ਗੈਂਗਸਟਰ ਕਾਲਾ ਸੇਖੋਂ ਨੇ ਖ਼ੁਦ ਨੂੰ ਮਾਰੀ ਗੋਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਚਾਉ-ਬਚਾਉ ਦਾ ਰੌਲਾ ਪਾ ਕੇ ਫ਼ੇਸਬੁੱਕ ’ਤੇ ਹੋਇਆ ਸਿੱਧਾ ਪ੍ਰਸਾਰਤ

Gangster Kala Sekhon shot himself

ਬਠਿੰਡਾ (ਬਲਵਿੰਦਰ ਸ਼ਰਮਾ): ਸੀ ਕੈਟਾਗਿਰੀ ਗੈਂਗਸਟਰ ਮਨਜਿੰਦਰ ਸਿੰਘ ਕਾਲਾ ਸੇਖੋਂ ਨੇ ਖ਼ੁਦ ਨੂੰ ਉਦੋਂ ਗੋਲੀ ਮਾਰ ਲਈ, ਜਦੋਂ ਪੁਲਿਸ ਉਸ ਦਾ ਪਿੱਛਾ ਕਰ ਰਹੀ ਸੀ। ਨਾਲ ਹੀ ਉਸ ਨੇ ਫੇਸਬੁੱਕ ’ਤੇ ਸਿੱਧਾ ਪ੍ਰਸਾਰਤ ਹੋ ਕੇ ਪੁਲਿਸ ’ਤੇ ਗੋਲੀ ਮਾਰਨ ਦਾ (Gangster Kala Sekhon shot himself) ਦੋਸ਼ ਲਗਾਉਂਦਿਆਂ ਮੁੱਖ ਮੰਤਰੀ ਤੋਂ ਜਾਨ ਬਚਾਉਣ ਦੀ ਮੰਗ ਕੀਤੀ।

ਐਸ.ਐਸ.ਪੀ. ਭੁਪਿੰਦਰਜੀਤ ਸਿੰਘ ਅਨੁਸਾਰ ਕਾਲਾ ਸੇਖੋਂ ਪਿੰਡ ਜੱਸੀ ਬਾਗਵਾਲੀ ਵਿਖੇ ਅਪਣੀ ਮਾਸੀ ਦੇ ਖੇਤ ’ਚ ਟਰੈਕਟਰ ਨਾਲ ਹਲ ਵਾਹ ਰਿਹਾ ਸੀ। ਬੀਤੀ 22 ਜੂਨ ਨੂੰ ਕੋਟਕਪੂਰਾ ਨੇੜੇ ਗੋਲੀ ਚਲਣ ਦੀ ਘਟਨਾ ਵਾਪਰੀ। ਇਸ ਮਾਮਲੇ ’ਚ ਜੋ ਮੁਲਜ਼ਮ ਸਾਹਮਣੇ ਆਏ। ਕਾਲਾ ਸੇਖੋਂ ਨੇ ਇਨ੍ਹਾਂ ਮੁਲਜ਼ਮਾਂ ਨੂੰ ਅਸਲਾ ਸਪਲਾਈ ਕੀਤਾ ਸੀ। ਇਸੇ ਸਬੰਧ ਵਿਚ ਸੀ.ਆਈ.ਏ. ਸਟਾਫ਼ ਜੈਤੋ ਦੀ ਪੁਲਿਸ ਪਾਰਟੀ ਕਾਲਾ ਸੇਖੋਂ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਸੀ।

ਪੁਲਿਸ ਨੂੰ ਦੇਖ ਕੇ ਕਾਲਾ ਸੇਖੋਂ ਟਰੈਕਟਰ ਲੈ ਕੇ ਭੱਜ ਲਿਆ ਜਿਸ ਦਾ ਪੁਲਿਸ ਪਿਛਾ ਕਰ ਰਹੀ ਸੀ। ਰਸਤੇ ਵਿਚ ਹੀ ਉਸ ਨੇ ਪਿਸਤੌਲ ਨਾਲ ਅਪਣੀ ਲੱਤ ’ਤੇ ਗੋਲੀ ਮਾਰ ਲਈ ਅਤੇ ਫਿਰ ਉਹ ਫੇਸਬੁੱਕ ’ਤੇ ਸਿੱਧਾ ਪ੍ਰਸਾਰਤ ਹੋਇਆ ਕਿ ਪੁਲਿਸ ਨੇ ਉਸ ਨੂੰ ਗੋਲੀ ਮਾਰ ਦਿਤੀ ਹੈ ਤੇ ਹੋਰ ਗੋਲੀਆਂ ਮਾਰ ਰਹੇ ਹਨ। ਉਸ ਦਾ ਕਹਿਣਾ ਸੀ ਕਿ ‘‘ਮੁੱਖ ਮੰਤਰੀ ਸਾਹਿਬ, ਮੈਨੂੰ ਬਚਾਉ, ਪੁਲਿਸ ਮੈਨੂੰ ਗ਼ਲਤ ਕੇਸ ਵਿਚ ਫਸਾ ਕੇ ਮਾਰ ਸਕਦੀ ਹੈ।’’

ਫਿਰ ਕਾਲਾ ਸੇਖੋਂ ਅਪਣੀ ਮਾਸੀ ਦੇ ਘਰ ਚਲਾ ਗਿਆ, ਜਿਥੋਂ ਪੁਲਿਸ ਨੇ ਇਸ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਖ਼ਮੀ ਹਾਲਤ ਵਿਚ ਉਕਤ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਲਿਆਂਦਾ ਗਿਆ। ਡਾਕਟਰਾਂ ਨੇ ਹਾਲਤ ਗੰਭੀਰ ਕਰਾਰ ਦਿੰਦਿਆਂ ਉਕਤ ਨੂੰ ਸਰਕਾਰੀ ਹਸਪਤਾਲ ਫ਼ਰੀਦਕੋਟ ਲਈ ਰੈਫ਼ਰ ਕਰ ਦਿਤਾ। ਇਸੇ ਦੌਰਾਨ ਕਾਲਾ ਸੇਖੋਂ ਦਾ ਕਹਿਣਾ ਸੀ ਕਿ ਉਸ ਨੇ ਕਿਸੇ ਨੂੰ ਕੋਈ ਅਸਲਾ ਸਪਲਾਈ ਨਹੀਂ ਕੀਤਾ, ਪੁਲਿਸ ਉਸ ’ਤੇ ਝੂਠਾ ਕੇਸ ਪਾ ਰਹੀ ਹੈ। ਉਸ ਨੇ ਖ਼ੁਦ ਨੂੰ ਗੋਲੀ (Gangster Kala Sekhon shot himself) ਨਹੀਂ ਮਾਰੀ, ਪੁਲਿਸ ਨੇ ਹੀ ਉਸ ’ਤੇ ਗੋਲੀਆਂ ਚਲਾਈਆਂ।

ਇਹ ਵੀ ਪੜ੍ਹੋ:  ਅਮਰੀਕਾ 'ਚ ਟਰੱਕ ਤੇ ਟਰੇਨ ਵਿਚਾਲੇ ਹੋਈ ਜ਼ਬਰਦਸਤ ਟੱਕਰ, 2 ਪੰਜਾਬੀਆਂ ਦੀ ਹੋਈ ਮੌਤ

ਗੈਂਗਸਟਰ ਨੇ ਹੀ ਖ਼ੁਦ ਨੂੰ ਗੋਲੀ ਮਾਰੀ: ਐਸ.ਐਸ.ਪੀ.
ਐਸ.ਐਸ.ਪੀ. ਬਠਿੰਡਾ ਦਾ ਕਹਿਣਾ ਹੈ ਕਿ ਜਿਵੇਂ ਜੈਤੋ ਪੁਲਿਸ ਨੇ ਜਾਣਕਾਰੀ ਦਿਤੀ ਕਿ ਕਾਲਾ ਸੇਖੋਂ ਨੇ ਖ਼ੁਦ ਨੂੰ ਗੋਲੀ (Gangster Kala Sekhon shot himself) ਮਾਰੀ ਤੇ ਬਚਾਅ ਖ਼ਾਤਰ ਉਥੋਂ ਫ਼ਰਾਰ ਹੋ ਗਿਆ। ਸੇਖੋਂ ਵਿਰੁਧ ਪਹਿਲਾਂ ਕਤਲ, ਜਾਨਲੇਵਾ ਹਮਲਾ, ਅਸਲਾ ਐਕਟ ਆਦਿ ਧਾਰਾਵਾਂ ਤਹਿਤ 11 ਮੁਕੱਦਮੇ ਦਰਜ ਹਨ। ਹੁਣ ਇਹ ਜ਼ਮਾਨਤ ’ਤੇ ਬਾਹਰ ਸੀ। ਪੁਲਿਸ ਨੇ ਉਕਤ ਨੂੰ ਗ੍ਰਿਫ਼ਤਾਰ ਕਰ ਕੇ ਹਸਪਤਾਲ ਪਹੁੰਚਾਇਆ।

ਪੋਸਟਮਾਰਟਮ ਅਤੇ ਹੋਰ ਡਾਕਟਰੀ ਜਾਂਚ ਤੋਂ ਹੀ ਪਤਾ ਲੱਗ ਸਕੇਗਾ ਕਿ ਸੇਖੋਂ ਨੂੰ ਕਿਹੜੀ ਗੋਲੀ ਲੱਗੀ ਹੈ ਤੇ ਕਿਸ ਦਿਸ਼ਾ ਤੇ ਕਿੰਨੀ ਦੂਰੀ ਤੋਂ ਚਲੀ। ਉਕਤ ਪਾਸੋਂ ਕੋਈ ਅਸਲਾ ਨਹੀਂ ਮਿਲਿਆ, ਪਰ ਹੋ ਸਕਦਾ ਹੈ ਕਿ ਉਕਤ ਨੇ ਖ਼ੁਦ ਨੂੰ ਗੋਲੀ ਮਾਰਨ ਤੋਂ ਬਾਅਦ ਪਿਸਤੌਲ ਆਸੇ ਪਾਸੇ ਸੁੱਟ ਦਿਤੀ ਹੋਵੇ। ਇਸ ਲਈ ਅਸਲੇ ਦੀ ਭਾਲ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਹੁਤ ਘੱਟ ਚਾਂਸ ਹਨ ਕਿ ਪੁਲਸ ਨੇ ਇਸ ਨੂੰ ਗੋਲੀ ਮਾਰੀ (Gangster Kala Sekhon shot himself) ਹੋਵੇ। ਫਿਰ ਵੀ ਜਾਂਚ ਜਾਰੀ ਹੈ।