ਪੰਜਾਬ 'ਚ ਕਰੋਨਾ ਕੇਸਾਂ ਨੇ ਫੜੀ ਰਫ਼ਤਾਰ, ਮੌਤਾਂ ਦੀ ਗਿਣਤੀ ਹੋਈ 138

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੱਲ ਸੋਮਵਾਰ ਨੂੰ ਸੂਬੇ ਵਿਚ ਕਰੋਨਾ ਵਾਇਰਸ ਕਾਰਨ ਪੰਜ ਹੋਰ ਲੋਕਾਂ ਨੇ ਆਪਣੀ ਜਾਨ ਗੁਆਈ ਹੈ।

Covid19

ਚੰਡੀਗੜ੍ਹ : ਪੰਜਾਬ ਵਿਚ ਲਗਾਤਾਰ ਕਰੋਨਾ ਕੇਸਾਂ ਦੀ ਗਿਣਤੀ ਵਿਚ ਬਢੋਤਰੀ ਹੋ ਰਹੀ ਹੈ। ਇਸ ਤਰ੍ਹਾਂ ਕੱਲ ਸੋਮਵਾਰ ਨੂੰ ਸੂਬੇ ਵਿਚ ਕਰੋਨਾ ਵਾਇਰਸ ਕਾਰਨ ਪੰਜ ਹੋਰ ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਜਿਸ ਤੋਂ ਬਾਅਦ ਪੰਜਾਬ ਵਿਚ ਕਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 138 ਹੋ ਗਈ ਹੈ। ਜ਼ਿਕਰਯੋਗ ਹੈ ਕਿ ਹੁਣ ਸੁਗਰੂਰ ਦੇ ਵਿੱਚ ਕਰੋਨਾ ਕੇਸਾਂ ਨੇ ਤੇਜ਼ੀ ਫੜਨੀ ਸ਼ੁਰੂ ਕੀਤੀ ਹੈ

ਅਤੇ ਉੱਥੇ ਹੀ ਅਮ੍ਰਿੰਤਸਰ ਅਤੇ ਜਲੰਧਰ ਵਿਚ ਕਰੋਨਾ ਕੇਸਾਂ ਦੀ ਗਿਣਤੀ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ। ਉਧਰ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸੂਬੇ ਵਿਚ ਹੁਣ ਤੱਕ 2,94,448 ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ 5418 ਲੋਕਾਂ ਦੀ ਰਿਪੋਰਟ ਪੌਜਟਿਵ ਆਈ ਹੈ। ਇਸ ਦੇ ਨਾਲ ਹੀ ਰਾਹਤ ਦੀ ਗੱਲ ਇਹ ਵੀ ਹੈ ਕਿ ਹੁਣ ਤੱਕ ਸੂਬੇ ਵਿਚ 3764 ਮਰੀਜ਼ਾਂ ਨੇ ਕਰੋਨਾ ਵਾਇਰਸ ਨੂੰ ਮਾਤ ਦੇਣ ਤੋਂ ਬਾਅਦ ਸਿਹਤਯਾਬ ਹੋ ਚੁੱਕੇ ਹਨ।

ਦੱਸ ਦੱਈਏ ਕਿ ਪੰਜਾਬ ਵਿਚ 202 ਨਵੇਂ ਕੇਸ ਦਰਜ਼ ਕੀਤੇ ਗਏ ਹਨ। ਜਿਨ੍ਹਾਂ ਵਿਚੋਂ 60 ਕੇਸ ਇਕੱਲੇ ਸੰਗਰੂਰ ਵਿਚੋਂ ਹੀ ਦਰਜ਼ ਹੋਏ ਹਨ ਅਤੇ ਇਨ੍ਹਾਂ ਵਿਚ ਵਿਦੇਸ਼ਾਂ ਤੋਂ ਪਰਤਿਆ ਇਕ ਵਿਅਕਤੀ ਵੀ ਸਾਮਿਲ ਹੈ। ਉੱਥੇ ਹੀ ਪਟਿਆਲਾ ਇਸ ਸਮੇਂ ਦੂਜੇ ਨੰਬਰ ਤੇ ਹੈ ਜਿੱਥੇ 45 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ।  ਇਸੇ ਤਰ੍ਹਾਂ, ਅੰਮ੍ਰਿਤਸਰ ਵਿਚ 21 ਤੇ ਲੁਧਿਆਣਾ ਵਿੱਚ 14 ਨਵੇਂ ਕੇਸ ਆਏ ਹਨ।

ਮੁਹਾਲੀ ’ਚ ਚਾਰ ਕੇਸ ਨਵੇਂ ਹਨ ਜਿਸ ’ਚੋਂ ਇੱਕ ਵਿਅਕਤੀ ਮੁੰਬਈ ਤੋਂ ਹਾਲ ਹੀ ਵਿੱਚ ਪਰਤਿਆ ਹੈ। ਨਵਾਂ ਸ਼ਹਿਰ ਵਿੱਚ ਵਿਦੇਸ਼ ਤੋਂ ਪਰਤੇ 10 ਨਵੇਂ ਕੇਸ ਆਏ ਹਨ। ਬਠਿੰਡਾ ਜ਼ਿਲ੍ਹੇ ਵਿਚ ਵੀ ਇੱਕ ਨਵਾਂ ਕੇਸ ਆ ਗਿਆ ਹੈ ਜਦੋਂ ਕਿ ਮਾਨਸਾ ਜ਼ਿਲ੍ਹੇ ਵਿਚ ਬਿਹਾਰ ਤੋਂ ਆਏ ਦੋ ਮਜ਼ਦੂਰ ਪੌਜਟਿਵ ਨਿਕਲੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।