਫੈਲਾ ਕੇ ਉਹਨਾਂ ਨੂੰ ਗੁੰਮਰਾਹ ਨਾ ਕਰਨ। ਇਸ ਬਾਬਤ ਸਪੋਕਸਮੈਨ ਟੀਮ ਵੱਲੋਂ ਬਲਵਿੰਦਰ ਸਿੰਘ ਜਿੰਦੂ ਨਾਲ ਗੱਲਬਾਤੀ ਕੀਤੀ ਗਈ। ਬਲਵਿੰਦਰ ਸਿੰਘ ਜਿੰਦੂ ਨੇ ਦਸਿਆ ਕਿ ਜੈਨੇਰਿਕ ਤੇ ਐਲੋਪੈਥਿਕ ਦਾ ਤਾਂ ਮਸਲਾ ਹੀ ਨਹੀਂ ਹੈ।

ਮੁੱਖ ਗੱਲ ਇਹ ਹੈ ਕਿ 10 ਰੁਪਏ ਦਵਾਈ ਦਾ ਪੱਤਾ 110 ’ਚ ਕਿਉਂ ਵੇਚ ਰਹੇ ਨੇ। ਜੇ ਜੈਨੇਰਿਕ ਦਵਾਈਆਂ ਇੰਨੀਆਂ ਮਹਿੰਗੀਆਂ ਹਨ ਤੇ ਇਹ ਹੈ ਵੀ ਘਟ, ਫਿਰ ਮੋਦੀ ਸਰਕਾਰ ਨੇ ਥਾਂ ਥਾਂ ਇਹਨਾਂ ਦਵਾਈਆਂ ਦੇ ਸਟੋਰ ਖੋਲ੍ਹੇ ਹਨ। ਇਸ ਦੇ ਲਈ ਸਪੈਸ਼ਲ ਦੁਕਾਨਾਂ ਖੋਲ੍ਹੀਆਂ ਗਈਆਂ ਹਨ। ਕੀ ਮੋਦੀ ਸਰਕਾਰ ਨੇ ਇਹ ਗਲਤ ਕੀਤਾ ਹੈ? ਉਹਨਾਂ ਦਾ ਇਹੀ ਮੁੱਦਾ ਹੈ ਕਿ ਘਟ ਰੇਟ ਵਾਲੀ ਦਵਾਈ ਲੋਕਾਂ ਵਿਚ 10 ਗੁਣਾ ਜ਼ਿਆਦਾ ਰੇਟ ਤੇ ਕਿਉਂ ਵਿਕ ਰਹੀ ਹੈ, ਲੋਕਾਂ ਨੂੰ ਬੁਰੀ ਤਰ੍ਹਾਂ ਲੁਟਿਆ ਜਾ ਰਿਹਾ ਹੈ।

ਉਹਨਾਂ ਨੇ ਦਵਾਈਆਂ ਵੇਚਣ ਨੂੰ ਕਿਹਾ ਕਿ ਉਹਨਾਂ ਨੇ ਦਵਾਈਆਂ ਦੇ ਪੱਤਿਆਂ ਤੇ ਜੈਨੇਰਿਕ ਤੇ ਐਲੋਪੈਥਿਕ ਦਾ ਟੈਗ ਨਹੀਂ ਲਵਾਇਆ ਤੇ ਇਸੇ ਵਿਚ ਹੀ ਸਾਰਾ ਘਪਲਾ ਹੈ। ਇਹਨਾਂ ਦੀ ਪਹਿਚਾਣ ਲਿਖੀ ਜਾਵੇ ਤੇ ਇਸ ਨੂੰ ਵੱਖ-ਵੱਖ ਦਿਖਾਇਆ ਜਾਵੇ। ਜੇ ਜੈਨੇਰਿਕ ਦਵਾਈਆਂ ਕਾਮਯਾਬ ਨਹੀਂ ਹਨ ਤਾਂ ਇਸ ਨੂੰ ਵੇਚਿਆ ਕਿਉਂ ਲਿਆਂਦਾ ਜਾਂਦਾ ਹੈ ਤੇ ਇਹਨਾਂ ਦੀ ਸਪਲਾਈ ਦੁਕਾਨਾਂ ਤੇ ਕਿਉਂ ਕੀਤੀ ਜਾਂਦੀ ਹੈ?

ਹਾਈਕੋਰਟ ਦਾ ਹੁਕਮ ਹੁੰਦਾ ਹੈ ਕਿ ਪਰਚੀ ਤੇ ਸਾਲਟ ਲਿਖਣਾ ਹੈ ਪਰ ਡਾਕਟਰ ਪਰਚੀ ਤੇ ਸਾਲਟ ਨਹੀਂ ਸਗੋਂ ਦਵਾਈ ਦਾ ਨਾਮ ਤੇ ਬ੍ਰੈਂਡ ਲਿਖਦੇ ਹਨ। ਇਹ ਇਸ ਲਈ ਲਿਖਦੇ ਹਨ ਕਿਉਂ ਕਿ ਐਮਆਰ ਤੇ ਡਾਕਟਰਾਂ ਵਿਚ ਆਪਸੀ ਗੱਲਬਾਤ ਹੁੰਦੀ ਹੈ ਤੇ ਉਹ ਆਪਸ ਵਿਚ ਹੀ ਸੌਦਾ ਕਰ ਲੈਂਦੇ ਹਨ ਤੇ ਲੋਕਾਂ ਨੂੰ ਪਤਾ ਵੀ ਨਹੀਂ ਲੱਗਣ ਦਿੰਦੇ ਕਿ ਉਹਨਾਂ ਨੇ ਘਪਲੇ ਦੀ ਤਿਆਰੀ ਕਰ ਲਈ ਹੈ।

ਜਦੋਂ ਕੋਈ ਵਿਅਕਤੀ ਡਾਕਟਰ ਬਣਦਾ ਹੈ ਤਾਂ ਉਹ ਸਹੁੰ ਖਾਂਦਾ ਹੈ ਕਿ ਉਹ ਮਰੀਜ਼ਾਂ ਦੀ ਦੇਖਭਾਲ ਕਰੇਗਾ ਪਰ ਉਹ ਤਾਂ ਉਲਟਾ ਮਰੀਜ਼ਾਂ ਦੀ ਛਿੱਲ ਲਾਹੁੰਦਾ ਹੈ। ਅੱਜ ਕੱਲ੍ਹ ਦੇ ਡਾਕਟਰਾਂ ਨੇ ਤਾਂ ਅਪਣੀਆਂ ਹੀ ਫੈਕਟਰੀਆਂ ਖੋਲ੍ਹੀਆਂ ਹੋਈਆਂ ਹਨ, ਆਪਣੀਆਂ ਹੀ ਦਵਾਈਆਂ ਹੁੰਦੀਆਂ ਹਨ, ਆਪ ਹੀ ਤਿਆਰ ਕਰਦੇ ਹਨ ਤੇ ਆਪ ਹੀ ਕੈਮਿਸਟ ਬਿਠਾ ਦਿੰਦੇ ਹਨ। 

ਬਲਵਿੰਦਰ ਜਿੰਦੂ ਨੇ ਅੱਗੇ ਦਸਿਆ ਕਿ ਉਹ ਸਿਰਫ ਸੱਚ ਦਾ ਨਾਅਰਾ ਮਾਰ ਰਹੇ ਹਨ ਕਿਉਂ ਕਿ ਅੱਜ ਦੁਨੀਆ ਤੋਂ ਇਮਾਨਦਾਰੀ ਤੇ ਇਨਸਾਨੀਅਤ ਖਤਮ ਹੁੰਦੀ ਜਾ ਰਹੀ ਹੈ। ਹੁਣ ਤਾਂ ਇਹਨਾਂ ਦਵਾਈਆਂ ਦੀ ਸਪਲਾਈ ਵੀ ਰੋਕ ਦਿੱਤੀ ਗਈ ਹੈ। ਦਵਾਈਆਂ ਦੀ ਸਪਲਾਈ ਰੋਕਣ ਲਈ ਮੇਲ, ਐਫਆਈਆਰ, ਸ਼ਿਕਾਇਤ ਹੋਰ ਪਤਾ ਨਹੀਂ ਕੀ ਕੀ ਹੱਥਕੰਡੇ ਵਰਤੇ ਜਾ ਰਹੇ ਹਨ।

ਉਹਨਾਂ ਦੀ ਇਸ ਕੋਸ਼ਿਸ਼ ਨਾਲ ਹੁਣ ਪੰਜਾਬ ਦੀ ਨੌਜਵਾਨੀ ਜਾਗ ਗਈ ਹੈ ਤੇ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਇੱਥੇ ਕਿੰਨਾ ਘਪਲਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਇਸ ਲੜਾਈ ਵਿਚ ਉਹਨਾਂ ਦਾ ਸਾਥ ਦੇਣ ਤਾਂ ਜੋ ਲੁੱਟ ਨੂੰ ਖ਼ਤਮ ਕੀਤਾ ਜਾ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।