ਪਾਕਿਸਤਾਨ ’ਚ ਬੱਸ ਅਤੇ ਰਿਕਸ਼ਾ ਦੀ ਟੱਕਰ, 5 ਮੌਤਾਂ

ਏਜੰਸੀ

ਖ਼ਬਰਾਂ, ਪੰਜਾਬ

ਪਾਕਿਸਤਾਨ ’ਚ ਬੱਸ ਅਤੇ ਰਿਕਸ਼ਾ ਦੀ ਟੱਕਰ, 5 ਮੌਤਾਂ

image

ਇਸਲਾਮਾਬਾਦ, 29 ਜੂਨ : ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਰਗੋਧਾ ਜ਼ਿਲ੍ਹੇ ਵਿਚ ਬੁਧਵਾਰ ਸਵੇਰੇ ਇਕ ਬੱਸ ਦੀ ਮੋਟਰਸਾਈਕਲ ਅਤੇ ਰਿਕਸ਼ਾ ਵਿਚ ਟੱਕਰ ਹੋ ਗਈ। ਇਸ ਟੱਕਰ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਸਮਾਚਾਰ ਏਜੰਸੀ ਸ਼ਿਨਹੂਆ ਨੇ ਪੁਲਿਸ ਦੇ ਹਵਾਲੇ ਨਾਲ ਦਸਿਆ ਕਿ ਇਹ ਹਾਦਸਾ ਜ਼ਿਲ੍ਹੇ ਦੇ ਖੁਸ਼ਾਬ ਰੋਡ ’ਤੇ ਵਾਪਰਿਆ ਜਦੋਂ ਬੱਸ ਡਰਾਈਵਰ ਨੇ ਮੋਟਰਸਾਈਕਲ ਨੂੰ ਲੰਘਣ ਦੀ ਕੋਸ਼ਿਸ਼ ਕੀਤੀ ਅਤੇ ਆਖ਼ਰਕਾਰ ਉਲਟ ਪਾਸੇ ਤੋਂ ਆ ਰਹੇ ਰਿਕਸ਼ਾ ਨੂੰ ਟੱਕਰ ਮਾਰ ਦਿਤੀ।
ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਵਿਚ ਮਾਰੇ ਗਏ ਸਾਰੇ ਰਿਕਸ਼ੇ ਵਿਚ ਸਵਾਰ ਸਨ ਅਤੇ ਬੱਸ ਡਰਾਈਵਰ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰਿਆ। ਪੁਲਿਸ ਨੇ ਦਸਿਆ ਕਿ ਬੱਸ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਜਦਕਿ ਬੱਸ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ। (ਏਜੰਸੀ)