ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਿਆ ਬਾਦਲ ਪਰਿਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਲਾਹੀ ਬਾਣੀ ਦਾ ਆਨੰਦ ਮਾਣਿਆ ਗਿਆ ਅਤੇ ਸਰਬੱਤ ਦੇ ਭਲਾ ਦੀ ਕੀਤੀ

Badal family arrives at Sachkhand Sri Harmandir Sahib to pay obeisance

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) ਅਜ ਅੰਮ੍ਰਿਤਸਰ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ (Badal family arrives at Sachkhand Sri Harmandir Sahib to pay obeisance)  ਲਈ ਪਹੁੰਚੇ। ਇੱਥੇ ਉਹਨਾਂ ਨੇ ਗੁਰੂ ਘਰ ਮੱਥਾ ਟੇਕਿਆ, ਇਲਾਹੀ ਬਾਣੀ ਦਾ ਆਨੰਦ ਮਾਣਿਆ ਗਿਆ ਅਤੇ ਸਰਬੱਤ ਦੇ ਭਲਾ ਦੀ  (Badal family arrives at Sachkhand Sri Harmandir Sahib to pay obeisance)  ਅਰਦਾਸ ਕੀਤੀ।

ਇਸ ਮੌਕੇ ਗੱਲਬਾਤ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ (Badal family arrives at Sachkhand Sri Harmandir Sahib to pay obeisance)  ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਪੰਜਾਬ ਵਿਚ ਸਰਕਾਰ ਬਣਾਉਣ ਦੇ ਸੁਪਨੇ ਵੇਖ ਰਹੀ ਹੈ ਇਹੋ ਚਾਲ 2017 ਵਿਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰ ਚੱਲੀ ਸੀ ਜੋ ਅਜੇ ਤਕ ਕੋਈ ਵਾਅਦਾ ਪੂਰਾ ਨਹੀਂ ਕਰ ਪਾਏ।

ਆਮ ਆਦਮੀ ਪਾਰਟੀ ਜੋ ਕਿਸਾਨਾਂ ਦੇ ਹੱਕਾਂ ਦੀ ਗੱਲ ਕਰ ਰਹੀ ਹੈ ਉਸਨੇ ਕਿਸਾਨਾਂ ਦੀ ਸੰਘਰਸ਼ ਮੌਕੇ ਕੋਈ ਬਾਤ ਨਹੀ ਪੁੱਛੀ। ਪੰਜਾਬ ਦੀ ਜਨਤਾ ਅਤੇ ਕਿਸਾਨ ਭਾਈਚਾਰਾ ਭਲੀਭਾਂਤ ਇਹਨਾਂ ਗੱਲਾਂ ਤੋਂ ਜਾਣੂ ਹਨ ਉਹ ਅਜਿਹੇ ਝੂਠੇ ਝਾਂਸਿਆਂ ਵਿਚ ਆਉਣ ਵਾਲੇ ਨਹੀ ਹਨ। ਕਿਸਾਨੀ ਅੰਦੋਲਨ ਬਾਰੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਪ੍ਰਤੀ ਆਪਣਾ ਰਵੱਈਆ ਸਹੀ ਨਾ ਕੀਤਾ ਤਾਂ ਉਸਦਾ ਹਰ ਸੂਬੇ ਵਿਚ ਬੰਗਾਲ ਵਰਗਾ ਹਾਲ ਹੋਵੇਗਾ।

 

ਇਹ ਵੀ ਪੜ੍ਹੋ:  ਅਦਾਕਾਰ ਮੰਦਿਰਾ ਬੇਦੀ ਨੂੰ ਡੂੰਘਾ ਸਦਮਾ, ਪਤੀ ਦੀ ਹੋਈ ਮੌਤ

 

ਪੈਟਰੋਲ ਦੀਆ ਵਧੀਆ ਕੀਮਤਾਂ ਦੇ ਬੀਬਾ ਬਾਦਲ ਨੇ ਕਿਹਾ ਕਿ ਸਰਕਾਰ ਆਪਣੇ ਟੈਕਸ ਨੂੰ ਅੱਧਾ ਕਰਦੇ ਕੀਮਤਾਂ ਆਪੇ ਕੱਟ ਹੋ ਜਾਣਗੀਆ।

 

ਇਹ ਵੀ ਪੜ੍ਹੋ:  ਗੈਂਗਸਟਰ ਕਾਲਾ ਸੇਖੋਂ ਨੇ ਖ਼ੁਦ ਨੂੰ ਮਾਰੀ ਗੋਲੀ

ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਜੀ ਜਨਤਾ ਰੱਬ ਆਸਰੇ ਹੈ। ਮੁਖ ਮੰਤਰੀ ਆਪਣੇ ਫਾਰਮ ਹਾਊਸ ਵਿਚ ਐਸ਼ ਕਰ ਰਹੇ ਹਨ, ਲੋਕ ਮਹਾਂਮਾਰੀ ਵਿਚ ਮਰ ਰਹੇ ਹਨ। ਕੋਈ ਕੋਵਿਡ ਵੈਕਸੀਨ ਦਾ ਪ੍ਰਬੰਧ ਨਹੀ।  ਝੋਨੇ ਦੇ ਸੀਜ਼ਨ ਦੇ ਚਲਦਿਆਂ ਕਿਸਾਨਾਂ ਨੂੰ ਪੂਰੀ ਬਿਜਲੀ ਨਹੀ ਮਿਲ ਰਹੀ।

ਨਹਿਰੀ ਪਾਣੀ ਬੰਦ ਪਿਆ ਹੈ। ਕਿਸਾਨ ਝੋਨਾ ਕਿਵੇਂ ਲਾਉਣਗੇ। ਕੈਪਟਨ ਸਾਹਿਬ ਕਿਸੇ ਨੂੰ ਮਿਲ ਕੇ ਰਾਜੀ ਨਹੀਂ ਹਨ ਜੇਕਰ ਕਿਸੇ ਨੇ ਆਪਣੀ ਗੱਲ ਰੱਖਣੀ ਕਿੱਥੇ ਰੱਖੇ। ਜੇਕਰ ਲੋਕ ਪ੍ਰਦਰਸ਼ਨ ਕਰਦੇ ਹਨ ਤੇ ਫਿਰ ਪੁਲਿਸ ਮੁੱਖ ਮੰਤਰੀ ਦੇ ਆਦੇਸ਼ ਤੇ ਡੰਡਿਆਂ ਨਾਲ ਕੁੱਟਦੀ ਹੈ ਅਜਿਹੇ ਹਾਲਾਤਾਂ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੈਲ ਸਾਬਿਤ ਹੋਈ ਹੈ।

ਉਹਨਾਂ ਨਵਜੋਤ ਸਿੰਘ ਸਿੱਧੂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਕ ਉਹ ਗਾਇਡਿਡ ਮਿਜ਼ਾਇਲ ਹੈ ਜਿਸਨੇ ਪਤਾ ਨਹੀ ਕਿਥੇ ਚੱਲ ਜਾਣਾ। ਪੰਜਾਬ ਨੂੰ ਐਕਟਿੰਗ ਕਰ ਭਾਸ਼ਨ ਦੇਣ ਵਾਲਿਆਂ ਦੀ ਨਹੀ ਸਗੋਂ ਕੰਮ ਕਰਕੇ ਦਿਖਾਉਣ ਵਾਲੀਆਂ ਦੀ ਲੋੜ ਹੈ। ਕੇਜਰੀਵਾਲ ਦੇ ਬਿਜਲੀ ਫਰੀ ਕਰਨ ਦੇ ਬਿਆਨ ਤੇ ਉਹਨਾਂ ਕਿਹਾ ਪਹਿਲਾਂ ਦਿੱਲੀ ਵਿਚ ਬਿਜਲੀ ਸਸਤੀ ਕਰੇ ਫਿਰ ਪੰਜਾਬ ਬਾਰੇ ਸੋਚੇ ।

ਪੈਟਰੋਲ ਡੀਜ਼ਲ ਦੀਆ ਕੀਮਤਾਂ ਤੇ ਉਹਨਾਂ ਕਿਹਾ ਕਿ ਸੂਬਾ ਅਤੇ ਕੇਂਦਰ ਸਰਕਾਰ ਦੋਵੇਂ ਪੈਟਰੋਲ ਦੇ ਟੈਕਸ ਕਿਉਂ ਨਹੀ ਘਟਾ ਕੇ ਪੈਟਰੋਲ ਡੀਜ਼ਲ ਸਸਤਾ ਕਰ ਰਹੀਆਂ। ਉਹ ਤੇ ਜਨਤਾ ਨੂੰ ਨਿਚੋੜ ਕੇ ਆਪਣੇ ਖਜ਼ਾਨੇ ਭਰ ਰਹੀਆਂ ਹਨ।