ਅਮਰੀਕਾ 'ਚ ਟਰੱਕ ਤੇ ਟਰੇਨ ਵਿਚਾਲੇ ਹੋਈ ਜ਼ਬਰਦਸਤ ਟੱਕਰ, 2 ਪੰਜਾਬੀਆਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਸਕਰਨਜੀਤ ਸਿੰਘ ਥਾਂਦੀ ਲੱਗਭਗ ਚਾਰ ਸਾਲ ਪਹਿਲਾਂ ਆਪਣੀ ਭੂਆ ਦੇ ਕੋਲ ਅਮਰੀਕਾ ਦੇ ਸ਼ਹਿਰ ਮੰਨਟੇਕਾ ਕੈਲੇਫੌਰਨੀਆ ਗਿਆ ਸੀ

Taranpreet Singh Thandi

ਨਵਾਂਸ਼ਹਿਰ (ਦੀਦਾਰ ਸਿੰਘ ਸ਼ੇਤਰਾ, ਸੁਖਜਿੰਦਰ ਭੰਗਲ) : ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ ਦੇ ਪਿੰਡ ਦੌਲਤਪੁਰ ਦੇ ਨੌਜਵਾਨ ਤਰਨਪ੍ਰੀਤ ਸਿੰਘ ਥਾਂਦੀ ਦੀ ਅਮਰੀਕਾ ਦੇ ਸ਼ਹਿਰ ਮੌਨਤਾਨਾ ਦੇ ਹਾਈਵੇ ‘ਤੇ ਟਰੇਨ ਅਤੇ ਟਰੱਕ ਦੀ ਭਿਆਨਕ ਟਕੱਰ ਵਿੱਚ ਮੌਤ ਹੋ ਜਾਣ ਦੀ ਦੁੱਖਦਾਈ (Taranpreet Singh Thandi dies in an accident in the United States) ਖਬਰ ਪ੍ਰਾਪਤ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਤਰਨਪ੍ਰੀਤ ਸਿੰਘ (Taranpreet Singh Thandi dies in an accident in the United States) ਥਾਂਦੀ ਪੁੱਤਰ ਜਸਕਰਨਜੀਤ ਸਿੰਘ ਥਾਂਦੀ ਲੱਗਭਗ ਚਾਰ ਸਾਲ ਪਹਿਲਾਂ ਆਪਣੀ ਭੂਆ ਦੇ ਕੋਲ ਅਮਰੀਕਾ ਦੇ ਸ਼ਹਿਰ ਮੰਨਟੇਕਾ ਕੈਲੇਫੌਰਨੀਆ ਗਿਆ ਸੀ।ਉਹ ਹਰ ਰੋਜ ਦੀ ਤਰ੍ਹਾਂ ਆਪਣਾ ਟਰੱਕ ਲੈਕੇ ਕੰਮ ‘ਤੇ ਜਾ ਰਿਹਾ ਸੀ।

ਜਦੋਂ ਉਹ ਮੌਨਤਾਨਾ ਹਾਈਵੇ ‘ਤੇ ਗਿਆ ਤਾਂ ਉਸ ਦੇ ਟਰੱਕ ਦੀ ਟਰੇਨ ਨਾਲ ਭਿਆਨਕ ਟਕੱਰ ਹੋ ਗਈ। ਜਿਸ ਨਾਲ ਤਰਨਪੀ੍ਰਤ ਸਿੰਘ ਥਾਂਦੀ ਦੀ ਮੌਕੇ ‘ਤੇ ਮੌਤ ਹੋ ਗਈ। ਪਿੰਡ ਦੇ ਲੋਕ ਅਫਸੋਸ (Taranpreet Singh Thandi dies in an accident in the United States) ਕਰਨ ਲਈ ਘਰ ਆਉਣ ਲੱਗ ਪਏ।

ਵਰਨਣਯੋਗ ਹੈ ਕਿ ਤਰਨਪ੍ਰੀਤ ਜਦੋਂ ਦੋ ਸਾਲਾਂ ਦਾ ਸੀ ਤਾਂ ਉਸ ਦੇ ਪਿਤਾ ਜਸਕਰਨਜੀਤ ਸਿੰਘ ਥਾਂਦੀ ਦੀ ਮੌਤ ਹੋ ਗਈ ਸੀ। ਇਸ ਸਮੇਂ ਤਰਨਪ੍ਰੀਤ ਸਿੰਘ ਥਾਂਦੀ ਦਾ ਵੱਡਾ ਭਰਾ ਸਰਨਪ੍ਰੀਤ ਸਿੰਘ ਥਾਂਦੀ ਪਿੰਡ ਦੌਲਤਪੁਰ ਵਿਖੇ ਰਹਿ ਰਿਹਾ ਹੈ।(Taranpreet Singh Thandi dies in an accident in the United States)

ਇਹ ਵੀ ਪੜ੍ਹੋ:  ਗੈਂਗਸਟਰ ਕਾਲਾ ਸੇਖੋਂ ਨੇ ਖ਼ੁਦ ਨੂੰ ਮਾਰੀ ਗੋਲੀ

 ਪ੍ਰਾਪਤ ਜਾਣਕਾਰੀ ਅਨੁਸਾਰ ਦੂਸਰਾ ਮ੍ਰਿਤਕ  ਟਰੱਕ ਡਰਾਈਵਰ ਨਹੀਂ ਸੀ ਤੇ ਹਾਲੇ ਕੁਝ ਕੁ ਮਹੀਨੇ ਪਹਿਲਾਂ ਭਾਰਤ ਤੋਂ ਛੁੱਟੀਆਂ ਕੱਟਕੇ ਮੁੜਿਆ ਸੀ ਅਤੇ ਵੈਸੇ ਹੀ ਤਰਨਪ੍ਰੀਤ ਨਾਲ ਗੇੜੇ 'ਤੇ ਗਿਆ ਸੀ। ਇਹ ਹਾਦਸਾ 27 ਜੂਨ ਸ਼ਾਮ ਦੇ 9.00 ਵਜੇ ਅਮਰੀਕਾ ਦੇ ਸੂਬੇ ਮੌਨਟਾਨਾ ਦੇ ਹਾਈਵੇਅ 90 'ਤੇ ਰੇਲਮਾਰਗ ਪਾਰ ਕਰਨ ਸਮੇਂ ਟਰੱਕ ਅਤੇ ਰੇਲ ਵਿਚਾਲੇ ਵਾਪਰਿਆ।