ਕਰੋਨਾ ਤੋਂ ਬਚਣ ਲਈ ਬੱਚਿਆਂ ਨੇ ਲੱਭਿਆ ਇਹ ਤਰੀਕਾ, ਲੋਕ ਕਰ ਰਹੇ ਨੇ ਪ੍ਰਸੰਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਜ਼ਿਲ੍ਹੇ ਫਾਜਿਲਕਾ ਦੇ ਸ਼ਹਿਰ ਅਬੋਹਰ ਦੇ ਛੋਟੇ – ਛੋਟੇ ਬੱਚਿਆਂ ਨੇ ਇਕ ਕਮਾਲ ਦੀ ਖੋਜ ਕੀਤੀ ਹੈ, ਜਿਸ ਨੂੰ ਦੇਖ ਲੋਕ ਬੱਚਿਆਂ ਤੇ ਮਾਣ ਵੀ ਮਹਿਸੂਸ ਕਰ ਰਹੇ ਹਨ।

Photo

ਫਾਜ਼ਿਲਕਾ : ਪੰਜਾਬ ਦੇ ਜ਼ਿਲ੍ਹੇ ਫਾਜਿਲਕਾ ਦੇ ਸ਼ਹਿਰ ਅਬੋਹਰ ਦੇ ਛੋਟੇ – ਛੋਟੇ ਬੱਚਿਆਂ ਨੇ ਇਕ ਕਮਾਲ ਦੀ ਖੋਜ ਕੀਤੀ ਹੈ, ਜਿਸ ਨੂੰ ਦੇਖ ਅਤੇ ਸੁਣ ਵਾਲੇ ਹੈਰਾਨ ਹੋਣ ਦੇ ਨਾਲ-ਨਾਲ ਇਨ੍ਹਾਂ ਬੱਚਿਆਂ ਤੇ ਮਾਣ ਵੀ ਮਹਿਸੂਸ ਕਰ ਰਹੇ ਹਨ। ਦਰਅਸਲ ਇਨ੍ਹਾਂ ਬੱਚਿਆਂ ਵੱਲੋਂ ਇਕ ਡਵਾਈਸ ਤਿਆਰ ਕੀਤੀ ਗਈ ਹੈ, ਜਿਸ ਤਹਿਤ ਕਮਰੇ ਦੇ ਅੰਦਰ ਜਾਣ ਤੇ ਲਾਈਟ ਆਪਣੇ ਆਪ ਜਗ ਅਤੇ ਕਮਰੇ ਤੋਂ ਬਾਹਰ ਆਉਂਣ ਤੇ ਲਾਈਟ ਆਪਣੇ ਆਪ ਬੁਝ ਜਾਂਦੀ ਹੈ।

ਦੱਸ ਦੱਈਏ ਕਿ ਇਨ੍ਹਾਂ ਬੱਚਿਆਂ ਦੇ ਦਿਮਾਗ ਵਿਚ ਇਸ ਡਿਵਾਇਸ ਨੂੰ ਬਣਾਉਂਣ ਦਾ ਫੁਰਨਾ ਕਰੋਨਾ ਵਾਇਰਸ ਦੇ ਬਚਾਅ ਲਈ ਦੱਸੇ ਗਏ ਤਰੀਕਿਆਂ ਨੂੰ ਸੁਣ ਕੇ ਫੁਰਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਨੂੰ ਹੁਣ ਬੂਰ ਪੈ ਗਿਆ ਹੈ। ਇਸ ਬਾਰੇ 9ਵੀਂ ਜਮਾਤ ‘ਚ ਪੜ੍ਹਦੇ ਅਸੀਮ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਇਸ ਖੋਜ ਦੇ ਪਿਛੇ ਦਾ ਕਾਰਣ ਵੀ ਇਹੀ ਰਿਹਾ ਹੈ। ਅਸੀਮ ਨੇ ਕਿਹਾ ਕਿ ਕੋਰੋਨਾ ਦੇ ਪ੍ਰਸਾਰ ਤੋਂ ਬਚਣ ਲਈ ਕੁਝ ਅਜਿਹਾ ਬਣਾਉਣ ਦੀ ਲੋੜ ਸੀ ਜਿਸ ਨਾਲ ਲਾਇਟ ਚਾਲੂ ਕਰਨ ਲਈ ਸਵਿਚ ਨੂੰ ਹੱਥ ਨਾ ਲਾਉਣਾ ਪਵੇ।

ਉਨ੍ਹਾਂ ਕਿਹਾ ਕਿ ਅਸੀਂ ਸੈਂਸਰ ਲਾ ਕੇ ਇਸ ਡਿਵਾਈਸ ਨੂੰ ਤਿਆਰ ਕੀਤਾ ਹੈ ਤੇ ਇਸੇ ਤਰੀਕੇ ਨਾਲ ਅਸੀਂ ਇੱਕ ਡਸਟਬਿਨ ਵੀ ਬਣਿਆ ਹੈ। ਉਧਰ ਅਸੀਮ ਦੇ ਛੋਟੇ ਭਰਾ ਪਰਮ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਇਸ ਤਰ੍ਹਾਂ ਦਾ ਕਰਨ ਬਾਰੇ ਸੋਚਿਆ ਤਾਂ ਸ਼ੁਰੂ ਵਿਚ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਉਸ ਨੇ ਇਹ ਵੀ ਦੱਸਿਆ ਕਿ ਬਿਨਾ ਹੱਥ ਪੈਰ ਲਾਏ ਖੁੱਲ੍ਹਣ ਵਾਲੇ ਡਸਟਬਿਨ ਤੋਂ ਅਸੀਂ ਇਸ ਦੀ ਸ਼ੁਰੂਆਤ ਕੀਤੀ ਹੈ।

ਦੱਸ ਦੱਈਏ ਕਿ ਇਸ ਸਮੇਂ ਪੂਰੇ ਦੇਸ਼ ਵਿਚ ਚੀਨ ਦੀਆਂ ਬਣੀਆਂ ਚੀਜਾਂ ਦੀ ਵਰਤੋ ਨਾ ਕਰਨ ਤੇ ਦੀ ਗੱਲ ਉਠ ਰਹੀ ਹੈ ਅਤੇ ਦੇਸ਼ ਵਿਚ ਬਣੀਆਂ ਚੀਜਾਂ ਦੀ ਹੀ ਵਰਤੋਂ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਅਜਿਹੇ ਵਿਚ ਇਨ੍ਹਾਂ ਬੱਚਿਆਂ ਵੱਲੋਂ ਕੀਤੀਆਂ ਜਾ ਰਹੀਆਂ ਇਨ੍ਹਾਂ ਖੋਜਾਂ ਨਾਲ ਲੋਕ ਇਨ੍ਹਾਂ ਦੀ ਪ੍ਰਸੰਸਾ ਕਰਨ ਦੇ ਨਾਲ ਨਾਲ ਇਨ੍ਹਾਂ ਤੇ ਫਕਰ ਵੀ ਮਹਿਸੂਸ ਕਰ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।